ਪੰਨਾ:ਪੰਚ ਤੰਤ੍ਰ.pdf/223

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੨੧੫



ਬੜਾ ਪ੍ਰਸੰਨ ਹੋਯਾ ਹਾਂ। ਤਦ ਓਹ ਮੰਦ ਵਿਖ ਹਰ ਰੋਜ਼ ਡੱਡੂਆਂ ਦੇ ਖਾਨੇ ਕਰਕੇ ਥੋੜੇ ਦਿਨਾਂ ਵਿਖੇ ਹੀ ਬਲਵਾਨ ਹੋ ਗਿਆ ਅਤੇ ਹੱਸਕੇ ਆਪਨੇ ਦਿਲ ਵਿਖੇ ਕਹਿਨ ਲੱਗਾ:-

ਦੋਹਰਾ॥ ਛਲ ਕਰੋ ਦਾਦੁਰ ਏਹ ਸਬ ਮੇਰੇ ਭਏ ਅਧੀਨ॥

ਕੁਛਕ ਕਾਲ ਕੇ ਬੀਚ ਹੀ ਨਾਸ ਹੋਂਹਿ ਮਤਿ ਹੀਨ॥੨੩੫

ਜਲਪਾਦ ਬੀ ਮੰਦਵਿਖ ਦੀਆਂ ਬਾਤਾਂ ਕਰਕੇ ਮੋਹਿਆ ਹੋਯਾ ਕੁਝ ਨਾ ਸਮਝਿਆ ਇਤਨੇ ਚਿਰ ਬਿਖੇ ਇੱਕ ਹੋਰ ਕਲਾ ਸਰਪ ਉੱਥੇ ਆਯਾ ਉਸਨੇ ਉਸ ਸਰ੫ ਨੂੰ ਮੇਂਡੂਕਾਂ ਦਾ ਬਾਹਨ ਬਣਿਆ ਦੇਖ ਅਚਰਜ ਹੋ ਕੇ ਆਖਿਆ ਹੇ ਸਰਪ ਏਹ ਤਾਂ ਸਾਡਾ ਭੋਜਨ ਹਨ ਇਨ੍ਹਾਂ ਨੂੰ ਤੂੰ ਮੋਢੇ ਤੇ ਚੱਕੀ ਫਿਰਦਾ ਹੈਂ ਏਹ ਬਤ ਬੜੀ ਅਜੋਗ ਹੈ। ਮੰਦਵਿਖ ਬੋਲਿਆ:-

ਦੋਹਰਾ॥ ਅਹੋ ਭ੍ਰਾਤ ਮੁਹਿ ਗਯਾਨ ਹੈ ਦਾਦੁਰ ਚੜ੍ਹੇ ਸਕੰਧ॥

ਕੁਛਕ ਕਾਲ ਮੇਂ ਦੇਖੀਓ ਜਿਉਂ ਬ੍ਰਾਹਮਨ ਅੰਧ॥੨੩੬॥

ਸਰਪ ਬੋਲਿਆ ਏਹ ਬਾਤ ਕਿਸ ਪ੍ਰਕਾਰ ਦੇ ਮੰਦਵਿਖ ਬੋਲਿਆ ਸੁਨ:-

੧੬ ਕਥਾ॥ ਕਿਸੇ ਜਗਾ ਪਰ ਯੁੱਗ ਦੱਤ ਨਾਮੀ ਬ੍ਰਾਹਮਨ ਰਹਿੰਦਾ ਸੀ ਉਸਦੀ ਔਰਤ ਵਿਭਚਾਰਿਨੀ ਸੀ ਅਤੇ ਓਹ ਹਰ ਰੋਜ ਅਪਨੇ ਯਾਰ ਨੂੰ ਘਿਉ ਤੇ ਖੰਡ ਦੇ ਪਦਾਰਥ ਬਨਾਕੇ ਚੋਰੀ ੨ ਦੇਂਦੀ ਸੀ ਇੱਕ ਦਿਨ ਭਰਤਾ ਨੇ ਦੇਖਕੇ ਪੁਛਿਆ ਜੋ ਮੈਨੂੰ ਦੱਸ ਹਰ ਰੋਜ ਇਹ ਪਦਾਰਥ ਕਿੱਥੇ ਲੈ ਜਾਂਦੀ ਹੈ ਓਹ ਬਨਾਉਟੀ ਬਾਤ ਬਨਕੇ ਪਤੀ ਨੂੰ ਬੋਲੀ ਕਿ ਏਹ ਜੋ ਦੇਵੀ ਦਾ ਮੰਦਿਰ ਸਾਡੇ ਪਾਸ ਹੈ ਓਥੇ ਏਹ ਪਦਾਰਥ ਪੂਜਾ ਲਈ ਲੈ ਜਾਂਦੀ ਹਾਂ॥ ਏਹ ਕਹਿਕੇ ਪਤੀ ਦੇ ਦੇਖਦਿਆਂ ਹੀ ਸਬ ਪਦਾਰਥ ਲੈਕੇ ਦੇਵੀ ਦੇ ਮੰਦਿਰ ਨੂੰ ਚਲੀ ਗਈ ਕਿਉਂ ਜੋ ਉਸਨੇ ਏਹ ਖਿਆਲ ਕੀਤਾ ਕਿ ਜੇ ਕਦੇ ਅੱਜ ਮੈਂ ਇਸਦੇ ਸਾਮਨੇ ਦੇਵੀ ਦੀ ਭੇਟ ਚੜ੍ਹਾਵਾਂਗੀ ਤਾਂ ਮੇਰੇ ਪਤੀ ਨੂੰ ਪ੍ਰਤੀਤ ਹੋ ਜਾਏਗੀ ਜੋ ਏਹ ਠੀਕ ਦੇਵੀ ਲਈ ਹੀ ਪਦਾਰਥ ਲੈ ਜਾਂਦੀ ਹੈ। ਜਿਤਨੇ ਚਿਰ ਬਿਖੇ ਓਹ ਬ੍ਰਹਮ ਦੇਵੀ ਦੇ ਮੰਦਿਰ ਦੇ ਪਾਸ ਜਾਕੇ ਇਸ਼ਨਾਨ ਕਰਨ ਲਈ ਨਦੀ ਤੇ ਗਈ ਅਤੇ ਇਸਨਾਨ ਕਰਨ ਲੱਗੀ ਇਤਨੇ ਚਿਰ ਬਿਖੈ ਉਸ ਦਾ ਭਰਤਾ