ਪੰਨਾ:ਪੰਚ ਤੰਤ੍ਰ.pdf/219

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੨੧੧



ਕਾਠੀ ਨੂੰ ਚੁੰਜ ਨਾਲ ਫੜ ਕੇ ਉਸ ਗੁਫਾ ਦੇ ਬੂਹੇ ਅੱਗੇ ਜਾਂ ਥਿਰਜੀਵੀ ਦੇ ਆਲ੍ਹਨੇ ਬਿਖੇ ਜਾ ਸਿੱਟੀ ਤਾਂ ਓਹ ਸਾਰੇ ਉਲ ਰਕਤਾਖਯ ਦੇ ਕਹੇ ਨੂੰ ਯਾਦ ਕਰਦੇ ਹੋਏ ਅਤੇ ਬੂਹੇ ਅੱਗੇ ਪ੍ਰਜਵਲਿਤ ਅਗਨਿ ਕਰ ਕੇ ਬਾਹਰ ਨਾ ਆ ਸਕੇ ਅਰ ਉਸੇ ਗੁਫਾ ਦੇ ਅੰਦਰ ਹੀ ਕੁੰਭੀ ਪਾਕ ਨਰਕ ਦੀ ਤਰਹਾਂ ਸੜ ਮੋਏ ਇਸ ਪ੍ਰਕਾਰ ਮੇਘਵਰਨ ਸ਼ਤਰੂਆਂ ਨੂੰ ਮਾਰ ਕੇ ਫੇਰ ਉਸੇ ਬੋਹੜ ਦੇ ਬ੍ਰਿਛ ਰੂਪੀ ਕਿਲੇ ਤੇ ਆ ਵਸਿਆ ਅਤੇ ਸਿੰਘਾਸਨ ਤੇ ਬੈਠ ਖੁਸ਼ ਹੋ ਸਭਾ ਦੇ ਵਿੱਚ ਥਿਰਜੀਵੀ ਨੂੰ ਪੁਛਨ ਲਗਾ ਹੇ ਪਿਤਾ ਜੀ ਆਪਣੇ ਦੁਸ਼ਮਨਾਂ ਦੇ ਵਿੱਚ ਰਹਿ ਕੇ ਇਤਨਾ ਸਮਾ ਕਿਸ ਪ੍ਰਕਾਰ ਬਿਤਾਯਾ ਸਾਨੂੰ ਇਸ ਬਾਤ ਦਾ ਬੜਾ ਅਚਰਜ ਹੈ ਸੋ ਆਪ ਸੁਨਾਓ ਕਿਉਂ ਜੋ ਆਖਿਆ ਹੈ:-

ਯਥਾ ਦੋਹਰਾ॥ ਜਰਤ ਅਗਨਿ ਮੈਂ ਪੈਠਨਾ ਸੁਖ ਮਾਨਤ ਬੁਧਿਮਾਨ।

ਪਰ ਸਤ੍ਰ ਸੰਗ ਛਿਨਕ ਬੀ ਨਹਿੰ ਸੁਖ ਮਾਨ ਪੁਮਾਨ।।।੨੨੦

ਇਸ ਬਾਤ ਨੂੰ ਸੁਨ ਕੇ ਥਿਰਜੀਵੀ ਬੋਲਿਆ ਹੋਣ ਵਾਲੇ ਫਲ ਨੂੰ ਬਿਚਾਰ ਕੇ ਸੇਵਕ ਜਨ ਦੁਖ ਨੂੰ ਨਹੀਂ ਗਿਣਦੇ॥ ਇਸ ਪਰ ਕਿਹਾ ਬੀ ਹੈ:-

ਯਥਾ ਛਪਯ ਛੰਦ॥ ਭਯ ਪ੍ਰਾਪਤ ਨਰ ਜਤਨ ਸਦਾ ਸ਼ੁਭ ਮਨ ਮੇਂ ਧਾਰਤ॥ ਨਿਜ ਬੁਧ ਬਲ ਅਨੁਸਾਰ ਉਚ ਲਘੁ ਨਾਂਹਿ ਚਿਤਾਰਤ॥ ਜਿਮ ਅਰਜਨ ਬਲਵੰਤ ਹੁਤੋ ਭਾਰੀ ਧਨ ਧਾਰੀ। ਕਾਜ ਕਰਨ ਮੇਂ ਨਪੁਿਨ ਕਰਭ ਸਮ ਭੁਜ ਬਲਕਾਰੀ। ਵਾ ਨੇ ਭਵਨ ਵਿਰਾਟ ਮੇਂ ਹੈ, ਨਾਰ ਰੂਪ ਗਹਿ ਲੀਨ! ਪਹਿਰੀ ਚੂੜੀ ਕਰ ਬਿਖੈ ਨਿਜ ਕਾਰਜ ਸਿੱਧ ਕੀਨ॥ ੨੨੧॥ ਪੁਨਾ-ਸਮਰਥ ਪੰਡਿਤ ਸਮਾ ਵੇਖ ਕਰ ਦੁਖ ਕੋ ਸਹਤੇ॥ ਕ੍ਰਿਪਨ ਦਰਿਦ੍ਰੀ ਨਿਕਟ ਰਹੇਂ ਕਛੁ ਨਾਹਿ ਨ ਕਹਤੇ ਮਤਸਰਾਜ ਗ੍ਰਹ ਭੀਮ ਰਹਯੋ ਪਾਚਕ ਬਨ ਦੁਖ ਯੂਤ। ਧੂਮ ਸਾਥ ਕਰ ਮਲਨ ਹਾਥ ਦੋ ਗਹਿ ਦਰਬੀਉਤ॥ ਹੁਤੋ ਪ੍ਰਚਮ ਬਲਵਾਨ ਜੋ ਤੌ ਨ ਜਨਾਯੋ ਮਰਮ ਕੋ। ਹੇ ਰਾਜਨ ਸ਼ਿਵਨਾਥ ਇਮ ਭਾਖਤ ਹੈ ਨ੍ਰਿਪ ਧਰਮ ਕੋ॥੨੨੨॥

ਪੁਨਾ-ਉਰ ਮੇਂ ਰਾਖੀ ਬਾਤ ਕਰਨ ਚਾਹਤ ਹੈ ਜੋ ਨਰ। ਸੰਕਟ ਮੈਂ ਪੜ ਤਿਸੀ ਹੇਤ ਵਹ ਸਮਾ ਪਿਖਤ ਵਰ॥ ਦੇਖੋ ਅਰਜਨ ਬੀਰ ਧਾਰ ਫਟ ਰੂਪ ਉਜਾਗਰ। ਗਾਂਡੀਵ ਧਨੁਖ ਕੋ ਖੈਂਚ ਕਠਨ ਥੇ