ਪੰਨਾ:ਪੰਚ ਤੰਤ੍ਰ.pdf/210

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੨

ਪੰਚ ਤੰਤ੍ਰ



ਬਿਖੇ ਲੈ ਲਿਆ ਅਤੇ ਚਕ ਕੇ ਮੋਢੇ ਤੇ ਰਖ ਕੇ, ਉਸ ਦੇ ਯਾਰ ਨੂੰ ਬੋਲਿਆ ਹੇ ਮਿਤ੍ਰ! ਤੂੰ ਤਾਂ ਸਾਡਿਆਂ ਪੁੰਨਾਂ ਨੂੰ ਏਥੇ ਆਯਾ ਹੈਂ ਤੇਰੇ ਪ੍ਰਤਾਪ ਕਰ ਕੇ ਮੇਰੀ ਸੌ ਵਰਖ ਉਮਰਾ ਹੋ ਗਈ ਤੂੰ ਭੀ ਮੇਰੇ ਨਾਲ ਗਲੱਕੜੀ ਪਾ ਅਤੇ ਮੇਰੇ ਮੋਢੇ ਤੇ ਚੜ੍ਹ। ਇਸ ਪ੍ਰਕਾਰ ਕਹਿ ਕੇ ਉਸ ਯਾਰ ਨੂੰ ਜੋਰਾਵਰੀ ਗਲ ਮਿਲ ਕੇ ਮੋਢੇ ਤੇ ਚਾ ਲਿਆ ਅਤੇ ਨਚਦਾ ਹੋਯਾ ਬੋਲਿਆ ਹੇ ਪੁੰਨਾਤਮਾਂ ਤੂੰ ਮੇਰੇ ਉੱਤੇ ਬੜਾ ਉਪਕਾਰ ਕੀਤਾ ਹੈ। ਇਸ ਪ੍ਰਕਾਰ ਆਖ ਕੇ ਉਸ ਨੂੰ ਮੋਢੇ ਤੋਂ ਲਾਹ ਕੇ ਘਰ ੨ ਵਿਖੇ ਫਿਰਿਆ ਅਤੇ ਓਹਨਾਂ ਦੋਹਾਂ ਦੀ ਸ਼ੋਭਾ ਕਰਨ ਲਗਾ ਇਸ ਲਈ ਮੈਂ ਆਖਦਾ ਹਾਂ :-

ਦੋਹਰਾ॥ ਪ੍ਰਤਖਯ ਪਾਪ ਕੋ ਦੇਖ ਕੇ ਮੂਰਖ ਸ਼ਾਂਭ ਧਰੇਹ॥

ਰਬ ਕਰਤਾ ਨਿਜ ਭਾਰਜਾ ਜਾਰ ਸਹਤ ਸਿਰ ਲੇਹ॥

ਇਸ ਲਈ ਅਸੀਂ ਮੰਤ੍ਰੀ ਤਾਂ ਜੜ੍ਹੋਂ ਪੁੱਟੇ ਗਏ ਅਰ ਸਾਡਾ ਨਾਸ ਹੋ ਗਿਆ। ਵਾਹ ਵਾਹ ਕਿਆਂ ਠੀਕ ਕਿਹਾ ਹੈ॥ ਯਥਾ:-

ਦੋਹਰਾ॥ ਮਿਤ੍ਰ ਰੂਪ ਤੇ ਸ਼ਤ੍ਰ ਹੈ ਬੁਧਿਜਨ ਭਾਖਤ ਮੀਤ॥

ਜੇ ਹਿਤ ਬਚਨ ਤਿਆਗ ਕੇ ਕਹੇ ਬਾਤ ਬਿਪਰੀਤ॥197॥

ਤਥਾ-ਦੇਸ ਕਾਲ ਜੇ ਲਖਤ ਨਹਿ ਅਰ ਬੁੱਧੀ ਤੇ ਹੀਨ॥

ਤਿਨ ਸਚਿ ਵਨ ਸੇ ਅਰਥ ਹਤ ਯਥਾ ਤਿਮਰ ਰਵਿ ਚੀਨ॥੧੯੮

ਸਾਰਿਆਂ ਮੰਤ੍ਰਅਿਾਂ ਨੇ ਉਸ ਦੀ ਬਾਤ ਨੂੰ ਨਾ ਮੰਨਿਆ ਅਤੇ ਥਿਰਜੀਵੀ ਨੂੰ ਚੁੱਕ ਕੇ ਆਪਣੇ ਕਿਲੇ ਨੂੰ ਲੈ ਚਲੇ ਤਾਂ ਥਿਰਜੀਵੀ ਬੋਲਿਆਂ ਹੇ ਸਵਾਮੀ ਮੈਂ ਅਨਾਥ ਇਸ ਦਸਾ ਨੂੰ ਪ੍ਰਾਪਤ ਹੋਏ ਨੂੰ ਕਿਲੇ ਵਿਖੇ ਲੈਜਾ ਕੇ ਕੀ ਕਰੋਗੇ। ਮੇਰੀ ਤਾਂ ਇਹ ਇਛਿਆ ਹੈ ਕਿ ਮੈਂ ਅਗਨਿ ਵਿਖੇ ਜਲ ਮਰਾਂ ਸੋ ਆਪ ਕ੍ਰਿਪਾ ਕਰਕੇ ਮੈਨੂੰ ਜਲਾ ਦੇਵੋ। ਇਸ ਬਾਤ ਨੂੰ ਸੁਨ ਕੇ ਰਕਤਾਖਯ ਨੇ ਉਸ ਦੇ ਅਭਿਪ੍ਰਾਯ ਨੂੰ ਸਮਝ ਕੇ ਆਖਿਆ ਅਗਨ ਵਿਖੇ ਕਿਸ ਲਈ ਜਲਿਆਂ ਚਾਹੁੰਦਾ ਹੈਂ ਥਿਰਜੀਵੀ ਬੋਲਿਆ ਮੈਨੂੰ ਆਪ ਦੇ ਲਈ ਮੇਘਵਰਨ ਨੇ ਇਸ ਦਸ਼ਾ ਨੂੰ ਪ੍ਰਾਪਤ ਕੀਤਾ ਹੈ ਇਸ ਲਈ ਉਹਨਾਂ ਤੋਂ ਬਦਲਾ ਲੈਨ ਲਈ ਉੱਲੂ ਬਨਿਆ ਚਾਹੁੰਦਾ ਹਾਂ | ਇਸ ਬਾਤ ਨੂੰ ਸੁਨ ਕੇ ਰਾਜਨੀਤ ਵਿਖੇ ਚਤੁਰ ਰਕਤਾਖਯ ਬੋਲਿਆ ਭਈ ਤੂੰ ਉੱਲੂ ਹੋ ਕੇ ਬੀ ਕਾਂਵਾਂ ਦੀ ਹੀ ਤਰਫ਼ ਦਾਰੀ ਕਰੇਂਗਾ ਇਸ ਉਪਰ ਇਹ ਪ੍ਰਸੰਗ ਸੁਨਿਆ