ਪੰਨਾ:ਪੰਚ ਤੰਤ੍ਰ.pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੦

ਪੰਚ ਤੰਤ੍ਰ



ਮੈਂ ਜਾਣਦਾ ਹਾਂ ਜੋ ਲੋਕ ਇਸਨੂੰ ਬਿਭਚਾਰਣੀ ਆਖਦੇ ਹਨ। ਕਿਹਾ ਹੈ ਯਥਾ:-

ਦੋਹਰਾ॥ ਸ਼ਾਸਤ੍ਰ ਵੇਦ ਮੇਂ ਨਾ ਲਿਖਾ ਦੇਖਾ ਸੁਨਾ ਨ ਜੌਨ।।

ਜੋ ਕੁਛ ਹੈ ਬ੍ਰਹਮਾਂਡ ਮੇਂ ਲੋਕ ਭਾਖਤੇ ਤੌਨ ੧੯੫॥

ਇਹ ਬਾਤ ਸੋਚਕੇ ਓਹ ਤਰਖਾਨ ਆਪਣੀ ਤੀਮੀ ਨੂੰ ਬੋਲਿਆ ਹੇ ਪਿਆਰੀ! ਕੱਲ ਮੈਂ ਕਿਸੇ ਪਿੰਡ ਜਾਨਾ ਹੈ ਉਥੇ ਮੈਨੂੰ ਬਹੁਤ ਦਿਨ ਲੱਗਨਗੇ ਸੋ ਤੂੰ ਮੇਰੇ ਲਈ ਕੁਝ ਤੋਸਾ ਬਨਾ ਦੇ॥ ਉਸਨੇ ਉਸਦੇ ਬਚਨ ਨੂੰ ਸੁਨ ਬੜੀ ਪ੍ਰਸੰਨ ਹੋ ਸਾਰੇ ਕੰਮ ਛੱਡ ਕੇ ਘਿਉ ਅਤੇ ਖੰਡ ਦੇ ਨਾਲ ਪਕਵਾਨ ਬਨਾਯਾ। ਹਾਂ ਇਹ ਬਾਤ ਕਿਸੇ ਨੇ ਠੀਕ ਕਹੀ ਹੈ:-

ਦੋਹਰਾ॥ ਨਿਰਜਨ ਬੀਥੀ ਘਨ ਤਿਮਰ ਦੁਸ਼ਟ ਦਿਵਸ ਕੋ ਦੇਖ॥

ਪਤਿ ਬਿਦੇਸ ਲਖ ਪੁੰਸਚਲੀ ਧਾਰਤ ਹਰਖੁ ਬਿਸੇਖ॥ ੨੯੬

ਓਹ ਤਰਖਾਂਨ ਤਾਂ ਤੜਕੇ ਉਠਕੇ ਪਰਦੇਸ ਨੂੰ ਤੁਰ ਗਿਆ ਅਤੇ ਓਹ ਵਿਭਚਾਰਣ ਖਾਵੰਦ ਨੂੰ ਪਰਦੇਸ ਗਿਆ ਜਾਨ, ਬੜੀ ਪ੍ਰਸੰਨ ਹੋ ਹਸਦੀ ਹਸਦੀ ਨੇ ਸਾਰੇ ਸਿੰਗਾਰ ਕਰਕੇ ਸਾਰਾ ਦਿਨ ਤਾਂ ਬੜੇ ਦੁੱਖ ਨਾਲ ਬਿਤਾਯਾ, ਅਰ ਸੰਧਿਆ ਵੇਲੇ ਪਹਿਲੇ ਯਾਰ ਦੇ ਪਾਸ ਜਾ ਕੇ ਬੋਲੀ ਓਹ ਦੁਸ਼ਟ ਮੇਰਾ ਪਤਿ ਤਾਂ ਪਰਦੇਸ ਗਿਆ ਹੈ ਅਰ ਤੂੰ ਰਾਤ ਦੇ ਸਮੇਂ ਮੇਰੇ ਘਰ ਆਵੀਂ ਜਾਂ ਓਹ ਘਰ ਆਈ ਤਾਂ ਉਸਦਾ ਅਸਲ ਖਾਂਵਦ ਦਿਨ ਬਿਤਾ ਕੇ ਰਾਤ ਦੇ ਵੇਲੇ ਦੂਸਰੇ ਰਸਤਿਯੋਂ ਆਕੇ ਮੰਜੇ ਦੇ ਹੇਠ ਲੁਕ ਰਿਹਾ ਇਤਨੇ ਚਿਰ, ਬਿਖੇ ਉਸ ਦਾ ਯਾਰ ਮੰਜੇ ਉਪਰ ਆ ਬੈਠਾ ਇਸ ਦਸ਼ਾ ਨੂੰ ਦੇਖਕੇ ਤਰਖਾਨ ਕ੍ਰੋਧ ਵਿਖੇ ਆ, ਸੋਚਨ ਲੱਗਾ ਜੋ ਕਿਆ ਉਠਕੇ ਇਸਨੂੰ ਮਾਰ ਦੇਵਾਂ ਅਥਵਾ ਦੋਹਾਂ ਸੁਤਿਆਂ ਪਿਆਂ ਨੂੰ ਮਾਰ ਸਿਟਾਂ ਪਰ ਇਹ ਬਾਤ ਚੰਗੀ ਹੈ ਜੋ ਇਸ ਰੰਨ ਦੀ ਕਰਤੂਤ ਨੂੰ ਦੇਖਾਂ ਅਤੇ ਇਨ੍ਹਾਂ ਦੀਆਂ ਬਾਤਾਂ ਨੂੰ ਸੁਣਾਂ। ਇਤਨੇ ਚਿਰ ਬਿਖੈ ਓਹ ਇਸਤ੍ਰੀ ਘਰਦੇ ਬੂਹੇ ਨੂੰ ਚੰਗੀ ਤਰਾਂ ਬੰਦ ਕਰਕੇ ਮੰਜੇ ਉਤੇ ਆ ਬੈਠੀ ਪਰ ਚੜ੍ਹਦੀ ਹੋਣੀ ਦਾ ਪੈਰ ਅਪਨੇ ਪਤਿ ਦੇ ਪਿੰਡੇ ਨੂੰ ਛੂਹ ਗਿਆ ਤਾਂ ਉਸਨੇ ਸੋਚਿਆ ਠੀਕ ਮੇਰੇ ਦੁਸ਼ਟ ਪਤਿ ਨੇ ਮੇਰੀ ਪਰੀਛਿਆਂ ਲਈ ਇਹ ਕੰਮ ਕੀਤਾ ਹੈ ਸੋ ਮੈਨੂੰ ਚਾਹੀਦਾ ਹੈ ਜੋ ਇਸਤੀ ਚਲਿਤ੍ਰ ਦਿਖਾਵਾਂ। ਇਹ ਤਾਂ ਸੋਚਦੀ ਹੀ ਸੀ ਜੋ ਉਸਦੇ ਯਾਰ ਨੇ ਉਤਕੰਠਾ ਨਾਲ ਉਸਨੂੰ ਗਲਕੜੀ ਪਾਈ