ਪੰਨਾ:ਪੰਚ ਤੰਤ੍ਰ.pdf/230

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨੨

ਪੰਚ ਤੰਤ੍ਰ



ਮਤ ਪੂਛੋ ਆਤਿਥਿ ਕਾ ਕੁਲ ਵਿਦਯਾ ਗ੍ਰਹ ਗੋਤ।

ਵੈਸੁਦੇਵ ਅਰ ਸ੍ਰਾਧ ਮੇਂ ਮਨੁ ਇਮ ਕਰਤ ਉਦੋਤ॥੩॥

ਦੂਰ ਚਲਨ ਕਰ ਥਕਤ ਜੋ ਵੈਸਵ ਦੇਵ ਕੇ ਅੰਤ।।

ਆਯੋ ਅਭਯਾਗਤ ਜਗਤ ਵੇ ਨਰ ਸਵਰਗ ਲਹੰਤ ॥੪॥

ਬਿਨ ਪੂਜੇ ਆਤਿਥ ਜਿਸ ਘਰ ਤੇ ਜਾਤ ਪਲਾਇ ॥

ਦੇਵ ਪਿਤਰ ਤਾਂਕੇ ਸਬੀ ਮੁਖ ਫੇਰੇ ਮੁੜ ਜਾਇ॥ ੫ ॥

ਏਹ ਗਲ ਕਹਿਕੇ ਬਾਂਦਰ ਨੇ ਸੰਸਾਰ ਨੂੰ ਜੰਮੂਆਂ ਦੇ ਫਲ ਦਿੱਤੇ ਸੰਸਾਰ ਨੇ ਉਨ੍ਹਾਂ ਫਲਾਂ ਨੂੰ ਖਾਕੇ ਬਾਂਦਰ ਦੇ ਨਾਲ ਬਹੁਤ ਚਿਰ ਗੱਲਾਂ ਬਾਤਾਂ ਕਰਕੇ ਆਪਣੇ ਘਰ ਨੂੰ ਚਲਿਆ ਗਿਆ । ਇਸੇ ਤਰਾਂ ਹਰ ਦਿਨ ਬਾਂਦਰ ਤੇ ਸੰਸਾਰ ਦੋਵੇਂ ਜੰਮੂ ਬਿਰਛਦੀ ਛਾਂਵੇਂ ਬੈਠਕੇ ਅਨੇਕ ਪ੍ਰਕਾਰ ਦੇ ਸ਼ਾਸਤ੍ਰਾਂ ਦੀ ਕਥਾ ਕਹਿਕੇ ਸੁਖ ਨਾਲ ਸਮੇ ਨੂੰ ਬਿਤਾਉਂਦੇ ਸੇ।। ਓਹ ਸੰਸਾਰ ਬੀ ਖਾਨ ਤੋਂ ਬਚੇ ਹੋਏ ਜੰਮੂ ਫਲਾਂ ਨੂੰ ਘਰ ਵਿਖੇ ਜਾਕੇ ਆਪਨੀ ਤੀਮੀ ਨੂੰ ਦੇਂਦਾ ਸੀ।। ਇੱਕ ਦਿਨ ਉਸਦੀ ਔਰਤ ਨੇ ਪੁੱਛਆ ਏਹ ਅੰਮ੍ਰਿਤ ਜੇਹੇ ਫਲ ਤੂੰ ਕਿੱਥੇ ਲੈਂਦਾ ਹੈ।। ਉਹ ਬੋਲਿਆ ਰਕਤਮੁਖ ਨਾਮੀ ਬਾਂਦਰ ਮੇਰਾ ਬੜਾ ਭਾਰਾ ਮਤ੍ਰਿ ਹੈ ਓਹ ਮੈਨੂੰ ਅੰਮ੍ਰਿਤ ਜੇਹੇ ਫਲ ਦੇਂਦਾ ਹੈ ॥ਇਸਤ੍ਰੀ ਨੇ ਕਿਹਾ ਜੋ ਹਮੇਸ਼ਾਂ ਅੰਮ੍ਰਤ ਜੇਹੇ ਫਲ ਖਾਂਦਾ ਹੈ ॥ ਇਸਤੋਂ ਜਾਨਿਆਂ ਜਾਂਦਾ ਹੈ ਜੋ ਉਸਦਾ ਕਲੇਜਾ ਬੀ ਅੰਮ੍ਰਿਤ ਜੇਹਾ ਹੋਵੇਗਾ | ਸੋ ਜੇਕਰ ਤੂੰ ਮੈਨੂੰ ਜੀਉਂਦੀ ਚਾਹੁੰਦਾ ਹੈ ਤਾਂ ਉਸਦਾ ਹਿਰਦਾ ਮੈਨੂੰ ਲਿਆਕੇ ਦੇਹੁ ॥ ਜੋ ਮੈਂ ਉਸਨੂੰ ਖਾਕੇ ਬੁਢੇਪੇ ਅਤੇ ਮਰਨ ਤੋਂ ਬਚ ਕੇ ਤੇਰੇ ਨਾਲ ਚਿਰ ਤੀਕੂੰ ਸੁਖ ਨੂੰ ਭੋਗਾ॥ ਸੰਸਾਰ ਬੋਲਿਆ ਹੇ ਭਦ੍ਰੇ ਇਹ ਗਲ ਨਾ ਕਹੁ ਕਿਉਂ ਜੋ ਓਹ ਸਾਡਾ ਧਰਮ ਦਾ ਭਾਈ ਹੈ ਅਤੇ ਦੂਜੇ ਫਲ ਦੇਂਦਾ ਹੈ ਇਸ ਲਈ ਮਾਰਨਾ ਜੋਗ ਨਹੀਂ ਤੂੰ ਇਸ ਝੂਠੇ ਹੱਠ ਨੂੰ ਛੱਡ ॥ ਕਹਾ ਬੀ ਹੈ:-

ਦੋਹਰਾ ॥ ਏਕ ਭ੍ਰਾਤ ਮਾਤਾ ਜਨੳ ਦੂਜਾ ਜਨਤੀ ਵਾਕ ॥

ਅਹੇ ਸਹੋਦਰ ਤੋਂ ਅਧਿਕ ਵਾਕ ਭ੍ਰਾਤ ਕਾ ਸਾਕ ॥੬॥

ਇਸਤ੍ਰੀ ਬੋਲੀ ਤੂੰ ਤਾਂ ਕਦੇ ਮੇਰੇ ਕਹੇ ਨੂੰ ਮੋੜਦਾ ਨਹੀਂ ਸਾ ਇਸ ਤੋਂ ਮਲੂਮ ਹੁੰਦਾ ਹੈ ਜੋ ਓਹ ਬਾਂਦਰੀ ਹੋਵੇਗੀ ਕਿਉਂ ਜੋ ਤੂੰ ਉਸ ਨਾਲ ਭਿੱਜਾ ਹੋਯਾ ਹੋਕੇ ਸਾਰਾ ਦਿਨ ਉਸਦੇ ਕੋਲ ਹੀ ਬਿਤਾਂਉਂਦਾ ਹੈਂ ॥