ਤੀਜਾ ਤੰਤ੍ਰ
੧੯੧
ਗਹਿ ਰਾਖੀ ਮਧ ਪਿੰਜਰੇ ਨਾਸ ਹੇਤ ਸੁਖ ਪਾਇ॥੧੩੯॥
ਤਿਸੀ ਕਾਲ ਮੇਂ ਘਨੋ ਸੇ ਦਿਸ਼ਾ ਭਈ ਅੰਧਿਆਰ॥
ਪ੍ਰਲੈ ਕਾਲ ਸਮ ਬ੍ਰਿਸਟ ਭੀ ਹੋਤ ਭਈ ਦੁਖ ਕਾਰ॥੧੪o।।
ਡਰ ਕਰ ਤਬੀ ਬਯਾਧ ਨੇ ਬਾਰ ਬਾਰ ਉਰ ਕਾਂਪ॥
ਨਿਜ ਰਖਿਆ ਕੇ ਹੇਤ ਤਿਸ ਗਹੀ ਰੂਖ ਕੀ ਛਾਪ॥ ੧੪੧
ਛਿਨ ਮੇਂ ਬਾਦਲ ਜਬ ਹਟੇ ਨਿਰਮਲ ਭਯੋ ਅਕਾਸ॥
ਲੁਬਧਕ ਬੋਲਿਓ ਬ੍ਰਿਛ ਤਰ ਕਰੇ ਜੁ ਈਹਾਂ ਨਿਵਾਸ॥੧੪੨।।
ਤਾਂ ਕੀ ਮੈਂ ਸਰਨਾਗਤੀ ਸੋਈ ਰਾਖ ਹੈ ਮੋਹਿ॥
ਸੀਤ ਖੁਧਾਂ ਕਰ ਦੁਖਿਤ ਹੋਂ ਸਾਚ ਬਖਾਨੋਂ ਤੋਹਿ॥੧4੩॥
ਬਹੁਤ ਸਮੇ ਸੇ ਤਿਸੀ ਪਰ ਬਸਤ ਕਬੂਤਰ ਤੌਨ॥
ਨਾਰ ਬਿਰਹ ਕਰ ਦੁਖੀ ਹੈ ਕਰਤ ਬਿਲਾਪਹਿ ਜੌਨ੧੪੪॥
ਨਹਿ ਆਈ ਹੈ ਮਮ ਪ੍ਰਿਆ ਬਾਤ ਬ੍ਰਿਸਟ ਅਤਿ ਹੋਤ॥
ਤਾਂ ਬਿਨ ਮਮ ਰ੍ਰਹ ਸੂਨ ਹੈ ਐਸੇ ਭਨੇ ਕਪੋਤ॥ ੧੪੫॥
ਪਤਿ ਪ੍ਰਾਨ ਸਮ ਪਤਿਬ੍ਰਤਾ ਪ੍ਰਿਯ ਹਿਤ ਮੇਂ ਜੇ ਰਾਚ॥
ਜਾਂ ਘਰ ਐਸੀ ਨਾਰਿ ਹੈ ਧੰਨ ਪੁਰਖ ਵਹ ਸਾਚ॥੧੪੬॥
ਘਰ ਕਰ ਗ੍ਰਹ ਨਹੀਂ ਹੋਤ ਹੈ ਨਾਰੀ ਸੇਂ ਗ੍ਰਹਿ ਹੋਤ॥
ਨਾਰੀ ਬਿਨ ਗ੍ਰਹ ਬਨ ਅਹੇ ਐਸੇ ਕਹੇ ਕਪੋਤ॥ ੧੪੭॥
ਭਰਤਾ ਕੇ ਦੁੱਖਿਤ ਬਚਨ ਸੁਨੇ ਪਿੰਜਰੇ ਮਾਂਹਿ
ਹੈ ਸੰਤੁਸਟ ਕਪੋਤਕਾ ਬੋਲੀ ਅਤਿ ਹਰਖਾਹ ।। ੧੪8
ਜਾਂ ਪਰ ਭਰਤਾ ਖ਼ੁਸ਼ ਨਹੀਂ ਸੋ ਨਾਰੀ ਨਹ ਜਾਨ॥
ਭਰਤਾ ਕੋ ਪਸੰਨ ਲਖ ਸਰਬ ਦੇਵ ਸੁਖ ਮਾਨ॥ ੧੪9॥
ਦਾਵਾਗਨਿ ਕਰ ਦਗਧ ਜਿਮ ਲਤਾ ਪੁਸ਼ਪ ਯੁਤ ਜੋਇ॥
ਜਾਂ ਪਰ ਨਾਹ ਨਾ ਖ਼ੁਸ਼ ਅਤੇ ਤਦ ਵਤ ਭਸਮੀ ਹੋਇ।।੧੫੦
ਪਿਤਾ ਮਾਤ ਸੁਤ ਬੰਧੁ ਸਬ ਪਰਮਿਤ ਸੁਖ ਦਾਤਾਰ॥
ਅਮਿਤ ਦਾਨ ਭਰਤਾ ਅਹੇ ਕੋ ਨਹਿ ਪੂਜਤ ਨਾਰਿ॥੧੫੧
ਇਹ ਬਾਤ ਕਹਿਕੇ ਕਬੂਤਰੀ ਬੋਲੀ
ਦੋਹਰਾ॥ ਹੇ ਪਤਿ ਸੁਨ ਇਕ ਚਿੱਤ ਹੈ ਤਵ ਹਿਤ ਭਾਖੋਂ ਆਜ॥
ਸਰਨਾਗਤ ਕੀ ਪਾਲਨਾ ਪ੍ਰਾਨਨ ਸੇ ਭੀ ਸਾਜ ll ੧੫੨॥
ਯਹੀ ਬਯਾਧ ਤਵ ਆਸਰੇ ਆਯੋ ਘਰ ਕੇ ਮਾਂਹਿ॥