੨੩੮
ਪੰਚ ਤੰਤ੍ਰ
ਮਰੇਂਗਾ ਕੁੰਭਿਆਰ ਬੀ ਇਹ ਸੁਨ ਕੇ ਜਲਦੀ ਨਾਲ ਚਲਿਆ ਗਿਆ ਇੱਸੇ ਲਈ ਮੈਂ ਆਖਦਾ ਹਾਂ:—
ਦੋਹਰਾ॥ ਜੋ ਸਵਾਰਥ ਤਜ ਮੰਦ ਮਤਿ ਦੰਭੀ ਸਾਚ ਅਲਾਤ॥
ਦੁਤੀ ਯੂਧਿਸਟਰ ਵਤ ਸੋਊ ਸ੍ਵਾਾਰਥ ਤੇ ਗਿਰ ਜਾਤ॥੪੬॥
ਹੇ ਮੂਰਖ ਸੰਸਾਰ ਤੈਨੂੰ ਧਿੱਕਾਰ ਹ ਜੋ ਇਸਤ੍ਰੀ ਦੇ ਲਈ ਇਸ ਕਾਰਜ ਦਾ ਆਰੰਭ ਕਰਨ ਲੱਗੇਂ। ਇਸਤ੍ਰੀਆਂ ਦੇ ਉਪਰ ਕਦੀ ਵਿਸ੍ਵਾਸ ਨਹੀਂ ਕਰਨਾ ਚਾਹੀਦਾ ਇਸ ਉਪਰ ਕਿਹਾਂ ਬੀ ਹੈ:—
ਯਥਾ ਦੋਹਰਾ॥ਜਾਂ ਹਿਤ ਛਾਡੀ ਅਪਨ ਕੁਲ ਉਮਰ ਅਰਧਦ ਈ ਹਾਰ॥
ਸੋ ਛਾਡਤ ਮੁਹਿ ਪ੍ਰੇਮ ਬਿਨ ਕਿਆ ਨਾਰੀ ਇਤਬਾਰ॥੪੭॥
ਸੰਸਾਰ ਨੇ ਪੁੱਛਿਆ ਏਹ ਬਾਤ ਕਿਸ ਪ੍ਰਕਾਰ ਹੈ ਬਾਂਦਰ ਬੋਲਿਆ ਸੁਨ:—
੬ ਕਥਾ॥ ਕਿਸੇ ਨਗਰ ਵਿਖੇ ਇੱਕ ਬਾਹਮਣ ਰਹਿੰਦਾ ਸਾ। ਉਸ ਨੂੰ ਆਪਣੀ ਤੀਮੀ ਪ੍ਰਾਨਾਂ ਤੋਂ ਬੀ ਪਿਆਰੀ ਸੀ। ਅਤੇ ਓਹ ਇਸਤ੍ਰੀ ਸਾਰਾ ਦਿਨ ਅਪਨੇ ਕੋੜਮੇ ਨਾਲ ਲੜਾਈ ਕਰਦੀ ਥੱਕਦੀ ਨਹੀਂ ਸੀ॥ ਓਹ ਬ੍ਰਾਹਮਨ ਉਸ ਲੜਾਈ ਨੂੰ ਨਾ ਸਹਾਰ ਕੇ ਅਤੇ ਆਪਨੀ ਤੀਮੀ ਦੇ ਪਿਆਰ ਕਰਕੇ ਆਪਨੇ ਕੁਟੰਬ ਨੂੰ ਛੱਡਕੇ ਬ੍ਰਾਹਮਣੀ ਨੂੰ ਨਾਲ ਲੈ ਕੇ ਪਰਦੇਸ ਨੂੰ ਚਲਿਆ ਗਿਆ। ਜਦ ਕਿਸੇ ਬਨ ਵਿਖੇ ਪਹੁੰਚਿਆ ਤਦ ਬ੍ਰਾਹਮਣੀ ਨੇ ਕਿਹਾ ਹੇ ਸ੍ਰੇਸ਼ਟ ਮੇਨੂੰ ਤ੍ਰਿਖਾ ਲਗੀ ਹੈ ਇਸ ਲਈ ਕਿਧਰੇ ਜਲ ਨੂੰ ਢੂੰਡ॥ ਓਹ ਬ੍ਰਾਹਮਨ ਉਸਦੇ ਕਹੇ ਅਨੁਸਾਰ ਜਿਤਨੇ ਚਿਰ ਵਿਖੇ ਬਨ ਨੂੰ ਢੂੰਡਕੇ ਜਲ ਲਿਆਯਾ ਹੀ ਸਾੀ ਕਿ ਆ ਕੇ ਕੀ ਦੇਖਦਾ ਹੈ ਜੋ ਉਸ ਦੀ ਤੀਮੀ ਮੋਈ ਪਈ ਹੈ॥ ਉਸ ਨੂੰ ਦੇਖ ਕੇ ਬ੍ਰਾਹਮਨ ਬੜਾ ਵਿਰਲਾਪ ਕਰਨ ਲੱਗਾ ਤਦ ਅਕਾਸ ਬਾਨੀ ਹੋਈ ਹੇ ਬ੍ਰਾਹਮਨ ਜੇਕਰ ਤੂੰ ਆਪਣੀ ਉਮਰਾ ਦਾ ਅੱਧਾ ਹਿੱਸਾ ਦੇ ਦੇਵੇਂ ਤਾਂ ਏਹ ਬ੍ਰਾਹਮਨੀ ਜੀਉਂ ਉਠੇਗੀ। ਇਸ ਬਾਤ ਨੂੰ ਸੁਨ ਕੇ ਬ੍ਰਾਹਮਨ ਨੇ ਪਵਿਤ੍ਰ ਹੋ ਕੇ ਤਿੰਨ ਵੇਰੀ ਆਖਿਆ ਜੋ ਮੈਂ ਆਪਨੀ ਅੱਧੀ ਉਮਰਾ ਦਿੱਤੀ॥ ਇਤਨਾ ਕਹਿੰਦੀ ਸਾਰ ਬ੍ਰਾਹਮਨੀ ਜੀਉਂ ਉਠੀ॥ ਤਦ ਦੋਹਾਂ ਨੇ ਜਲ ਪੀਤਾ ਅਤੇ ਫਲ ਮੂਲ ਖਾ ਕੇ ਤੁਰ ਪਏ॥ ਜਾਂਦੇ ਜਾਂਦੇ ਕਿਸੇ ਨਗਰ ਦੇ ਨਜ਼ਦੀਕ ਕਿਸੇ ਬਗੀਚੇ ਵਿਚ ਜਾ ਕੇ ਬ੍ਰਾਹਮਨ ਨੇ ਬ੍ਰਾਹਮਨੀ ਨੂੰ ਕਿਹਾ ਹੇ ਭਲੀਏ