ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/204

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੬

ਪੰਚ ਤੰਤ੍ਰ


ਇਹ ਬਾਤ ਸੁਨਕੇ ਅਰਿਮਰਦਨ ਨੇ ਵਕ੍ਰਨਾਸ ਵਜ਼ੀਰ ਨੂੰ ਪੁਛਿਆਂ ਹੇ ਭਾਈ ਹੁਣ ਕੀ ਕਰਣਾ ਚਾਹੀਏ ਓਹ ਬੋਲਿਆ ਹੇ ਸਵਾਮੀ ਇਸ ਨੂੰ ਮਾਰਨਾ ਯੋਗ ਨਹੀਂ। ਕਿਹਾ ਹੈ:-

ਦੋਹਰਾ॥ ਰਿਪੁ ਝਗੜੇ ਜੋ ਪਰਸਪਰ ਤੌ ਅਪਨੇ ਹਿਤ ਹੋਇ॥

ਪ੍ਰਾਨ ਦੀਏ ਥੇ ਚੋਰ ਨੇ ਚਖਸ ਗੋ ਬ੍ਰਿਖੁ ਦੋਇ॥੧੯0॥

ਅਰਿਮਰਦਨ ਬੋਲਿਆ ਏਹ ਪ੍ਰਸੰਗ ਕਿਸ ਤਰ੍ਹਾਂ ਹੈ ਵਕ੍ਰਨਾਸ ਬੋਲਿਆ ਸੁਣੀਏ ਮਹਾਰਾਜ!:-

ਕਥਾ॥ ਕਿਸੇ ਜਗਾ ਪਰ ਬੜਾ ਗਰੀਬ ਦਰੋਨ ਨਾਮੀ ਬ੍ਰਾਹਮਨ ਰਹਿੰਦਾ ਸੀ, ਜਿਸਦਾ ਨਿਰਬਾਹ ਕੇਵਲ ਦਾਨ ਉਪਰ ਹੀ ਸੀ, ਅਤੇ ਓਹ ਚੰਗੇ ਵਸਤ੍ਰ ਲੇਪ ਸੁਗੰਧ, ਫੂਲ ਮਾਲਾ, ਭੂਖਨ ਅਤੇ ਪਾਨ ਆਦਿਕ ਭੋਗਾਂ ਤੋਂ ਬਿਲਕੁਲ ਰਹਿਤ ਸੀ ਅਰ ਉਸ ਦਾ ਸਰੀਰ ਬੜੇ ੨ ਵਾਲਾਂ ਅਰ ਨਵਾਂ ਦੇ ਨਾਲ ਢਕਿਆ ਹੋਯਾ ਅਤੇ ਪਾਲੇ ਹਵਾ ਅਰ ਗਰਮੀ ਨਾਲ ਬੜਾ ਦੁਬਲਾ ਹੋਯਾ ਹੋਯਾ ਸੀ। ਉਸਨੂੰ ਕਿਸੇ ਜਜਮਾਨ ਨੇ ਦਯਾ ਕਰਕੇ ਦੋ ਵਛੜੇ ਦਿੱਤੇ ਉਸ ਬਾਹਮਨ ਨੇ ਉਨ੍ਹਾਂ ਨੂੰ ਮੰਗੇ ਹੋਏ ਘ੍ਰਿਤ, ਤੇਲ ਅਤੇ ਜਵਾਂ ਨਾਲ ਖੂਬ ਪਾਲਿਆ। ਓਨ੍ਹਾਂ ਨੂੰ ਦੇਖਕੇ ਕਿਸੇ ਚੋਰ ਨੇ ਸੋਚਿਆ ਜੋ ਮੈਂ ਇਹ ਬਲਦ ਦੁਰਾਵਾਂ ਇਸ ਬਾਤ ਨੂੰ ਸੋਚ ਕੇ ਰਾਤ ਨੂੰ ਇਕ ਰੱਸਾ ਲੈ ਕੇ ਤੁਰ ਪਿਆ ਰਸਤੇ ਵਿਖੇ ਕੀ ਦੇਖਦਾ ਹੈ ਜੋ ਇਕ ਆਦਮੀ ਦੀ ਸੂਰਤ ਬੜੇ ਬੜੇ, ਦੰਦਾਂ ਵਾਲਾ ( ਜਿਸ ਦੀਆਂ ਉਚੀਆਂ ਨਾਸਾਂ ਲਾਲ ਨੇਤ੍ਰ ਬੜੀਆਂ ਮੋਟੀਯਾਂ ਨਾੜੀਆਂ ਅਰ ਕਪੋਲ ਸੁੱਕੇ ਹੋਏ ਅਰ ਸਿਰ ਦੇ ਵਾਲ ਪੀਲੇ ਸੀ) ਦੇਖਿਆ।। ਭਾਵੇਂ ਉਸਨੂੰ ਦੇਖਕੇ ਚੋਰ ਡਰ ਗਿਆ ਪਰ ਤਾਂ ਬੀ ਉਸਨੂੰ ਪੁਛਨ ਲਗਾ ਤੂੰ ਕੌਨ ਹੈ? ਉਸਨੇ ਕਿਹਾ ਮੈਂ ਬ੍ਰਹਮ ਰਾਖਸ਼ ਹਾਂ ਹੁਨ ਤੂੰ ਬੀ ਅਪਣਾ ਆਪ ਦਸ॥ ਓਹ ਬੋਲਿਆ ਮੈਂ ਤਾਂ ਚੋਰ ਹਾਂ ਅਰ ਇਸ ਗਰੀਬ ਬ੍ਰਾਹਮਣ ਦੇ ਬਲਦ ਚੁਰਾਵਨ ਲਈ ਤੁਰਿਆ ਹਾਂ ਇਸ ਬਾਤ ਨੂੰ ਸੁਨਕੇ ਬ੍ਰਹਮ ਰਾਖਸ ਬੋਲਿਆ ਮੈਂ ਨਿਰਾਹਾਰੀ ਹਾਂ ਸੋ ਇਸ ਲਈ ਉਸੇ ਬਾਹਮਣ ਨੂੰ ਅਜ ਖਾਕੇ ਗੁਜਾਰਾ ਕਰਾਂਗਾ॥ ਇਹ ਬਾਤ ਬਹੁਤ ਚੰਗੀ ਹੋਈ ਜੋ ਅਸੀਂ ਦੋਵੇਂ ਇਕੋ ਘਰ ਵਿਖੇ ਜਾਣ ਵਾਲੇ ਮਿਲ ਪਏ ਹਾਂ। ਤਦ ਓਹ ਦੋਵੇਂ ਅਕੱਠੇ ਉਸਦੇ ਘਰ ਅੰਦਰ ਜਾ ਵੜੇ ਅਰ ਸਮੇਂ ਨੂੰ ਉਡੀਕਨ