ਪਹਿਲਾ ਤੰਤ੍ਰ
੧੭
ਨੂੰ ਪਛਾਨ ਕੇ ਸੰਧਿ[1]੧ ਵਿਗ੍ਰਹ ੨ ਯਾਨ ੩ ਆਸਨ ੪ ਸੰਸ੍ਰਯ ੫ ਦ੍ਵੈਦੀ ਭਾਵ ੬ ਇਨ੍ਹਾਂ ਛਿਆਂ ਵਿੱਚੋਂ ਜੇੜ੍ਹਾ ਤਰੀਕਾ ਚੰਗਾ ਦੇਖਾਂ ਸੋ ਕਰਾਂ॥
ਕਰਟਕ ਬੋਲਿਆ ਆਪ ਕਿਸ ਪ੍ਰਕਾਰ ਜਾਨਦੇ ਹੋ, ਜੋ ਪਿੰਗਲਕ ਡਰਿਆ ਹੋਇਆ ਹੈ ਯਾ ਨਹੀਂ॥ ਦਮਨਕ ਬੋਲਿਆ ਇਸ ਵਿੱਚ ਕੀ ਜਾਨਨਾ ਹੈ ਇਸ ਉੱਤੇ ਕਿਹਾ ਬੀ ਹੈ:
ਚੌਪਈ॥ ਕਹੀ ਬਾਤ ਕੋ ਪਸ਼ੁ ਭੀ ਜਾਨਤ। ਹਸਤੀ ਅਸ੍ਵ ਸੈਨ ਪਹਿਚਾਨਤ॥
ਬਿਨ ਭਾਖੇ ਸਮਝਤ ਹੈ ਬੁਧਿਜਨ। ਯਹੀ ਬੁਧਕੋ ਫਲਸਮਝੋਮਨ ॥੪੪॥
ਹੋਰ ਮਨੂ ਮਹਾਰਾਜ ਨੇ ਭੀ ਲਿਖਿਆ ਹੈ:
ਦੋਹਰਾ॥ | ਰੂਪ ਬਚਨ ਸੰਕੇਤ ਪੁਨ ਦੇਸਦਾ ਮੁਖ ਆਕਾਰ। ਨਯਨ ਗਮਨ ਕਰ ਜਾਨੀਏ ਅੰਤ੍ਰ ਗਤਿ ਨਿਰਧਾਰ ॥੪੫॥ |
ਹੇ ਭਾਈ ਇਸਲਈ ਅੱਜ ਮੈਂ ਇਸ ਡਰੇ ਹੋਏ ਦੇ ਪਾਸ ਜਾਕੇ ਆਪਣੀ ਅਕਲ ਨਾਲ ਨਿਰਭਯ ਕਰਾ, ਆਪਣੇ ਅਧੀਨ ਬਨਾ, ਆਪਣੀ ਵਜ਼ੀਰੀ ਲਵਾਂਗਾ। ਕਰਟਕ ਬੋਲਿਆ ਤੈਨੂੰ ਸੇਵਾ ਦੇ ਧਰਮ ਦੀ ਖ਼ਬਰ ਨਹੀਂ, ਇਸ ਲਈ ਤੂੰ ਇਸਨੂੰ ਵਸ ਨਹੀਂ ਕਰ ਸਕੇਂਗਾ। ਦਮਨਕ ਬੋਲਿਆ ਕਿਆ ਮੈਂ ਨੌਕਰੀ ਦੀ ਅਕਲ ਨਹੀਂ ਰੱਖਦਾ, ਮੇਂ ਤਾਂ ਛੋਟੀ ਉਮਰਾ ਬਿਖੇ ਪਿਤਾ ਦੇ ਪਾਸ ਆਏ ਹੋਏ ਮਹਾਤਮਾ ਕੋਲੋਂ ਰਾਜਨੀਤਿ ਵਿੱਚੋਂ ਸੇਵਾ ਦੇ ਧਰਮ ਸੁਣੇ ਹੋਏ ਹਨ,ਸੋ ਸੁਨ॥
ਦੋਹਰਾ॥ | ਸ੍ਵਰਨ ਪੁਹਪ ਯੁਤ ਭੂਮਿ ਕੋ ਪਾਵਤ ਹੈਂ ਨਰ ਤੀਨ। ਪੰਡਤ ਯੋਧਾ ਅਰ ਤ੍ਰਿਤੀ ਸੇਵਾ ਮੇਂ ਪਰਬੀਨ ॥੪੬॥ |
ਸੋਰਠਾ॥ | ਪ੍ਰਭੂ ਹਿਤਕਾਰੀ ਜੋਇ, ਬਚਨ ਮਾਤ੍ਰ ਸੇ ਗ੍ਰਹਨ ਕਰ। ਤਾਂਕਾ ਆਸ੍ਰਯ ਹੋਇ, ਰਾਜਨ ਪੈ ਤਬ ਜਾਤ ਨਰ ॥੪੭॥ |
ਦੋਹਰਾ॥ਨਾਹਿ ਪਛਾਨਤ ਗੁਨ ਜੋਊ ਤਾਂਕੋ ਮਤ ਕਰ ਸੇਵ।
ਜਿਮ ਕੱਲਰ ਤੇ ਫਲ ਨਹੀਂ ਕਿਤਨੋ ਬੀਜ ਗਿਰੇਵ ॥੪੮॥
ਸੇਵਾ ਕਰ ਧਨ ਹਨ ਕੀ ਜੋ ਗੁਨ ਗ੍ਰਾਹੀ ਹੋਇ॥
ਸਮਯ ਪਾਇ ਕਰ ਫਲ ਮਿਲੇ ਅਬ ਤੋ ਭੋਜਨ ਜੋਇ ॥੪੬॥
ਭੂਖ ਪਿਆਸ ਕੋ ਸਹਿਨ ਕਰ ਪਾਦਪ ਜਿਮ ਸੁਕ ਜਾਇ।
- ↑ *੧ ਮਿਲਾਪ ੨ ਲੜਾਈ ੩ ਚੜ੍ਹਾਈ ਕਰਨੀ ਯਾ ਆਪ ਚਲੇ ਜਾਨਾ ੪ ਉਸੇ ਜਗਾ ਤੇ ਬੈਠੇ ਰਹਿਨਾ ੫ ਕਿਸੇ ਦਾ ਆਸਰਾ ਲੈਨਾ ੬ ਤੋੜਾ ਫੋੜੀ ਕਰਨੀ॥