ਪੰਨਾ:ਪੰਚ ਤੰਤ੍ਰ.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੧੪
ਪੰਚ ਤੰਤ੍ਰ

ਦਮਨਕ ਬੋਲਿਆਂ ਹੇ ਕਰਟਕ ਕਿਆ ਨਮਿਤ ਹੈ ਜੋ ਸਾਡਾ ਸ੍ਵਾਮੀ ਪਿੰਗਲਕ ਜਲ ਪੀਣ ਦੇ ਲਈ ਜਮਨਾ ਦੇ ਕਿਨਾਰੇ ਆਕੇ ਵਯੂਹ ਰਚਨਾ ( ਕਿਲੇ ਦਾ ਤਰੀਕਾ ) ਅਰਥਾਤ ਸੈਨਾ ਦਾ ਕਿਲਾ ਬਣਾਕੇ ਬੈਠ ਰਿਹਾ ਹੈ । ਕਰ ਟਕ ਬੋਲਿਆ ਸਾਨੂੰ ਕੀ ਪ੍ਰਯੋਜਨ ਜੋ ਅਸੀਂ ਇਸ ਬਾਤ ਦੀ ਢੂੰਡ ਕਰੀਏ । ਇਸ ਪਰ ਕਿਹਾ ਭੀ ਹੈ:- ਦੋਹਰਾ

ਬਿਨ ਪ੍ਰਯੋਜਨ ਪੁਰਖ ਜੋ ਕਰੇ ਕਰਮ ਦੁਖ ਪਾਇ ॥
" ਜਿਉਂ ਕਪਿ ਕੀਲ ਉਖਾੜ ਤੇ ਮਰਾਤੁਰਤਸੁਨਭਾਇ॥੨੧॥

ਦਮਨਕ ਬੋਲਿਆ ਇਹ ਬਾਤ ਕਿਸਤਰਾਂ ਹੈ ਕਰਟਕ ਬੋਲਿਆ ਸੁਨ ॥

੧ਕਥਾ- ਕਿਸੇ ਨਗਰ ਦੇ ਸਮੀਪ ਇੱਕ ਬਾਣੀਆਂ ਮੰਦਰ ਬਨਾਨ ਲਗਾ ਸੀ, ਉੱਥੇ ਬਹੁਤ ਸਾਰੇ ਕਾਰੀਗਰ ਲੱਗੇ, ਇਕ ਦਿਨ ਦੁਪੈਹਰ ਦੇ ਵੇਲੇ ਜੋ ਕਰੀਗਰ ਭੋਜਨ ਕਰਨ ਗਏ ਤਾਂ ਉਨ੍ਹਾਂ ਵਿੱਚੋਂ ਇੱਕ ਤਰਖਾਣ ਅੱਧੀ ਗੇ ਹੋਈ ਗੋਲੀ ਦੇ ਵਿੱਚ ਫਾਨਾਂ ਲਾਕੇ ਚਲਿਆ ਗਿਆ, ਇਤਨੇ ਚਿਰ ਵਿੱਚ ਇੱਕ ਬਾਂਦਰਾਂ ਦਾ ਝੁੰਡ ਉਥੇ ਆ ਗਿਆ ਅਤੇ ਓਹ ਝੁੰਡ ਜਾਤਿ ਸੂਭਾਵ ਕਰਕੇ ਉੱਥੇ ਫਿਰਨ ਲੱਗਾ, ਤਦ ਇੱਕ ਬਾਂਦਰ ਨੇ ਜਿਸਦੀ ਮੌਤ ਨੇੜੇ ਆਗਈ ਸੀ ਉਸਨੇ ਉਸ ਗੇਲੀ ਉੱਤੇ ਬੈਠ ਕੇ ਜਿਉਂ ਕਿੱਲੇ ਨੂੰ ਪੱਟਿਆ ਤਾਂ ਉਸਦੇ ਪਤਾਲੂ ਉਸ ਚੀਰ ਵਿੱਚ ਫੱਸ ਗਏ ਅਤੇ ਓਹ ਮਰ ਗਿਆ ਇਸ ਲਈ ਮੈਂ ਆਖਦਾ ਹਾਂ:-

ਦੋਹਰਾ ।

ਬਿਨ ਪ੍ਰਯੋਜਨ ਪੁਰਖ ਜੋ ਕਰੇ ਕਰਮ ਦੁਖ ਪਾਇ ।
ਜਿਉਂ ਕਪਿ ਕੀਲ ਉਖਾਤੇ ਮਰਾ ਤੁਰਤ ਹੀ ਭਾਇ ॥

ਸੋ ਹੇ ਭਾਈ ਸਾਡਾ ਕੰਮ ਤਾਂ ਇਹ ਹੈ ਕਿ ਜੋ ਕੁਝ ਸ਼ੇਰ ਦਾ ਜੂਠਾ ਬਚੇ ਉਸਨੂੰ ਖਾ ਲੈਣਾ, ਸਾਨੂੰ ਇਸ ਕੰਮ ਨਾਲ ਕੀ ਮਤਲਬ ਹੈ, ਦਮਨਕ ਬੋਲਿਆ ਕਿਆ ਤੂੰ ਖਾਣ ਦਾ ਹੀ ਭੁੱਖਾ ਹੈਂ ਇਹ ਬਾਤ ਯੋਗ ਨਹੀਂ ਜੋ ਪੇਟ ਭਰਣ ਦੇ ਲਈ ਦਿਨੇ ਰਾਤ ਰਾਜਿਆਂ ਦੇ ਪਿੱਛੇ ਭਜੀਏ ਇਸ ਪਰ ਕਿਹਾ ਭੀ ਹੈ :-

ਦੋਹਰਾ॥

ਮੀਤਨ ਕੋ ਉਪਕਾਰ ਹੈ ਸ਼ਤ੍ਰਨ ਕੋ ਅਪਕਾਰ ।
ਨ੍ਰਿਪ ਸੇਵਾ ਕਾ ਫਲ ਯਹੀ ਉਦਰ ਭਰਤ ਸੰਸਾਰ ॥੨੨॥