________________
ਚੌਥਾ ਭੰਝ २२५ ਜਦ ਸੰਸਾਰ ਬਾਂਦਰ ਨੂੰ ਪਿਠ ਤੇ ਚੜ੍ਹ ਕੇ ਗਹਿਰੇ ਸਮੁਦ ਵਿੱਚ ਗਿਆ ਤਦ ਬਾਂਦਰ ਬਣਿਆ ਹੈ ਭਾਈ ਹੀਰੇ ੨ ਚਲ ਕਿਉਂ ਜੋ ਪਾਨੀ ਦੀਆਂ ਲਹਿਰਾਂ ਨਾਲ ਮੇਰਾ ਸਰੀਰ ਭੁੱਬਦਾ ਹੈ । ਇਸ ਬਾਤ ਨੂੰ ਸੁਨਕੇ ਸੰਸਾਰ ਨੇ ਸੋਚਿਆ ਜੋ ਏਹ ਬਾਂਦਰ ਅਥਾਹ ਪਾਲੀ ਵਿਖੇ ਆਯਾ ਹੋਯਾ ਮੇਰੇ ਅਧੀਨ ਹੈ ਅਤੇ ਮੇਰੀ ਪਿਠ ਤੇ ਚੜਿਆ ਹੋਯਾ ਤਿਲ ਭਰ ਭੀ ਤੁਰ ਨਹੀਂ ਸੱਕਦਾ ਇਸਲਈ ਆਪਨਾ ਮਤਲਬ ਦੱਸਾਂ । ਜੋ ਏਹ ਬੀ ਆਪਣੇ ਇਸ਼ਟ ਨੂੰ ਯਾਦ ਕਰ ਲਏ । ਸੰਸਾਰ ਬੋਲਿਆ ਹੈ ਮਿਤ੍ਰ ਮੈਂ ਤਾਂ ਤੇਨੂੰ ਆਪਨੀ ਇਸਤ੍ਰੀ ਦੇ ਕਹੇ ਸ਼ਾਹ ਦੋਕੇ ਮਾਰਨ ਲਈ ਆਂਦਾ ਹੈ ਸੋ ਤੂੰ ਆਪਣੇ ਇਸ਼ਟ ਦੇਵ ਨੂੰ ਯਾਦ ਕਰ ॥ ਬਾਂਦਰ ਬੋਲਿਆ ਹੈ ਭਈ ਮੈਂ ਤੇਰਾ ਅਥਵਾ ਭੇਰੀ ਮੀ ਦਾ ਕੀ ਵਿਗਾੜ ਕੀਤਾ ਹੈ ਜਿਸ ਲਈ ਤੂੰ ਮੇਰੇ ਮਾਰਨ ਦਾ ਉਪਾਉ ਕੀਤਾ ਹੈ ॥ ਸੰਸਾਰ ਬੋਲਿਆ ਹੇ ਭਾਈ ਮੇਰੀ ਭੀਮੀ ਗਰਭ ਵਾਲੀ ਨੂੰ ਤੇਰੇ ਹਿਰਦੇ ਦੇ ( ਜੋ ਅੰਮ੍ਰਿਤ ਜੇਹੇ ਫਲਾਂ ਦੇ ਖਾਨ ਕਰਕੇ ਅੰਮ੍ਰਿਤ ਵਰਗਾ ਹੈ ) ਖਾਵਨ ਦਾ ਮਨੋਰਥ ਹੋਯਾ ਹੈ । ਇਸਲਈ ਇਹ ਕੰਮ ਕੀਤਾ ਹੈ । ਇਸ ਬਾਂਤ ਨੂੰ ਸੁਨਕੇ ਤੁਰਤ ਬੁੱਧਿ ਬਾਂਦਰ ਨੇ ਕਿਹਾ ਜੇਕਰ ਏ ਹੋ ਬਾਤ ਸੀ ਤਾਂ ਤੂੰ ਮੈਨੂੰ ਉੱਥੇ ਕਿਉਂ ਨਾ ਕਿਹਾ ਕਿਉਂ ਜੋ ਮੇਰਾ ਕਲੇਜਾ ਤਾਂ ਹਮੇਸ਼ਾ ਜੰਮੂ ਦੀ ਖੋਲ ਵਿਖੇ ਗੁਪਤ ਰਖਿਆ ਹੋਯਾ ਸੀ, ਸੌ ਮੈਂ ਤੈਨੂੰ ਉੱਥੇ ਹੀ ਦੇ ਦਿੰਦਾ ਮੈਨੂੰ ਸਖਨੇ ਕਲੇਜੇ ਇਥੇ ਕਿਸxਈ ਆਂਦਾ ਹੈ। ਇਸ ਬਾਤ ਨੂੰ ਸੁਨਕੇ ਬੜੀ ਪਸੰਨਤਾ ਨਾਲ ਸੰਸਾਰ ਝੋਲਿਆਂ ਜੇਕਰ ਏਹ ਬਤ ਹੈ ਤਾਂ ਤੂੰ ਮੈਨੂੰ ਆਪਣਾ ਕਲੇਜਾ ਦੇਹ ਜੋ ਜਿਸਨੂੰ ਖਾਕੇ ਓਹ ਦੁਸਟ ਤੀਮੀ ਰੋਟੀ ਪਾਨੀ ਖਾਵੇ ਤੇ ਮੈਂ ਤੈਨੂੰ ਜੰਮੁ ਬਿਲ ਦੇ ਕੋਲ ਲੈ ਚਲਦਾ ਹਾਂ । ਇਹ ਕਹਿਕੇ ਉਸੇ ਵੇਲੇ ਨੂੰ ਮੂ ਦੇ ਚਨੇ ਤੁਰਪਿਆ ਤੇ ਆ ਗਿਆ। ਬਾਂਦਰ ਬੀ ਬੜੀਆਂ ਸੁਖਨਾਂ ਕਰਦਾ ਤੇ ਮਨੌਤਾਂ ਨੂੰ ਮੰਨਦਾ ਕਿਨਾਰੇ ਤੇ ਪਹੁੰਚਿਆਂ ਅਤੇ ਛੇਤੀ ਨਾਲ ਕੁੱਦ ਕੇ ਜੰਮੂ ਦੇ ਬੂਟੇ ਤੇ ਚੜ੍ਹਕੇ ਸੋਚਨ ਲੱਗਾ ਮੇਵੇ ਪਾਨ ਬਚ ਗਏ ਸਤ ਪੁਰਖਾਂ ਨੇ ਠੀਕ ਕਿਹਾ ਹੈ:ਦੋਹਰਾ॥ ਵਿਸਾਸ ਰਹਿਤ ਅਰ ਯੁਕਤ ਪਰ ਮਤ ਕਰੀਏ ਵਿਸਾਸ । ਵਿਸ ਕੀਏ ਤੇ ਮਨੁਜ ਕਾ ਹੋਤ ਸਮੂਲ ਵਿਨਾਸ ॥੪॥ ਸੋ ਮੇਰਾ ਤਾਂ ਅੱਜ ਫੇਰ ਜਨਮ ਹੋਯਾ ਹੈ ਇਸ ਪ੍ਰਕਾਰ ਸੋਚਦੇ Original : Punjabi Sahit Academy Digitized by: Panjab Digital Library