ਪੰਨਾ:ਪੰਚ ਤੰਤ੍ਰ.pdf/20

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੧੨
ਪੰਚ ਤੰਤ੍ਰ

ਵਾਪਾਰ ਅਰਥਾਤ ਖ਼ੁਸ਼ਬੋ ਵਾਲੀਆਂ ਚੀਜ਼ਾਂ ਦਾ ਇਕੱਠਾ ਕਰਨਾ। (੨) ਅਮਾਨਤ ਰੱਖਨੀ, ਅਰਥਾਤ ਸਰਾਫ਼ੀ, ਕਿ ਮੈਂ ਆਪਦੇ ਪਾਸ ਇਤਨਾ ਧਨ ਰਖਦਾ ਹਾਂ ਇਸਦੇ ਬਦਲੇ ਇਹ ਮਹੀਨਾ ਤੁਸਾਂ ਦੇਨਾ (੩) ਪਸ਼ੂਆਂ ਦੀ ਖ਼ਰੀਦ ਫ਼ਰੋਖ਼ਤ। (੪) ਪਰ ਚਿਤ ਗਾਹਕ ਦਾ ਆਉਨਾ ਅਰਥਾਤ ਆਪਨੇ ਮੇਲ ਵਾਲੇ ਗਾਹਕਾਂ ਦਾ ਵਨਜਨਾ। (੫) ਮਿਥ੍ਯਾ ਕ੍ਰਯ ਕਥਨ, ਅਰਥਾਤ ਥੋੜੇ ਮੁੱਲ ਨਾਲ ਲੈਕੇ ਗਾਹਕ ਨੂੰ ਬਹੁਤਾ ਮੁਲ ਦਸਨਾ। (੬) ਕੂਟ ਤੁਲਾ ਮਾਨ, ਅਰਥਾਤ ਤੱਕੜੀ ਵਿੱਚ ਪਾਸਕ ਰੱਖਕੇ ਵਧ ਲੈਨਾ ਅਤੇ ਘੱਟ ਦੇਨਾ (੭) ਦੇਸਾਂਤ੍ਰਾਂ ਤੋਂ ਭਾਂਡਾ ਨਯਨ ਅਰਥਾਤ ਦੂਰ ਦੂਰ ਦਿਆਂ ਦੇਸਾਂ ਵਿੱਚੋਂ ਚੀਜ਼ਾਂ ਮੰਗਾ ਕੇ ਵੇਚਨੀਆਂ ਅਥਵਾ ਆਪਨੀਆਂ ਚੀਜ਼ਾਂ ਨੂੰ ਦੂਰ ਲਜਾਕੇ ਵੇਚਨਾ। ਇਸ ਪਰ ਕਹਿਆ ਭੀ ਹੈ:--

ਦੋਹਰਾ॥ਗਾਂਧੀ ਕੋ ਵ੍ਯਵਹਾਰ ਜੋ ਸਭ ਤੇ ਉੱਤਮ ਜਾਨ।
ਏਕ ਰੁਪਯੇ ਤੇ ਗਹੇ ਬੇਚੇ ਸ਼ਤ ਮਰਮਾਨ ॥੧੩॥
ਧਰੇ ਅਮਾਨਤ ਜਾਸ ਪੈ ਸੋ ਸੇਵੇ ਨਿਜ ਦੇਵ।
ਮਰੇ ਧਨੀ ਹੇ ਦੇਵ ਜਬ ਕਰੋਂ ਤੁਮਾਰੀ ਸੇਵ ॥੧੪॥
ਪਸੁ ਸੰਗ੍ਰਹ ਤੇ ਪੁਰਖ ਬਹੁ, ਹਰਖ ਹੋਤ ਮਨ ਮਾਹਿ॥
ਧਨ ਕਰ ਪੂਰਤਿ ਭੂਮਿ ਅਬ ਮਿਲੀ ਹਮੇਂ ਨਹ ਕਾਂਹਿ ॥੧੫
ਪਰਚਿਤ ਗਾਹਿਕ ਦੇਖਕਰ ਨਰ ਬਹੁ ਹੋਇ ਪ੍ਰਸੰਨ।
ਮਨਹੁ ਪੁਤ੍ਰ ਘਰ ਜਨਮਿਆਂ ਕਹੇ ਆਪਕੋ ਧੰਨ ॥੧੬॥
ਧਰੇ ਤਰਾਜ਼ੂ ਮੇਂ ਫ਼ਰਕ ਤਾਂਕਰ ਠਗੇ ਜਹਾਨ।
ਮਿਥ੍ਯਾ ਕ੍ਰਯ ਯਾਕੋ ਲਖੋ ਹੈ ਭੀਲਨ ਕੀ ਬਾਨ ॥੧੭॥
ਦੇਸਾਂਤ੍ਰ ਤੇ ਬਸਤ ਜੋ ਲੈ ਆਵੇ ਯਾ ਦੇਇ॥
ਦੁਗਨਾ ਤ੍ਰਿਗੁਨਾ ਧਨ ਮਿਲੇ ਉਦਯਮ ਕੀਨੇ ਤੇਇ ॥੧੮

ਇਸ ਪ੍ਰਕਾਰ ਵੁਹ ਬਾਨੀਆ ਇਸ ਬਾਤ ਨੂੰ ਦਿਲ ਵਿਖੇ ਧਾਰਕੇ ਮਥਰਾ ਸ਼ਹਿਰ ਦੇ ਜਾਨ ਵਾਲੀਆਂ ਚੀਜ਼ਾਂ ਲੈਕੇ ਚੰਗੇ ਮਹੂਰਤ ਵਡਿਆਂ ਨੂੰ ਪੁਛਕੇ ਦੋ ਪਾਲਤੂ ਬਲਦ ਕਿ ਜਿਨ੍ਹਾਂ ਦੇ ਨਾਮ ਸੰਜੀਵਕ ਅਤੇ ਨੰਦਨ ਸੇ ਰਥ ਅਗੇ ਜੋੜ ਲਏ ਤੇ ਸਵਾਰ ਹੋਕੇ ਟੁਰ ਪਿਆ, ਉਨ੍ਹਾਂ ਵਿਚੋਂ ਸੰਜੀਵਕ ਨਾਮ ਬਲਦ ਦੀ ਟੰਗ ਜਮਨਾ ਦੇ ਘਾਟ ਉਤਰਨ ਲਗਿਆਂ ਚਿੱਕੜ ਵਿੱਚ ਫਸਕੇ ਮਚਕੋਰੀ ਗਈ ਇਸਲਈ ਵਪਾਰੀ