ਪੰਨਾ:ਪੰਚ ਤੰਤ੍ਰ.pdf/211

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੨੦੩



ਜਾਂਦਾ ਹੈ॥ ਯਥਾ :-

ਦੋਹਰਾ॥ ਸੂਰਜੁ ਭਰਤਾ ਛਾਡਿ ਕੇ ਘਨ ਮਾਰੁਤ ਗਿਰਿ ਰਾਜ॥

ਨਿਜ ਜਾਤੀ ਮੈਂ ਮੂਖਕਾ ਮਗਨ ਭਈ ਤਜ ਲਾਜ॥੧89

ਮੰਤ੍ਰੀ ਬੇਲੇ ਇਹ ਬਾਤ ਕਿਸ ਪ੍ਰਕਾਰ ਹੈ, ਰਕਤਾਖਯ ਬੋਲਿਆ ਸੁਨੋ:-

੧੨ ਕਥਾ॥ ਉੱਚੀਆਂ ਨਵੀਆਂ ਸਿਲਾ ਦੇ ਉਪਰ ਡਿਗੇ ਹੋਏ ਜਲ ਦੀ ਅਵਾਜ਼ ਦੇ ਸੁਣਨ ਕਰਕੇ ਡਰੇ ਹੋਏ ਮਛਾਂ ਦੇ ਇਧਰ ਉਧਰ ਫਿਰਨ ਕਰ ਕੇ ਉਪਜੀ ਹੋਈ ਝਗ ਨਾਲ ਜਿਸ ਗੰਗਾਂ ਦਾ ਜਲ ਰੰਗ ਬਰੰਗੀ ਦਿਸਦਾ ਹੈ ਉਸ ਦੇ ਕਿਨਾਰੇ ਪਰ ਜਪ ਨਿਯਮ ਤਪ ਵਿਦਯਾ ਪੜ੍ਹਨ ਉਪਵਾਸ ਬ੍ਰਤ ਕਰਨ ਯੋਗ ਆਦਿ ਕਰਮਾਂ ਨੂੰ ਕਰਨ ਵਾਲੇ ਪਵਿਤ੍ਰ ਜਲ ਨੂੰ ਮਰਜਾਦਾ ਨਾਲ ਵਰਤਨ ਵਾਲੇ ( ਥੋੜਾ ਪਾਨ ਕਰਦੇ ਸੇ) ਅਰ ਕੰਦ ਮੂਲ ਫਲ ਭਿੰਹ ਆਦਿਕਾਂ ਦੇ ਖਾਨ ਕਰ ਕੇ ਦੁਬਲੇ ਸਰੀਰ ਵਾਲੇ ਅਤੇ ਭੋਜ ਪਤ੍ਰ ਦੀ ਕੋਪੀਨ ਮਾਤ੍ਰ ਬਸਤ੍ਰ ਧਾਰਨ ਵਾਲੇ ਰਿਖੀਆਂ ਦੇ ਰਹਨ ਵਾਲਾ ਯਾਗਯਵਲਕ ਨਾਮੀ ਰਿਖੀ ਦਾ ਜਿਸ ਨੂੰ ਕੁਲਪਤਿ* ਕਹਿੰਦੇ ਸੇ ਆਸ਼੍ਰਮ ਸਾ। ਇਕ ਦਿਨ ਰਿਖੀ ਗੰਗਾ ਵਿਖੇ ਇਸ਼ਨਾਨ ਕਰਕੇ ਸੰਧਿਆ, ਕਰਨ ਲੱਗੇ ਅਤੇ ਜਲ ਦੀ ਅੰਜਲੀ ਲੈਂਦੀ ਸਾਰ ਬਾਜ ਦੇ ਮੂੰਹ ਵਿਚੋਂ ਡਿਗੀ ਹੋਈ ਇਕ ਚੂਹੀ ਉਨਾਂ ਦੇ ਹਥ ਵਿਖੇ ਆ ਪਈ, ਉਸ ਨੂੰ ਤਾਂ ਓਹਨਾਂ ਨੇ ਬੋਹੜ ਦੇ ਪਤੇ ਤੇ ਰਖ ਸੰਧਯਾਂ ਤਰਪਨ ਕਰ ਅਤੇ ਆਪਣੇ ਤਪ ਦੇ ਪ੍ਰਤਾਪ ਨਾਲ ਉਸ ਮੂਸੀ ਨੂੰ ਕੰਨਿਯਾਂ ਬਨਾਕੇ ਕੁਟੀਆਂ ਨੂੰ ਆਏ ਅਤੇ ਸੰਤਾਨ ਰਹਿਤ ਆਪਣੀ ਤੀਮੀ ਨੂੰ ਬੋਲੇ ਹੇ ਪਿਆਰੀ! ਏਹ ਤੇਰੀ ਲੜਕੀ ਪੈਦਾ ਹੋਈ ਹੈ ਇਸ ਦੀ ਪਾਲਨਾ ਕਰ ਉਸ ਇਸਤ੍ਰੀ ਨੇ ਜੋ ਉਸਦੀ ਪਾਲਨਾ ਕੀਤੀ ਅਰ ਜਦ ਓਹ ਬਾਰਾਂ ਬਰਸਾਂ ਦੀ ਹੋਈ ਤਾਂ ਉਸਨੂੰ ਬਿਆਹ ਦੇ ਯੋਗ ਦੇਖ ਇਸਤ੍ਰੀ ਨੇ ਆਪਣੇ ਪਤਿ ਨੂੰ ਕਿਹਾ ਹੇ ਮਹਾਰਾਜ ਕਿਆ ਆਪ ਨਹੀਂ ਦੇਖਦੇ ਜੋ ਇਸ ਦੇ ਬਿਆਹ ਦਾ ਸਮਾਂ ਬੀਤ ਚਲਿਆ ਹੈ ਰਿਖੀ ਬੋਲਿਆ*ਦਸ ਹਜ਼ਾਰ ਮੁਨਿ ਕੋ ਜੋਊ, ਅੰਨ ਬਸਨ ਕੇ ਸਾਥ।।

ਵਿੱਦਯਾ ਦੇਵੇ ਪ੍ਰੇਮ ਸੋਂ ਕੁਲਪਤਿ ਹੈ ਸ਼ਿਵਨਾਥ।।