ਪੰਨਾ:ਪੰਚ ਤੰਤ੍ਰ.pdf/213

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੨੦੫



ਭਗਵਾਨ ਨੂੰ ਬੁਲਾ ਕੇ ਉਸਨੂੰ ਏਹ ਕੰਨਯਾਂ ਦੇ ਦੇਂਦਾ ਹਾਂ ਇਸ ਬਾਤ ਨੂੰ ਸੁਨਕੇ ਇਸਤ੍ਰੀ ਬੋਲੀ ਹੇ ਨਾਥ ਇਸ ਵਿਖੇ ਕੁਝ ਦੋਸ਼ ਨਹੀਂ ਏਹੋ ਕਰੈ॥ ਤਾਂ ਰਿਖੀ ਨੇ ਸੂਰਜ ਦਾ ਅਵਾਹਨ ਕੀ ਵੇਦ ਮੰਤਾਂ ਦੇ ਪ੍ਰਤਾਪ ਕਰਕੇ ਉਸੇ ਵੇਲੇ ਸੂਰਜ ਭਗਵਾਨ ਦੇਹ ਧਾਰ ਕੇ ਸਨਮੁਖ ਆਕੇ ਬੋਲਿਆ ਹੇ ਰਿਖੀ ਜੀ ਮੈਨੂੰ ਕਿਸ ਲਈ ਬੁਲਾਯਾ ਹੈ ਰਿਖੀ ਬੋਲੇ ਏਹ ਮੇਰੀ ਕੰਨਯਾਂ ਹੈ ਜੇ ਕਦੇ ਏਹ ਤੂੰ ਅੰਗੀਕਾਰ ਕਰੇਂ ਤਾਂ ਤੂੰ ਇਸਨੂੰ ਵਯਾਹ ਲੈ॥ ਐਉਂ ਆਖਕੇ ਰਿਖੀ ਨੇ ਕੰਨਯਾਂ ਨੂੰ ਪੁਛਿਆ ਹੇ ਲੜਕੀ ਤੈਨੂੰ ਇਹ ਤ੍ਰਿਲੋਕੀ ਦਾ ਦੀਪਕ ਸੂਰਜ ਹੱਛਾ ਪ੍ਰਤੀਤ ਹੁੰਦਾ ਹੈ? ਲੜਕੀ ਬੋਲੀ ਹੇ ਪਿਤਾ ਏਹ ਤਾਂ ਬੜਾ ਜਲਾਉਨ ਵਾਲਾ ਹੈ ਮੈਂ ਇਸਨੂੰ ਨਹੀਂ ਚਾਹੁੰਦੀ ਇਸ ਲਈ ਇਸ ਤੋਂ ਵੱਡਾ ਕੋਈ ਬੁਲਾਓ।। ਇਸ ਬਾਤ ਨੂੰ ਸੁਨਕੇ ਰਿਖੀ ਨੇ ਸੂਰਜ ਨੂੰ ਪੁਛਿਆ ਕੋਈ ਆਪ ਤੋਂ ਅਧਿਕ ਹੈ ਸੂਰਜ ਬੋਲਿਆ ਮੇਰੇ ਤੋਂ ਵੱਡਾ ਬੱਦਲ ਹੈ ਜਿਸ ਨਾਲ ਢਕਿਆ ਹੋਯਾ ਮੈਂ ਗੁਪਤ ਹੋ ਜਾਂਦਾ ਹਾਂ, ਤਾਂ ਮੁਨਿ ਨੇ ਮੇਘ ਨੂੰ ਬੁਲਾਕੇ ਕੰਨਯਾਂ ਨੂੰ ਕਿਹਾ ਹੇ ਕੰਨਯਾ ਇਸਦੇ ਹਵਾਲੇ ਤੈਨੂੰ ਕਰਾਂ।। ਲੜਕੀ ਬੋਲੀ ਮਹਾਰਾਜ ਏ ਤਾਂ ਕਾਲਾ ਹੈ ਅਤੇ ਜੜ ਬੀ ਹੈ ਇਸ ਲਈ ਇਸ ਤੋਂ ਕੋਈ ਹੋਰ ਵੱਡਾ ਹੈ ਤਾਂ ਉਸ ਨੂੰ ਦੇਵੋ॥ ਮੁਨਿ ਨੇ ਮੇਘ ਨੂੰ ਪੁਛਿਆ ਕਿ ਤੇਰੇ ਤੋਂ ਕੋਈ ਅਧਿਕ ਹੈ ਓਹ ਬੋਲਿਆ ਮੇਰੇ ਤੋਂ ਅਧਿਕ ਵਾਯੂ ਹੈ ਜਿਸਦਾ ਉਡਾਯਾ ਮੈ ਨੱਸ ਜਾਂਦਾ ਹਾਂ। ਮੁਨਿ ਨੇ ਵਾਯੂ ਬੁਲਾਯਾ ਅਤੇ ਲੜਕੀ ਨੂੰ ਕਿਹਾ ਕਿਆ ਏਹ ਪਵਨ ਤੇਰੇ ਬਯਾਹ ਦੇ ਲਈ ਉੱਤਮ ਦਿਸਦਾ ਹੈ॥ ਲੜਕੀ ਬੋਲੀ ਇਹ ਚਪਲ ਹੈ ਇਸ ਲਈ ਇਸ ਤੋਂ ਬੀ ਕੋਈ ਅਧਿਕ ਹੋਵੇ ਉਸਨੂੰ ਬੁਲਾਓ॥ ਤਾਂ ਮੁਨਿ ਨੇ ਵਾਯੂ ਨੂੰ ਪੁਛਿਆ ਤੇਰੇ ਤੋਂ ਕੋਈ ਵੱਡਾ ਹੈ ਪਵਨ ਬੋਲਿਆ ਮੇਰੇ ਤੋਂ ਵੱਡਾ ਪਰਬਤ ਹੈ ਜਿਸਤੋਂ ਮੈਂ ਵੀ ਰੁਕ ਜਾਂਦਾ ਹਾਂ॥ ਤਦ ਮੁਨਿ ਨੇ ਪਹਾੜ ਨੂੰ ਬੁਲਾਕੇ ਲੜਕੀ ਨੂੰ ਕਿਹਾ ਇਸਦੇ ਹਵਾਲੇ ਤੈਨੂੰ ਕਰਦਾ ਹਾਂ ਓਹ ਬੋਲੀ ਹੇ ਪਿਤਾ ਏਹ ਬੜਾ ਕਠਨ ਅਰ ਨਿਹਚਲ ਹੈ॥ ਇਸ ਲਈ ਇਸਤੇ ਕੋਈ ਅਧਿਕ ਹੈ ਉਸਨੂੰ ਦੇਵੋ ਮੁਨਿ ਨੇ ਪਰਬਤ ਨੂੰ ਪੁਛਿਆ ਕਿਆ ਕੋਈ ਡੇਰੇ ਤੋਂ ਬੀ ਅਧਿਕ ਹੈ?ਓਹ ਬੇਲਿਆ ਮੇਰੇ ਤੋਂ ਅਧਿਕ ਚੂਹਾ ਹੈ ਜੋ ਮੇਰੇ ਵਿਖੇ ਖੁਡ ਬਨਾ ਲੈਂਦਾ ਹੈ ਤਾਂ ਮੁਨਿ ਨੇ ਚੂਹੇ ਨੂੰ ਬੁਲਾਕੇ ਲੜਕੀ ਨੂੰ