ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੧੮੫



ਆਪਨੇ ਨਾਲ ਮਿਲਾਕੇ ਅਰ ਉਨ੍ਹਾਂ ਦੇ ਦੁਰਗ ਨੂੰ ਮਾਲੂਮ ਕਰਕੇ ਦਿਨ ਦੇ ਅੰਨਿਆਂ ਨੂੰ ਮਾਰ ਦਿਹਾਂਗਾ ॥ ਮੈਂ ਚੰਗੀ ਤਰਾਂ ਸਮਝ ਬੈਠਾ ਹਾਂ ਜੋ ਹੋਰ ਕਿਸੇ ਪ੍ਰਕਾਰ ਸਾਡੇ ਕਾਰਜ ਦੀ ਸਿੱਧੀ ਨਹੀਂ ਹੋਨੀ ਕਿਉਂ ਜੋ ਇਨ੍ਹਾਂ ਦਾ ਕਿਲਾ ਨਿਕਾਸ ਦੇ ਰਸਤੇ ਵਾਲਾ ਨਹੀਂ ॥ ਕਿਹਾ ਹੈ ਯਥਾ:-

ਦੋਹਰਾ ।। ਨਿਰਗਮ ਮਾਰਗ ਯੁਕਤ ਜੋ ਸੋਈ ਦੁਰਗ ਸੁਜਾਨ॥

ਪੂਨਾ ਦਾਰ ਬਿਨ ਦੁਰਗ ਕੋ ਬੰਧਨ ਰੂਪ ਪਛਾਨ ॥੧੨੨॥

ਸੋ ਆਪਨੇ ਮੇਰੇ ਪਰ ਇਸ ਵੇਲੇ ਦਯਾ ਨਾ ਕਰਨੀ ॥ ਇਸ ਪਰ ਕਿਹਾ ਬੀ ਹੈ। ਯਥਾ:-

ਦੋਹਰਾ॥ ਪਾਲਤ ਲਾਲਤ ਪ੍ਰਾਨ ਸਮ ਅਹੇਂ ਜੇ ਯੋਧਾ ਬੀਰ ॥

ਯੁੱਧ ਸਮੇਂ ਤ੍ਰਿਨ ਵਤ ਤਿਨੇ ਲਖੋ ਸਦਾ ਬੁਧ ਪੀਰ॥੧੧੩॥

ਭ੍ਰਿਤਯਨ ਪਾਲੇ ਪ੍ਰਾਨ ਸਮ ਨਿਜ ਕਾਯਾ ਸਮ ਪੋਖ॥

ਰਿਪੁ ਸੰਗਮ ਕੇ ਦਿਵਸ ਹਿਤ ਮਨ ਮੇਂ ਧਰ ਸੰਤੋਖ।।੧੨੪

ਹੇ ਰਾਜਨ ! ਆਪਨੇ ਇਸ ਬਾਤ ਬਿਖੇ ਮੈਨੂੰ ਮਨ੍ਹੇ ਨਹੀਂ ਕਰਨਾ ॥ ਏਹ ਬਾਤ ਕਹਿਕੇ ਉਸਦੇ ਨਾਲ ਝੂਠੀ ਮੂਠੀ ਲੜਾਈ ਕਰਨ ਲਗਾ ॥ ਇਸ ਬਾਤ ਨੂੰ ਦੇਖ ਮੇਘਵਰਨ ਦੇ ਨੌਕਰ ਕਠੋਰ ਬਾਤਾਂ ਕਹਿੰਦੇ ਹੋਏ ਥਿਰਜੀਵੀ ਦੇ ਮਾਰਨ ਨੂੰ ਤਿਆਰ ਹੋਏ ਤਦ ਮੇਘਵਰਨ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਹਟ ਜਾਓ ਮੈਂ ਇਸਨੂੰ ਜੋ ਸਤ੍ਰਆਂ ਦਾ ਤਰਫ਼ਦਾਰ ਬਨਿਆ ਹੈ ਮਾਰਦਾ ਹਾਂ। ਇਹ ਬਾਤ ਕਹਿਕੇ ਮੇਘਵਰਨ ਥਿਰਜੀਵੀ ਦੇ ਉਪਰ ਚੜ੍ਹ ਗਿਆ ਅਰ ਹੌਲੀਆਂ ਹੌਲੀਆਂ ਚੁੰਜਾਂ ਦੇ ਨਾਲ ਉਸਨੂੰ ਮਾਰਕੇ ਉਸਦੇ ਉਪਰ ਥੋੜਾ ਜੇਹਾ ਰੁਧਿਰ ਲਗਾ ਦਿੱਤਾ, ਅਰ ਆਪ ਉਸਦੇ ਕਹੇ ਹੋਏ ਰਿਖਯਮੂਕ ਪਰਬਤ ਉਪਰ ਪਰਵਾਰ ਦੇ ਸਮੇਤ ਚਲਿਆ ਗਿਆ। ਇਤਨੇ ਚਿਰ ਬਿਖੇ ਸ਼ਤ੍ਰ ਦੀ ਦੂਤੀ ਬਤੌਰੀ ਨੇ ਮੇਘਵਰਨ ਅਰ ਉਸਦੇ ਵਜੀਰ ਦੇ ਕਰਤਬ ਨੂੰ ਉਲੂ ਰਾਜੇ ਦੇ ਪਾਸ ਜਾ ਦਸਿਆ ਜੋ ਤੇਰਾ ਸ਼ਤ੍ਰ ਡਰਦਾ ਮਾਰਿਆ ਕੁਟੰਬ ਦੇ ਸਮੇਤ ਕਿਧਰੇ ਚਲਿਆ ਗਿਆ ਹੈ।ਇਸ ਬਾਤ ਨੂੰ ਸੁਨਕੇ ਉਲੂਆਂ ਦਾ ਰਾਜਾ ਰਾਤ ਦੇ ਸਮੇ ਵਜੀਰਾਂ ਅਤੇ ਫ਼ੌਜ ਨੂੰ ਲੈ ਕੇ ਸਤ੍ਰੂਆਂ ਦੇ ਮਾਰਨ ਲਈ ਤੁਰ ਪਿਆ ਅਤੇ ਬੋਲਿਆ ਛੇਤੀ ਆਓ ! ਆਓ !! ਕਿਉਂ ਜੋ ਭਜਦਾ