ਪੰਨਾ:ਪੰਚ ਤੰਤ੍ਰ.pdf/241

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਤੰਤ੍ਰ

२३३

ਤਾਦ੍ਰਿਗ ਦੇਖ ਨਿਸੰਗ,ਜੋਨ ਦ੍ਰਵਤ ਕੌਤਕ ਅਹੈ॥

ਇਸ ਪ੍ਰਕਾਰ ਉਹ ਗਧਾ ਗਿੱਦੜ ਦੇ ਨਾਲ ਤੁਰ ਪਿਆ ਤੇ ਸ਼ੇਰ ਦੇ ਕੋਲ ਆ ਗਿਆ। ਸ਼ੇਰ ਜੋ ਪੀੜਾ ਦੇ ਨਾਲ ਵਿਯਾਕੁਲ ਹੋਯਾ, ਅਜੇ ਉਠਿਆ ਹੀ ਸਾ, ਦੋ ਗਧਾ ਭੱਜ ਉਠਿਆ॥ ਉਸ ਭੱਜਦੇ ਹੋਏ ਨੂੰ ਸ਼ੇਰ ਨੇ ਪੰਜਾ ਮਾਰਿਆ, ਪਰ ਓਹ ਪੰਜਾ ਭਾਗ ਹੀਨ ਦੇ ਮਨੋਰਥ ਦੀ ਨਯਾਈਂ ਖਾਲੀ ਗਿਆ। ਇਤਨੇ ਵਿਚ ਗਿੱਦੜ ਕ੍ਰੋਧ ਨਾਲ ਸ਼ੇਰ ਨੂੰ ਬੋਲਿਆ ਵਾਹ ਵਾਹ ਤੂੰ ਅਜੇਹਾ ਪੰਜਾ ਮਾਰਿਆ ਜੋ ਗਧਾ ਬੀ ਭੇਰੇ ਅੱਗੋਂ ਚਲਿਆ ਗਿਆ ਤਾਂ ਤੂੰ ਹਾਥੀ ਨਾਲ ਕੀ ਲੜੇਂਗਾ ਤੇਰਾ ਬਲ ਤਾਂ ਦੇਖ ਲਿਆ ਸ਼ਰਮਿੰਦੇ ਹੋਏ ਸ਼ੇਰ ਨੇ ਕਿਹਾ ਮੈਂ ਪੈਂਤਰਾ ਨਹੀਂ ਬੱਧਾ ਸਾ ਜੇਕਰ ਮੇਚਾ ਪੈਂਤਰਾ ਬੱਧਾ ਹੋਵੇ ਤਾਂ ਮੇਰੇ ਪੰਜੇ ਹੇਠੋਂ ਹਾਥੀ ਬੀ ਨਹੀਂ ਜਾ ਸੱਕਦਾ॥ ਗਿੱਦੜ ਬੋਲਿਆ ਹੱਛਾ ਇਕ ਵਾਰੀ ਤਾਂ ਮੈਂ ਉਸਨੂੰ ਤੇਰੇ ਪਾਸ ਲੈ ਆਉਂਦਾ ਹਾਂ ਪਰ ਤੂੰ ਆਪ ਚੈਤੰਨ ਹੋ ਕੇ ਬੈਠੀਂ। ਸ਼ੇਰ ਨੇ ਕਿਹਾ ਜੇਹੜਾ ਮੈਨੂੰ ਅੱਖੀਂ ਦੇਖ ਗਿਆ ਹੈ ਸੋ ਫੇਰ ਕਿਸ ਪ੍ਰਕਾਰ ਮੇਰੇ ਕੋਲ ਆਵੇਗਾ। ਇਸ ਲਈ ਕਿਸੇ ਹੋਰ ਜੀਵ ਨੂੰ ਢੂੰਡ। ਗਿੱਦੜ ਨੇ ਕਿਹਾ ਆਪਨੂੰ ਇਸ ਕੰਮ ਨਾਲ ਕੀ ਪਰੋਜਨ ਆਪ ਪੈਂਤਰਾ ਬੰਨ੍ਹ ਕੇ ਬੈਠੋ। ਇਹ ਕਹਿਕੇ ਜੋ, ਗਿੱਦੜ ਗਧੇ ਦੇ ਪਿਛੇ ੨ ਗਿਆ ਤਾਂ ਉਥੇ ਹੀ ਚਰਦੇ ਹੋਏ ਨੂੰ ਜਾ ਦੇਖਿਆ। ਗਿੱਦੜ ਨੂੰ ਦੇਖਕੇ ਖੋਤੇ ਨੇ ਕਿਹਾ ਹੈ, ਭਾਨਜੇ ਚੰਗੀ ਜਗਾ ਤੇ ਤੂੰ ਮੈਨੂੰ ਲੈ ਗਿਆ ਸੀ ਜੋ ਛੇਤੀ ਮਰੇ, ਭਲਾ ਦੱਸ ਤਾਂ ਸਹੀ ਜੋ ਓਹ ਕੇਹੜਾ ਜੀਵ ਸੀ ਜਿਸਦੇ ਬੜੇ ਸਖਤ ਵਜ੍ਰ ਦੇ ਪ੍ਰਹਾਰ ਤੋਂ ਮੈਂ ਬਚ ਗਿਆ॥ ਇਹ ਸੁਨਕੇ ਹਸਦਾ ਹੋਯਾ ਗਿੱਦੜ ਬੋਲਿਆ ਹੇ ਭਲਿਆ ਲੋਕਾ ਓਹ ਤਾਂ ਖੋਤੀ ਸੀ ਜੋ ਤੈਨੂੰ ਆਉਂਦੇ ਨੂੰ ਦੇਖਕੇ ਪ੍ਰੇਮ ਨਾਲ ਗਲੱਕੜੀ ਪਾਉਨ ਲਗੀ ਸੀ ਤੂੰ ਡਰਦਾ ਮਾਰਿਆ ਉੱਠ ਨਸਿਓਂ ਓਹ ਤਾਂ ਤੇਰੇ ਬਾਝ ਰੈਂਹਦੀ ਨਹੀਂ ਉਸਨੇ ਤਾਂ ਤੈਨੂੰ ਨਸਦੇ ਨੂੰ ਫੜਨ ਲਈ ਹੱਥ ਮਾਰਿਆ ਸੀ ਇਸ ਲਈ ਉਠ ਤੇ ਚੱਲ ਉਹ ਤਾਂ ਤੇਰੇ ਲਈ ਖਾਨ ਪੀਨ ਬੀ ਛਡ ਬੈਠੀ ਹੈ ਉਹ ਏਹ ਬੀ ਕੈਂਹਦੀ ਹੈ ਜੋ ਜੇ ਕਦੇ ਲੰਬਕਰਨ ਮੇਰਾ ਪਤੀ ਨਾ ਹੋਯਾ ਤਾਂ ਮੈਂ ਅਗਨਿ ਵਾ ਜਲ ਵਿਖੇ ਡੁਬ ਮਰਾਂਗੀ ਪਰ ਉਸਦੇ ਵਿਛੋੜੇ ਨੂੰ ਨਾ ਸਹਾਂਗੀ। ਇਸ ਲਈ ਦਯਾ ਕਰਕੇ ਉੱਥੇ ਚਲ ਨਹੀਂ ਤਾਂ ਤੈਨੂੰ ਇਸਤ੍ਰੀ ਹਤ੍ਯਾ ਲੱਗੇਗੀ ਅਤੇ