੨੨੦
ਪੰਚ ਤੰਤ੍ਰ
ਪਤ੍ਰ ਤੇ ਉਪਰ ਜਲ ਵਾਂਙੂ ਕਿਸੇ ਨਾਲ ਛੁੰਹਦੀ ਨਹੀਂ ਪਵਨ ਦੇ ਵੇਗ ਦੀ ਨਿਆਈਂ ਕਦੇ ਟਿਕਨ ਵਾਲੇ ਨਹੀਂ। ਦੁਰਜਨ ਦੇ ਸੰਗ ਦੀ ਨਯਾਈ ਕਿਸੇ ਨਾਲ ਪਿਆਰ ਨਹੀਂ ਰਖਦੀ। ਸੰਧਿਆ ਦੇ ਬਦਲ ਦੀ ਲਕੀਰ ਵਾਂਙੂ ਛਿਨ ਭਰ ਟਿਕਦੀ ਹੈ। ਜਲ ਬੁਦਬੁਦੇ ਦੀ ਨਿਆਈਂ ਸੁਭਾਵਕ ਨਾਸ ਹੋਣ ਵਾਲੀ ਹੈ। ਸਰਪ ਦੇ ਸੁਭਾਵ ਦੀ ਨਯਾਈਂ ਕ੍ਰਿਤਘਨ ਹੈ ( ਅਰਥਾਤ ਜਿਹਾਕੁ ਸਰਪ ਨੂੰ ਕਿਤਨਾ ਹੀ ਦੁਧ ਪਿਲਾਈਏ ਪਰ ਤਾਂ ਬੀ ਓਹ ਡੰਗ ਮਾਰਨੋਂ ਨਹੀਂ ਰਹਿੰਦਾ) ਸੁਪਨੇ ਵਿਖੇ ਲਭੇ ਹੋਏ ਧਨ ਦੀ ਨਯਾਈਂ ਛਿਨ ਭਰ ਦਿਖਾਈ ਦੇਕੇ ਨਾ ਹੋਨ ਵਾਲੀ ਹੈ ਬਲਕੇ:-
॥ ਕੁੰਡਲੀਆਂ ਛੰਦ॥ ਰਾਜ ਤਿਲਕ ਕੇ ਦੇਤ ਹੀਂ ਨ੍ਰਿਪ ਕੀ ਬੁੱਧੀ ਜੋਇ। ਹੋਤ ਵਯਸਨ ਮੇਂ ਤਿਸੀ ਛਿਨ ਘਟ ਜਲ ਸਾਖੀ ਹੋਇ॥ ਘਟ ਜਲ ਸਾਖੀ ਹੋਇ ਕਰੇ ਜਬ ਨਿਪ ਇਸਨਾਨਾ। ਤਾਸ ਸਮੇਂ ਸੁਨ ਮੀਤ ਸ੍ਰਵੇਂ ਘਟ ਉਦਕ ਸੁਜਾਨਾ। ਨਾਥ ਕਹੇ ਜਲ ਬਿੰਦ ਜੋ ਸ੍ਰਵਤੇ ਹੈਂ ਘਟ ਰਾਜ ਮਾਨਹੁ ਆਪਦ ਹੋਨ ਕੀ ਦੇਤ ਗਵਾਹੀ ਆਜ।੨੫੧
ਇਸ ਲਈ ਇਹ ਨਾ ਬਿਚਾਰੋ ਜੋ ਕੋਈ ਮਨੁਖ ਵੀ ਅਪਦਾ ਤੋਂ ਬਚ ਸਕਦਾ ਹੈ। ਇਸ ਪਰ ਕਿਹਾ ਬੀ ਹੈ:-
ਕਬਿੱਤ॥ ਰਾਮ ਕੋ ਪ੍ਰਵਾਸ ਪਾਂਡ ਸੂਤ ਕਾ ਨਿਕਾਸ ਬਨ ਔਰ ਬਲਿਰਾਜ ਕੋ ਪਤਾਲ ਵਾਸ ਦੇਖਕੇ। ਯਾਦਵਨ ਨਾਸ ਨਲ ਰਾਜ ਕਾ ਹਰਾਸ ਅਰ ਲੰਕਪਤੀ ਤ੍ਰਾਸ ਕੋ ਵਿਚਾਰ ਉਰ ਪੇਖ ਕੇ। ਪਾਰਥ ਕੋ ਸਾਰਥੀ ਨਿਹਾਰ ਕੇ ਬਿਰਾਟ ਘਰ ਯਹੀ ਹਮ ਜਾਨੀ ਮਤ ਸਾਚ ਹੈ ਬਿਸੇਖ ਕੇ॥ ਕਾਲ ਕੇ ਅਧੀਨ ਸਬ ਰਉ ਰੰਕ ਹੋਭ ਦੀਨ ਕੋਊ ਨ ਪ੍ਰਬੀਨ ਜੋਊ ਮੇਟੇ ਬਿਧ ਲੇਖ ਕੈ॥੨4੨॥
ਇੰਦ੍ਰ ਹੂੰ ਕੇ ਮੀਤ ਰਣਜੀਤ ਨ੍ਰਿਪ ਦਸਰਥ ਕਿਤ ਹੂੰ ਬਿਲਾਇ ਗਏ ਰਾਜਨੀਤਿ ਤੌਰ ਕੈ। ਧਰਾ ਕੋ ਪੁਟਾਇ ਅਰ ਸਾਗਰ ਬਨਾਇ ਐਸੇ ਸਗਰ ਸੇ ਰਾਇ ਚਲ ਗਏ ਕਰ ਜੋਰ ਕੇ | ਕਹਾਂ ਗਏ ਬੇਨੁ ਸੁਤ ਮਨੁ ਮਹਾਰਾਜ ਉਤ ਕੌਨ ਕੌਨ ਗਿਨੂੰ ਕਾਲ ਮਾਰੇ ਸਬ ਚੋਰ ਕੇ॥ ਕਾਲ ਅਹੇ ਬਲਿਵਾਨ ਕਰਤ ਗੁਮਾਨ ਹਾਨ ਸਾਚ ਕਹੇ ਨਾਥ ਸ਼ਿਵ ਬਾਤ ਕੋ ਨਿਚੋਰ ਕੈ।। ੨੫੩॥
ਕਹਾਂ ਗਏ ਮਨਧਤਾਾ ਜਗ ਮੇਂ ਬਿਖਯਾਤਾ ਪੂਨ ਸਤਯਬ੍ਰਤ