ਪੰਨਾ:ਪੰਚ ਤੰਤ੍ਰ.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੧੯੭


ਲਗੇ ਜਦ ਬ੍ਰਾਹਮਨ ਸੌ ਗਿਆ ਤਦ ਬ੍ਰਹਮ ਰਾਖਸ ਉਸਦੇ ਖਾਨ ਨੂੰ ਜਾਂ ਚਲਿਆ ਤਦ ਚੌਰ ਨੇ ਕਿਹਾ ਜੋ ਇਹ ਬਾਤ ਨਿਆਇ ਦੀ ਨਹੀਂ। ਮੈਂ ਇਸਦੇ ਬੈਲ ਚੁਰਾ ਲਵਾਂ ਤਦ ਤੂੰ ਇਸਨੂੰ ਖਾ ਲਈਂ॥ ਬ੍ਰਹਮ ਰਾਖਸ ਬੋਲਿਆ ਜੇ ਕਦੇ ਇਨ੍ਹਾਂ ਬੇਲਾਂ ਦੀ ਅਵਾਜ ਨਾਲ ਏਹ ਬ੍ਰਾਹਮਣ ਉਠ ਖਲੋਤਾ ਤਾਂ ਮੇਰਾ ਅਰੰਭਿਆ ਕੰਮ ਐਵੇਂ ਜਾਊ। ਚੋਰ ਬੋਲਿਆ ਜੇਕਰ ਤੇਰੇ ਪ੍ਰਾਣ ਕਢਦਿਆਂ ਕੋਈ ਹੋਰ ਵਿਘਨ ਪੈ ਗਿਆ ਅਰਥਾਤ ਏਹ ਜਾਗ ਪਿਆ ਤਾਂ ਮੈਂ ਬਲਦਾਂ ਨੂੰ ਕਿਸ ਪ੍ਰਕਾਰ ਚੁਰਾ ਸਕਾਂਗਾ। ਇਸ ਲਈ ਜਦ ਮੈਂ ਬੋਲਾਂ ਨੂੰ ਚੁਰਾਕੇ ਲੈਜਾਵਾਂ ਤਾਂ ਤੂੰ ਇਸਦੇ ਪ੍ਰਾਣ ਨਿਕਲਂੀ। ਇਸ ਪ੍ਰਕਾਰ ਆਪੋ ਆਪਣੀ ਕਰਦੇ ਝਗੜਨ ਲਗੇ, ਤਦ ਉਨ੍ਹਾਂ ਦੇ ਬੋਲ ਬੁਲਾਰੇ ਨਾਲ ਬ੍ਰਾਹਮਨ ਜਾਗ ਪਿਆ ਚੋਰ ਬੋਲਿਆ ਤੇ ਬ੍ਰਾਹਮਨ! ਏਹ ਰਾਖਸ ਤੈਨੂੰ ਖਾਯਾ ਚਾਹੁੰਦਾ ਹੈ। ਰਾਖਸ ਬੋਲਿਆ ਹੇ ਬ੍ਰਾਹਮਨ ਇਹ ਚੋਰ ਤੇਰੇ ਬਲਦਾਂ ਨੂੰ ਚੁਰਾਯਾ ਚਾਹੁੰਦਾ ਹੈ ਇਸ ਬਾਤ ਨੂੰ ਸੁਨਕੇ ਬ੍ਰਾਹਮਨ ਉਠਿਆ ਅਤੇ ਆਪਨੇ ਇਸਟ ਦੇਵਤਾ ਦੇ ਸਿਮਰਣ ਨਾਲ ਬ੍ਰਹਮ ਰਾਖਸ ਤੋਂ ਆਪਣੇ ਆਪਨੂੰ ਬਚਾਯਾ ਅਤੇ ਸੋਟੇ ਦੇ ਨਾਲ ਚੋਰ ਤੋਂ ਬਲਦ ਬਚਾਏ॥ ਇਸ ਲਈ ਮੈਂ ਆਖਦਾ ਹਾਂ :-

ਦੋਹਰਾ।। ਰਿਪ ਝਗੜੇ ਜੋ ਪਰਸਪਰ ਤੌਂ ਅਪਨੋ ਹਿਤ ਹੋਇ॥

ਪ੍ਰਾਣ ਦੀਏ ਥੇ ਚੋਰ ਨੇ ਰਾਖਸ ਗੇ ਬ੍ਰਿਖ ਦੋਇ॥

ਇਸ ਬਾਤ ਨੂੰ ਸੁਨ ਕੇ ਅਰਿਮਰਦਨ ਨੇ ਪ੍ਰਕਾਰ ਕਰਨ ਨੂੰ ਪੁਛਿਆ ਤੇਰੀ ਕੀ ਸੰਮਤਿ ਹੈ। ਓਹ ਬੋਲਿਆ ਏਹ ਮਾਰਨੇ ਯੋਗ ਨਹੀਂ ਕਿਉਂ ਜੋ ਇਸਦੀ ਰਖਿਆ ਕਰਨ ਕਰਕੇ ਸ਼ਾਇਦ ਕਦੇ ਆਪਸ ਵਿਚ ਮੇਲ ਹੋ ਜਾਏ ਤੇ ਸੁਖ ਨਾਲ ਸਮਾਂ ਬੀਤੇ॥ ਇਸ ਪਰ ਕਿਹਾ ਹੈ ਯਥਾ:-

ਦੋਹਰਾ॥ ਇੱਕ ਦੂਜੇ ਕੇ ਮਰਮ ਕੋ ਨਾਂਹਿ ਰਾਖਤੇ ਜੌਨ॥

ਬਰਮੀ ਅਰ ਅਹਿ ਉਦਰ ਵਤ ਮਿੱਤ੍ਰ ਪਾਵਤੇ ਤੌਨ।।੧੯੧॥

ਅਰਿਮਰਦਨ ਬੋਲਿਆਂ ਇਹ ਬਾਤ ਕਿਸ ਪ੍ਰਕਾਰ ਹੈ ਪ੍ਰਕਾਰ ਕਰਨ ਬੋਲਿਆਂ ਸੁਨੀਏ ਮਹਾਰਾਜ:-

ਕਥਾ॥ ਕਿਸੇ ਨਗਰ ਵਿਖੇ ਦੇਵਸਕਤਿ ਨਾਮ ਰਾਜਾ ਦਾ ਪੁਤ੍ਰ ਸੀ ਉਸਦੇ ਉਦਰ ਬਿਖੇ ਸਰ੫ ਸਾ ਸੋ ਉਸਦੇ ਨਾਲ ਹਰ ਰੋਜ ਦੁਬਲਾ ਹੁੰਦਾ ਜਾਂਦਾ ਸੀ ਉਸਦੇ ਲਈ ਅਨੇਕ ਪ੍ਰਕਾਰ ਦੀਆਂ ਔਖਦੀਆਂ ਜੋ ਬੜੇ ੨