ਪੰਨਾ:ਪੰਚ ਤੰਤ੍ਰ.pdf/232

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨4

ਪੰਚ ਤੰਤ੍ਰ



ਨੇ ਮੈਨੂੰ ਬੜੀਆਂ ਕਠੋਰ ਬਾਤਾਂ ਕਹੀਆਂ ਹਨ ਕਿ ਹੇ ਕ੍ਰਿਤਘਨ ਤੂੰ ਮੈਨੂੰ ਆਪਣਾ ਮੂੰਹ ਨ ਦਿਖਾ ਕਿਉਂ ਜੋ ਹਰ ਰੋਜ ਮਿਤ੍ਰ ਦੇ ਉਪਕਾਰ ਨਾਲ ਜੀਉਂਦਾ ਹੈਂ ਪਰ ਕਦੇ ਵੀ ਉਸ ਦਾ ਪਲਟਾ ਆਪਨੇ ਘਰ ਲਿਆ ਕੇ ਨਹੀਂ ਕਰਦਾ ਇਸ ਲਈ ਤੇਰਾ ਪ੍ਰਾਯਸਚਿੱਤ ਬੀ ਧਰਮ ਸ਼ਾਸਤ੍ਰ ਨੇ ਨਹੀਂ ਕਿਹਾ॥

ਕੁੰਡਲੀਆ ਛੰਦ ॥ ਮਦਰਾ ਪਾਈ ਦੋਰ ਪੁਨ ਬ੍ਰਹਨ ਘਾਤ ਨਰ ਜੋਇ। ਬੰਚਕ ਅਰ ਬ੍ਰਤ ਭੰਗ ਜੋ ਇਨ ਕੀ ਮੁਕਤੀ ਹੋਇ। ਇਨਕੀ ਮੁਕਤੀ ਹੋਇ ਕੀਏ ਬਹੁ ਜਤਨਨ ਸਾਥਾ। ਪਰ ਮੁਕਤਿ ਨਾ ਲਹੇ ਕ੍ਰਿਤਘਨ ਪੁਰਖ ਅਨਾਥਾ ( ਕਹਿ ਸ਼ਿਵਨਾਥ ਬਿਚਾਰ ਕ੍ਰਿਤਘਨ ਸਬ ਤੇ ਭਾਈ ਅਧਿਕ ਪਾਪ ਯਤ ਜਾਨ ਚੋਰ ਪੁਨ ਮਦਰਾ ਪਾਈ ॥ll।।

ਇਸ ਲਈ ਅੱਜ ਤੂੰ ਮੇਰੇ ਦੇਵਰ ਨੂੰ ਉਪਕਾਰ ਦੇ ਪਲਟੇ ਦੇਨ ਲਈ ਘਰ ਲੈ ਆ। ਸੋ ਮੈਂ ਉਸਦਾ ਕਿਹਾ ਹੋਯਾ ਤੇਰੇ ਪਾਸ ਆਯਾ ਹਾਂ ਅਰ ਤੇਰੇ ਲਈ ਉਸ ਦੇ ਨਾਲ ਝਗੜਾ ਕਰਦਿਆਂ ਚਿਰ ਲੱਗਾ ਹੈ॥ ਸੋ ਤੂੰ ਮੇਰੇ ਘਰ ਚੱਲ ॥ ਕਿਉ ਜੋ ਤੇਰੀ ਭਰਜਾਈ ਤੇਰੀ ਉਡੀਕ ਵਿੱਚ ਬੜੇ ਉਤਸਾਹ ਨਾਲ ਡਿਉਢੀ ਨੂੰ ਸਜਾਕੇ ਅਤੇ ਚੰਗਾ ਫ਼ਰਸ਼ ਵਿਛਾ ਕੇ, ਕਪੜੇ ਗਹਨੇ ਸਜਾਕੇ, ਖੜੋਤੀ ਹੋਈ ਹੈ॥ ਬਾਂਦਰ ਬੋਲਿਆ ਹੈ ਮਿਤ੍ਰ ਮੇਰੀ ਭਰਜਾਈ ਨੇ ਠੀਕ ਕਿਹਾ ਹੈ:-

ਦੋਹਰਾ ॥ ਕਪਟੀ ਕੀ ਤਜ ਮਿਤ੍ਰਤਾ ਝੁਧਿਮਾਨ ਤੂੰ ਆਜ।।

ਜੋ ਸਨਮੁਖ ਹੋ ਲਾਲਚੀ ਠਗੇ ਮਿਤ੍ਰ ਕਾ ਸਾਜ॥੧੩॥

ਔਰ ਭੀ

ਦੋਹਰਾ॥ ਗੁਪਤ ਕਹੈ ਅਰ ਸੁਨੇ ਪੁਨ ਖਾਏ ਆਪ ਖਵਾਇ ॥

ਦੇਨ ਲੇਨ ਹੋਇ ਸੰਕ ਬਿਨ ਮਿਤ੍ਰ ਲਛ ਖਟੁ ਭਾਇ ॥੧੪॥

ਪਰ ਹੇ ਭਾਈ ਮੈਂ ਬਨ ਵਿਖੇ ਰਹਿਨ ਵਾਲਾ ਹਾਂ ਅਤੇ ਤੁਸਾਡਾ। ਘਰ ਜਲ ਦੇ ਵਿੱਚ ਕਿਸ ਤਰ੍ਹਾਂ ਉਸ ਜਗਾਂ ਪਰ ਜਾ ਸੱਕੀਏ । ਇਸ ਲਈ ਮੇਰੀ ਭਰਜਾਈ ਨੂੰ ਇੱਥੇ ਹੀ ਲੈ ਆ,ਜੋ ਉਸ ਨੂੰ ਪ੍ਰਨਾਮ ਕਰਕੇ ਅਸੀਰਬਾਦ ਲੈ ਲਵਾਂ।। ਸੰਸਾਰ ਥੋਲਿਆ ਹੈ ਮਿਤ੍ਰ ਸਾਡਾ ਘਰ ਤਾਂ ਸਮੁਦ੍ਰ ਦੇ ਵਿੱਚ ਬੜੇ ਸੁੰਦਰ ਬਰੇਤੇ ਵਿੱਚ ਹੈ ਇਸ ਲਈ ਮੇਰੀ ਪਿੱਠ ਉਤੇ ਚੜ੍ਹ ਕੇ ਸੁਖ ਨਾਲ ਉੱਥ ਚਲ॥ ਬਾਂਦਰ ਇਸ ਬਾਤ ਨੂੰ ਸੁਨ ਕੇ ਪ੍ਰਸੰਨਤਾ ਨਾਲ ਬੋਲਿਆ ਜੇਕਰ ਏਹ ਬਾਤ ਹੈ ਤਾਂ ਕਿਉਂ ਦੇਰ ਕਰਦਾ ਹੈਂ ਛੇਤੀ ਚਲ, ਏਹ ਮੈਂ ਤੇਰੀ ਪਿਠ ਉਪਰ ਬੈਠਾ ਹਾਂ |