੨੩੪
ਪੰਚ ਤੰਤ੍ਰ
ਕਾਮਦੇਵ ਬੀ ਤੇਰੇ ਉੱਤੇ ਕ੍ਰੋਧ ਕਰੇਗਾ ਇਸ ਉਤੇ ਕਿਹਾ ਹੈ:-
ਛੰਦ॥ ਕਾਮਦੇਵ ਕੇ ਜੀਤਨ ਹਾਰੀ ਸਬ ਸੰਪਤ ਜੋ ਦੇਵਨਹਾਰ।
ਐਸੀ ਨਾਰੀ ਕੋ ਤਜ ਮੂਰਖ ਜੇ ਝੂਠੇ ਫਲ ਢੂੰਡਤ ਯਾਰ॥
ਯਾ ਕਾਰਨ ਮਨਮਥ ਨੇ ਰਿਸ ਧਰ ਨਗਨ ਕੀਏ ਸਿਰ ਮੂੰਡੇਵਾਰ।
ਕਈਓਂ ਕੇ ਗੇਰੀ ਯੁਤ ਕਪੜੇ ਜਟਿਲ ਕਪਾਲੀ ਕੀਏ ਅਪਾਰ॥੩੬॥
ਗਧਾ ਉਸਦੀ ਬਾਤ ਉੱਤੇ ਨਿਸਚਾ ਕਰਕੇ ਫੇਰ ਬੀ ਉਸਦੇ ਨਾਲ ਤੁਰ ਪਿਆ ਕਿਉਂ ਜੋ ਮਹਾਤਮਾਂ ਦਾ ਕਹਿਣਾ ਠੀਕ ਹੈ।
ਦੋਹਰਾ॥ ਜਾਨ ਬੂਝ ਕਰ ਦੇਵਬਲ ਕਰਤ ਕਰਮ ਨਰ ਨਿੰਦ।
ਦੈਵ ਬਿਨਾਂ ਕਹੁ ਕੌਨ ਕੋ ਰੋਚਤ ਕਰਮ ਸੁਮੰਦ॥੩੭॥
ਤਾਂ ਪੈਂਤਰੇ ਬੱਧੇ ਹੋਏ ਸ਼ੇਰ ਨੇ ਉਸ ਗਧੇ ਨੂੰ ਮਾਰ ਲਿਆ ਉਸਨੂੰ ਮਾਰ ਕੇ ਸ਼ੇਰ ਨੇ ਗਿੱਦੜ ਨੂੰ ਰਾਖੀ ਛੱਡਿਆ ਅਤੇ ਆਪ ਨ੍ਹਾਉਨ ਲਈ ਨਦੀ ਤੇ ਗਿਆ। ਲਲਚਾਏ ਹੋਏ ਗਿੱਦੜ ਨੇ ਉਸਦੇ ਕੰਨ ਤੇ ਕਲੇਜਾ ਖਾਲਿਆ। ਇਤਨੇ ਚਿਰ ਵਿਖੇ ਸ਼ੇਰ ਜੋ ਇਸ਼ਨਾਨ ਕਰ ਦੇਵਤਿਆਂ ਪਿਤਰਾਂ ਦਾ ਤਰਪਨ ਕਰ ਜਿਉਂ ਆਯਾ ਤਾਂ ਕੀ ਦੇਖਦਾ ਹੈ ਜੋ ਉਸ ਖੋਤੇ ਦੇ ਕੰਨ ਅਤੇ ਕਲੇਜਾ ਹੈ ਨਹੀਂ। ਇਹ ਬਾਤ ਦੇਖ ਬੜੇ ਕ੍ਰੋਧ ਨਾਲ ਸ਼ੇਰ ਨੇ ਕਿਹਾ। ਹੇ ਗਿੱਦੜ ਏਹ ਕੀ ਅਜੋਗ ਕੰਮ ਕੀਤਾ ਹੈਈ। ਜੋ ਇਸਦੇ ਕੰਨ ਤੇ ਕਲੇਜਾ ਖਾ ਕੇ ਜੂਠਾ ਕਰ ਦਿੱਤਾ ਹੈ ਤਦ ਗਿੱਦੜ ਬੜੀ ਦੀਨਤਾ ਨਾਲ ਬੋਲਿਆ ਹੇ ਮਹਾਰਾਜ ਐਉਂ ਨਾਂ ਕਹੁ ਏਹ ਗਧਾ ਤਾਂ ਕੰਨ ਤੇ ਕਲੇਜੇ ਤੋਂ ਬਿਨਾਂ ਹੀ ਸੀ ਇਸੇ ਲਈ ਇੱਥੇ ਆਕੇ ਤੇਰੇ ਬਲ ਨੂੰ ਅਜ਼ਮਾਕੇ ਫੇਰ ਆ ਗਿਆ ਨਹੀਂ ਕੀਕੂੰ ਆਉਂਦਾ। ਇਸ ਬਾਤ ਨੂੰ ਸੁਨਕੇ ਸ਼ੇਰ ਨੇ ਉਸਦੀ ਬਾਤ ਪਰ ਨਿਸਚਾ ਕਰ ਉਸ ਖੋਤੇ ਨੂੰ ਵੰਡ ਕੇ ਗਿੱਦੜ ਦੇ ਨਾਲ ਬੈਠ ਕੇ ਖਾਧਾ ਇੱਸੇ ਲਈ ਮੈਂ ਆਖਦਾ ਹਾਂ:-
ਦੋਹਰਾ॥ ਸਿੰਘ ਪਰਾਕ੍ਰਮ ਦੇਖਕੇ ਆਯੋ ਗਯੋ ਪਲਾਇ।
ਕਾਨ ਹ੍ਰਿਦਯ ਮੇਂ ਰਹਿਤ ਜੜ ਯਾਹੀ ਤੇ ਪੁਨ ਆਇ॥੩੮॥
ਸੋ ਹੇ ਮੂਰਖ ਤੂੰ ਕਪਟ ਕੀਤਾ ਸੀ ਪਰ ਯੁਧਿਸਟਰ ਜੁਲਾਹੇ ਦੀ ਤਰਾਂ ਸੱਚ ਕਹਿਣ ਨਾਲ ਕਪਟ ਨੇ ਹੀ ਤੇਰਾ ਨਾਸ ਕੀਤਾ ਅਥਵਾ ਇਸ ਬਾਤ ਉਪਰ ਠੀਕ ਕਹਿੰਦੇ ਹਨ:-
ਹਰਾ॥ ਜੋ ਸ੍ਵਾਰਥ ਤਜ ਮੰਦ ਮਤਿ ਦੰਭੀ ਸਾਰ ਅਲਾਤ।