ਪੰਨਾ:ਪੰਚ ਤੰਤ੍ਰ.pdf/24

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੧੬
ਪੰਚ ਤੰਤ੍ਰ

ਦੋਹਰਾ॥ [1]ਅਪ੍ਰਧਾਨ ਅਧਿਕਾਰ ਲਹਿ ਨ੍ਰਿਪ ਸੇਵਾ ਤੇ ਤਾਤ।
ਬਿਨ ਸੇਵਾ [2]ਪ੍ਰਧਾਨ ਭੀ ਨਿਜ ਅਧਿਕਾਰ ਗਵਾਤ ॥੩੫॥

ਇਸ ਉਤੇ ਕਿਹਾ ਭੀ ਹੈ:--

ਕੁੰਡਲੀਆ ਛੰਦ

ਯਦਪਿ ਵਿੱਦਯਾ ਹੀਨ ਹੈ ਪੁਨ ਕੁਰੂਪ ਕੁਲ ਹੀਨ। ਨਿਕਟ ਰਹੇ ਨ੍ਰਿਪ ਕੇ ਜੋਊ ਤਾਂਕੇ ਹੋਤ ਅਧੀਨ। ਤਾਂਕੇ ਹੋਤ ਅਧੀਨ ਤਥਾ ਪ੍ਰਮਦਾ ਕੋ ਜਾਨੋ। ਅਵਰ ਲਤਾ ਕੀ ਦਸ਼ਾ ਯਹੀ ਉਰ ਭੀਤਰ ਆਨੋ। ਕਹਿ ਸ਼ਿਵਨਾਥ ਵਿਚਾਰ ਲਤਾ ਨ੍ਰਿਪ ਨਾਰੀ ਤਦਪਿ। ਨਿਕਟ ਹੋਇ ਤਿਹ ਭਜੇ ਕਰੋ ਲਾਖੋਂ ਬਿਧਿ ਯਦਪਿ ॥੩੬॥ ਪੁਨਾ

ਦੋਹਰਾ॥ਕ੍ਰੋਧ ਹਰਖ ਕਾਰਕ ਨ੍ਰਿਪਤਿ ਜੋ ਨਿਤ ਚੀਨਤ ਦ੍ਰੱਬ।
ਸੋ ਸੇਵਕ ਨ੍ਰਿਪ ਨਿਠੁਰ ਕੋ ਬਸੀ ਕਰਤ ਹੈ ਝੱਬ ॥੩੭॥
ਸਿਲਪੀ ਵਿੱਦ੍ਯਾਵੰਤ ਜੋ ਸੇਵਾ ਜਾਨਨਹਾਰ।
ਬਡ ਅਭਿਲਾਖੀ ਪੁਰਖ ਕਾ ਭੂਪਤਿ ਹੀਂ ਆਧਾਰ ॥੩੮॥
ਜੇ ਜਾਤੀ ਅਭਿਮਾਨ ਕਰ ਨ੍ਰਿਪ ਕੋ ਸੇਵਤ ਨਾਂਹਿ।
ਤੇ ਨਰ ਮਰਨ ਪ੍ਰਯੰਤ ਹੀਂ ਭੀਖ ਮਾਂਗ ਕਰ ਖਾਂਹਿ ॥੩੬॥
ਜੇ ਨਰ ਐਸੇ ਭਾਖਤੇ ਦੁਰਾਰਾਧਯ ਹੈ ਭੂਪ।
ਤੇ ਨਿਜ ਆਲਸ ਮੂਢਤਾ ਭੂਲ ਜਨਾਵਤ ਗੂਪ ॥੪੦॥
ਸਰਪ ਵ੍ਯਾਘ੍ਰ ਗਜ ਸਿੰਘ ਕੋ ਕਰਤ ਅਧੀਨ ਉਪਾਇ।
ਰਾਜਾ ਫਿਰ ਕ੍ਯਾ ਵਸਤੁ ਹੈ ਬੁਧਿਮਾਨ ਕੋ ਭਾਇ ॥੪੧॥
ਰਾਜਾ ਹੀਕੇ ਆਸਰੇ ਗੁਨਿ ਜਨ ਪਾਵੇ ਮਾਨ।
ਮਲ੍ਯਾਗਿਰਿ ਕੋ ਛਾਡਕੇ ਨਹਿ ਚੰਦਨ ਕੀ ਖਾਨ ॥੪੨॥
ਰਾਜਨ ਕੇ ਪਰਿਤੋਖ ਤੇਂ ਅਸ੍ਵ ਛਤ੍ਰ ਗਜ ਆਦਿ।
ਮਿਲਤ ਨਰਨ ਕੋ ਸਰਬਦਾ ਐਸੀ ਹੈ ਮ੍ਰਜਾਦਿ ॥੩॥

ਇਸ ਬਾਤ ਨੂੰ ਸੁਨਕੇ ਕਰਟਕ ਬੋਲਿਆ ਹੁਣ ਤੂੰ ਕੀ ਕੀਤਾ ਚਾਹੁੰਦਾ ਹੈਂ। ਦਮਨਕ ਬੋਲਿਆ ਅੱਜ ਸਾਡਾ ਸ੍ਵਾਮੀ ਪਿੰਗਲਕ ਡਰਿਆ ਹੋਇਆ ਹੈ ਇਸ ਲਈ ਇਸਦੇ ਕੋਲ ਜਾਕੇ ਭਯ ਦੇ ਸਬਬ


  1. *ਵਜ਼ੀਰ ਤੋਂ ਬਿਨਾਂ
  2. †ਵਜ਼ੀਰ