ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੦

ਪੰਚ ਤੰਤ੍ਰ



ਰੁੱਡ ਦੇ ਅੰਦਰੋਂ ਸਰਪ ਬੋਲਿਆ ਹੇ ਬ੍ਰਾਹਮਨ ! ਤੂੰ ਪੁਤ੍ਰ ਦੇ ਸ਼ੌਕ ਨ ਛੱਡ ਕੇ ਲੋਭ ਕਰਕੇ ਇੱਥੇ ਆਯਾ ਹੈਂ ਸੋ ਐਦੂੰ ਅੱਗੇ ਤੇਰੀ ਮੇਰੀ ਪ੍ਰੀਤਿ ਉਚਿਤ ਨਹੀਂ ਕਿਉਂ ਜੋ ਮੈਂ ਲਾਠੀ ਦੀ ਮਾਰ ਨੂੰ ਕੀਕੂੰ ਭੁਲਾਵਾਂਗਾ।।ਅਰ ਤੂੰ ਬੀ ਪੁਤ੍ਰ ਦੇ ਦੁਖ ਨੂੰ ਕਿਸ ਪ੍ਰਕਾਰ ਭੁਲੇਂਗਾ।। ਸਰਪ ਨੇ ਇਸ ਪ੍ਰਕਾਰ ਆਖ ਕੇ ਇਕ ਬੜ ਮੂਲ ਦਾ ਰਤਨ ਬ੍ਰਾਹਮਨ ਨੂੰ ਦੇ ਕੇ ਇਹ ਆਖਿਆ ਜੋ ਤੂੰ ਫੇਰ ਕਦੇ ਇਥੋਂ ਨਾ ਆਵੀਂ ਐਉਂ ਕਹਿਕੇ ਆਪ ਵੁੱਡ ਦੇ ਅੰਦਰ ਚਲਿਆ ਗਿਆ, ਬ੍ਰਹਮਨ ਬੀ ਰਤਨ ਨੂੰ ਲੈ ਕੇ ਪੁਤ੍ਰ ਦੀ ਅਕਲ ਨੂੰ ਨਿੰਦਦਾ ਹੋਯਾ ਆਪਨੇ ਘਰ ਆਯਾ ਇਸ ਲਈ ਮੈਂ ਆਖਦਾ ਹਾਂ:-

ਦੋਹਰਾ॥ ਜਲਤ ਚਿਖਾ ਸੁਤ ਕੀ ਪਿਖੇ ਮਮ ਫਨ ਟੂਟੀ ਦੇਖ ॥

ਟੂਟੀ ਪ੍ਰੀਤੀ ਨਾ ਜੁੜਤ ਕਰੋ ਜੁ ਪ੍ਰੇਮ ਵਿਸੇਖ ॥

ਹੇ ਰਾਜਨ ਇਸਨੂੰ ਮਾਰਕੇ ਤੇਰਾ ਰਾਜ ਅਕੰਟਕ ਹੋ ਜਾਏਗਾ ਅਰਿਮਰਦਨ ਨੇ ਉਸ ਦੀ ਬਾਤ ਨੂੰ ਸੁਨ ਕੇ ਕ੍ਰਰਾਖਯ ਨੂੰ ਪੁਛਿਆ ਜੋ ਤੇਰੀ ਕੀ ਸਲਾਹ ਹੈ॥ ਓਹ ਬੋਲਿਆ ਹੇ ਰਾਜਨ ਇਸਨੇ ਜੋ ਕਿਹਾ ਹੈ ਇਹ ਕਰਮ ਦਯਾ ਰਹਿਤ ਹੈ ਕਿਉਂ ਜੋ ਸਰਨ ਆਏ ਨੂੰ ਮਾਰਨਾ ਅਜੋਗ ਹੈ ਇਸ ਉਤੇ ਬੜਾ ਸੁੰਦਰ ਪ੍ਰਸੰਗ ਹੈ। ਯਥਾ:-

ਦੋਹਰਾ॥ ਸੁਨ ਕਪੋਤ ਨੇ ਰਾਖਿਓ ਸਰਨਾਗਤ ਰਿਪੁ ਏਕ॥

ਨਿਜ ਪਲ ਭਖਨ ਕੋ ਦਿਯਾ ਪੂਜਿਓ ਸਹਿਤ ਬਿਬੇਕ॥੧੩੪

ਅਰਿਮਰਦਨ ਨੇ ਪੂਛਿਆ ਏਹ ਪ੍ਰਸੰਗ ਕਿਸ ਪ੍ਰਕਾਰ ਹੈ ਕ੍ਰਰਾ ਖਯ ਬੋਲਿਆ ਸੁਨੋ:-

ਦੋਹਰਾ ॥ ਕੋ ਇਕ ਛੁਦ ਵਿਹਾਰ ਯੁਤ ਜੀਵਨ ਕਾ ਰਿਪੁ ਬ੍ਯਾਧ ॥

ਮਹਾਂ ਘੋਰ ਬਨ ਮੇਂ ਫਿਰਭ ਹਾਥ ਬਿਖੈ ਧਨੁ ਸਾਧ ॥੧੩੫

ਤਾਂ ਕਾ ਮਿਤ੍ਰ ਨ ਕੋਊ ਥਾ ਨਹਿ ਬਾਂਧਵ ਸਨਬੰਧ॥

ਛਾਡ ਦਿਯੋ ਤਿਸ ਕਰਮ ਕਰ ਸਬਨੇ ਤਾਂ ਕਾ ਸੰਧ॥੧੩੬

ਜੇ ਕਠੋਰ ਦੁਸਵਾਤਮਾ ਜੀਵਨ ਕੇ ਹੰਤਾਰ॥

ਭੈਦਾਇਕ ਸੰਸਾਰ ਕੇ ਤਿਨੇ ਬਯਾਲ ਸਮ ਧਾਰ॥੧੩੭॥

ਲਗੁੜ ਪਾਸ ਅਰ ਪਿੰਜਰਾ ਲੇ ਕਰ ਹਾਥਨ ਬੀਚ॥

ਨਿਤ੍ਯ ਜਾਤ ਥਾ ਬਨ ਬਿਖੇ ਪ੍ਰਾਨੀ ਹਿੰਸਕ ਨੀਚ॥੧੩੮॥

ਏਕ ਦਿਵਸ ਬਨ ਮੇਂ ਕਿਸੇ ਮਲੀ ਕਪੋਤੀ ਆਇ ॥