ਪੰਨਾ:ਪੰਚ ਤੰਤ੍ਰ.pdf/222

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੪

ਪੰਚ ਤੰਤ੍ਰ



ਉਥੇ ਬੈਠੇ ਹੋਏ ਉਸ ਸੰਤੋਖ ਵਾਲੇ ਨੂੰ ਇੱਕ ਮੇਂਡਕ ਨੇ ਆਕੇ ਪੁਛਿਆ ਹੇ ਮਾਮੇ ਅੱਜ ਤੂੰ ਕਿਸ ਲਈ ਪਹਿਲੇ ਵਾਙੂੰ ਕਿਸੇ ਡੱਡੂ ਨੂੰ ਨਹੀਂ ਖਾਂਦਾ ਓਹ ਬੋਲਿਆ ਹੈ ਭਦ੍ਰ ਮੈਂ ਮੰਦ ਭਾਗੀ ਨੂੰ ਭੋਜਨ ਦੀ ਅਭਿਲਾਖਾ ਕਿੱਥੇ। ਕਿਉਂ ਜੋ ਅੱਜ ਮੈਂ ਸੰਧਯਾ ਵੇਲੇ ਭੋਜਨ ਲਈ ਫਿਰਦੇ ਹੋਏ ਨੇ ਇੱਕ ਡੱਡੂ ਨੂੰ ਦੇਖਿਆਂ ਜਾਂ ਮੈਂ ਉਸਦੇ ਮਾਰਨ ਲਈ ਕੁਦਿਆ ਤਾਂ ਓਹ ਮੈਨੂੰ ਦੇਖ ਮੌਤ ਤੋਂ ਡਰਦਾ ਪਾਠ ਕਰਦਿਆਂ ਬ੍ਰਾਹਮਨਾਂ ਦੇ ਵਿੱਚ ਲੁਕ ਗਿਆ॥ ਅਤੇ ਮੈਂ ਨਾ ਜਾਤਾ ਜੋ ਓਹ ਕਿਧਰ ਗਿਆ ਹੈ ਤਦ ਮੈਂ ਉਸਦੇ ਭੁਲਾਵੇ ਇੱਕ ਬ੍ਰਾਹਮਨ ਦੇ ਪੁਤ੍ਰ ਦੇ ਅੰਗੂਠੇ ਉਤੇ ਜੋ ਪਾਣੀ ਦੇ ਵਿੱਚ ਸੀ ਡੰਗਿਆ ਅਤੇ ਉਸੇ ਵੇਲੇ ਓਹ ਮਰ ਗਿਆ ਤਾਂ ਉਸਦੇ ਪਿਤਾ ਨੇ ਮੈਨੂੰ ਸ੍ਰਾਪ ਦਿੱਤਾ ਜੋ ਤੈਨੇ ਬਿਨਾਂ ਅਪਰਾਧ ਤੋਂ ਮੇਰੇ ਪੁੱਤ੍ਰ ਨੂੰ ਡੰਗਿਆ ਹੈ ਇਸ ਲਈ ਤੂੰ ਮੰਡੂਕਾਂ ਦਾ ਵਾਹਨ ਹੈ। ਸੋ ਮੈਂ ਆਪ ਦੇ ਚੜ੍ਹਨ ਲਈ ਇਥੇ ਆਯਾ ਹਾਂ ਜਦ ਉਸ ਡੱਡੂ ਨੇ ਸਾਰਿਆਂ ਮੰਡੂਕਾਂ ਨੂੰ ਇਹ ਪ੍ਰਸੰਗ ਸੁਨਾਯਾ ਤਦ ਸਾਰਿਆਂ ਮੇਂਡਕਾਂ ਨੇ ਜਲਪਾਦ ਨਾਮੀ ਆਪਨੇ ਰਾਜੇ ਨੂੰ ਦੱਸਿਆ ਸੁਨਦੀ ਸਾਰ ਓਹ ਮੇਂਡਕਾਂ ਦਾ ਰਾਜਾ ਮੰਤ੍ਰੀਆਂ ਦੇ ਸਮੇਤ ਜਲ ਤੋਂ ਬਾਹਰ ਆਕੇ ਉਸ ਕਾਲੇ ਸਰਪ ਦੀ ਫਣ ਤੇ ਚੜ੍ਹ ਬੈਠਾ ਅਤੇ ਬਾਕੀ ਦੇ ਉਸ ਦੀ ਪਿੱਠ ਤੇ ਚੜ੍ਹ ਬੈਠੇ ਬਹੁਤਾ ਕੀ ਕਹਿਨਾ ਹੈ ਜੋ ਸਾਰਿਆਂ ਨੂੰ ਤਾਂ ਉਸਦੀ ਪਿੱਠ ਤੇ ਜਗਾ ਨਾ ਮਿਲੀ ਇਸ ਲਈ ਬਾਕੀ ਦੇ ਉਸਦੇ ਪਿਛੇ ਦੌੜ ਪਏ ਅਤੇ ਮੰਦਵਿਖ ਨੇ ਉਨ੍ਹਾਂ ਦੀ ਪ੍ਰਸੰਨਤਾ ਲਈ ਅਨੇਕ ਪ੍ਰਕਾਰ ਦੀਆਂ ਚਾਲਾਂ ਦੱਸੀਆਂ ਜਲਪਾਦ ਨਾਮੀ ਮੇਂਡਕਾਂ ਦੇ ਰਾਜੇ ਨੇ ਉਸਦੀਆਂ ਚਾਲਾਂ ਨੂੰ ਦੇਖਕੇ ਆਖਿਆ:-

ਦੋਹਰਾ॥ ਹਯ ਗਯ ਸਦਨ ਪੈ ਚੜ੍ਹੇ ਤਥਾ ਮਨੁਜ ਕੇ ਯਾਨ॥

ਐਸੋ ਸੁਖ ਨਹਿ ਹੋਤ ਹੈ ਯਥਾ, ਮੰਦਵਿਖ ਜਾਨ॥੨੩੪॥

ਇੱਕ ਦਿਨ ਮੰਦਵਿਖ ਧੀਰੇ ੨ ਤੁਰਨ ਲੱਗਾ ਤਦ ਜਲਪਾਦ ਬੋਲਿਆ: ਹੇ ਮੰਦਵਿਖ ਅੱਜ ਕੀ ਸਬੱਬ ਹੈ ਜੋ ਪਹਿਲੇ ਦੀ ਤਰਾਂ ਨਹੀਂ ਤੁਰਦਾ। ਓਹ ਬੋਲਿਆ ਅੱਜ ਭੋਜਨ ਨਹੀਂ ਕੀਤਾ ਇਸ ਲਈ ਤੁਰਨ ਦੀ ਸ਼ਕਤਿ ਨਹੀਂ,ਓਹ ਬੋਲਿਆ ਇਨ੍ਹਾਂ ਛੋਟਿਆਂ ਡੱਡੂਆਂ ਨੂੰ ਖਾ ਲੈ ਇਸ ਬਾਤ ਨੂੰ ਸੁਨਕੇ ਮੰਦਵਿਖ ਬੋਲਿਆ ਮੈਨੂੰ ਇਤਨਾ ਹੀ ਬ੍ਰਾਹਮਨ ਦਾ ਸ੍ਰਾਪ ਸੀ ਸੋ ਆਪਦੇ ਇਸ ਦਯਾ ਵਾਲੇ ਬਚਨਾਂ ਕਰਕੇ ਮੈਂ