ਪੰਨਾ:ਪੰਚ ਤੰਤ੍ਰ.pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੧੯੯


ਜੋ ਪੁਰਾਣੀ ਕਾਂਜੀ ਰਾਈ ਨਾਲ ਬਨੀ ਹੋਈ ਜੇ ਕਦੇ ਇਸ ਲੜਕੇ ਨੂੰ ਪਿਲਾਵੇ ਤਾਂ ਤੂੰ ਝਟ ਮਰਜਾਵੇਂ। ਪੇਟ ਵਾਲਾ ਸਰੂਪ ਬੋਲਿਆ ਕਿਆ ਤੇਰੀ ਇਸ ਦਵਾਈ ਨੂੰ ਕੋਈ ਨਹੀਂ ਜਾਨਦਾ ਜੋ ਤਪਾਏ ਹੋਏ ਤੇਲ ਨੂੰ ਤੇਰੀ ਰੁਡ ਬਿਖੇ ਅਥਵਾ ਸੜਦਾ ੨ ਪਾਣੀ ਪਾਵੇ ਜਿਸ ਕਰਕੇ ਤੂੰ ਮਰਜਾਵੇਂ ਤੇ ਸਵਰਨ ਉਸਦੇ ਕੰਮ ਆਵੇ। ਤਾਂ ਰਾਜ ਕੰਨਯਾਂ ਨੇ ਬ੍ਰਿਛ ਦੇ ਓਹਲੇ ਖੜੋਕੇ ਉਨਾਂ ਦੋਹਾਂ ਦੇ ਝਗੜੇ ਅਰ ਨਾਸ ਦੇ ਉਪਾ ਨੂੰ ਸੁਨਕੇ ਉਸੇ ਪ੍ਰਕਾਰ ਕੀਤਾ ਅਤੇ ਆਪਨੇ ਪਤਿ ਨੂੰ ਅਰੋਗ ਕਰ ਲਿਆ ਅਰ ਉਸ ਸੋਨੇ ਨੂੰ ਲੈਕੇ ਆਪਣੇ ਦੇਸ ਨੂੰ ਤੁਰ ਪਈ ਆਪਨੇ ਨਗਰ ਬਿਖੇ ਉਸਦੇ ਪਿਤਾ ਮਾਤਾ ਤੇ ਸਨਬੰਧੀਆਂ ਨੇ ਉਸਦਾ ਬੜਾ ਆਦਰ ਕੀਤਾ ਅਰ ਓਹ ਸੁਖ ਨਾਲ ਸਮੇਂ ਨੂੰ ਬਿਤਾਉਨ ਲਗੀ।। ਇਸ ਲਈ ਮੈਂ ਆਖਦਾ ਹਾਂ :-

ਦੋਹਰਾ॥ ਇਕ ਦੂਜੇ ਕੇ ਮਰਮ ਕੋ ਨਾਂਹਿ ਰਾਖਤੇ ਜੌਨ॥

ਬਰਮੀ ਅਰ ਅਹਿ ਉਦਰ ਵਤ ਮ੍ਰਿਤ ਪਾਵਤੇ ਤੌਨ।।

ਇਸ ਬਾਤ ਨੂੰ ਸੁਣਕੇ ਅਰਿਮਰਦਨ ਨੇ ਇਸੇ ਤਰਾਂ ਕੀਤਾ ਅਰਥਾਤ ਉਸਨੂੰ ਨਾ ਮਾਰਿਆ ਇਸ ਹਾਲ ਨੂੰ ਦੇਖ ਕੇ ਰਕਤਾਖਯ ਮੰਤੀਮਨ ਬਿਖੇ ਹੱਸਕੇ ਫੇਰ ਬੋਲਿਆ ਹੇ ਮੰਤ੍ਰੀੳ ਤੁਸਾਂ ਤਾਂ ਅਨਯਾਯ ਨਾਲ ਸਵਾਮੀ ਦਾ ਨਾਸ ਕਰ ਦਿੱਤਾ ਹੈ ਇਸ ਪਰ ਕਿਹਾ ਹੈ ਯਥਾ :-

ਦੋਹਰਾ॥ ਜਹ ਅਪੂਜ ਪੂਜਾ ਲਹੇਂ ਪੂਜਨ ਕੀ ਅਪਮਾਨ॥

ਦੁਰਭਿਖ ਮ੍ਰਿਤਯੂ ਭੈ ਤਹਾਂ ਤੀਨ ਬਾਤ ਪਰਮਾਨ ੧੯੨॥

ਤਥਾ-ਪ੍ਰਤਯਪਾਪ ਕੋ ਦੇਖ ਕਰ ਮੂਰਖ ਸਾਂਤ ਧਰੇਹੁ॥

ਰਬ ਕਰਤਾ ਨਿਜ ਭਾਰਜਾ ਜਾਰ ਸਹਿਤ ਸਿਹਲੇਹੁ॥੧੯੩॥

ਇਸ ਬਾਤ ਨੂੰ ਸੁਨਕੇ ਵਜ਼ੀਰ ਬੋਲੇ ਇਹ ਬਾਤ ਕਿਸ ਪ੍ਰਕਾਰ ਹੈ॥ ਰਕਤਾਖਯ ਬੋਲਿਆਂ ਸੁਨੋ:-

੧੧ ਕਥਾ ।। ਕਿਸੇ ਜਗਾ ਬਿਖੇ ਬੀਰਧਰ ਨਾਮੀ ਰਥਾਂ ਦੇ ਬਨਾਨ ਵਾਲਾ ਰਹਿੰਦਾ ਸੀ, ਉਸਦੇ ਇਸਤ੍ਰੀ ਕਾਮਦਮਨੀ ਬੜੀ ਵਿਭਚਾਰਣੀ ਲੋਕਾਂ ਬਿਖੇ ਪ੍ਰਸਿੱਧ ਸੀ। ਬੀਰਧਰ ਉਸਦੀ ਪਰੀਛਿਆ ਕਰਨ ਲਈ ਸੋਚਨ ਲਗਾ ਮੈਂ ਇਸਦੀ ਪਰੀਛਿਆ ਕਿਸ ਪ੍ਰਕਾਰ ਕਿਹਾ ਹੈ ਯਥਾ :-

ਦੋਹਰਾ॥ ਧਰੇ ਚਾਂਦ ਜੋ ਉਸਨਤਾ ਅਰ ਸੀਤਲਤਾ ਆਗ।।

ਤਿਆ ਸਤੀ ਤਬਹੀ ਲਖੋ ਜੋ ਦੁਰਜਨ ਹਿਤ ਲਾਗ॥੧੯੩॥