੨੪੬
ਪੰਚ ਤੰਤ੍ਰ
ਹੁਨ ਮੈਂ ਕੀ ਕਰਾਂ ਕਿਆ ਉਸਦੇ ਨਾਲ ਯੁੱਧ ਕਰਾਂ ਅਥਵਾ ਸਾਮ ਦੇ ਨਾਲ ਉਸਨੂੰ ਸਮਝਾ ਕੇ ਘਰੋ ਕੱਢ ਦੇਵਾਂ ਅਥਵਾ ਭੇਦ ਯਾ ਦਾਨ ਕਰਾਂ ਭਾਵੇਂ ਇਸੇ ਬਾਂਦਰ ਮਿਤ ਨੂੰ ਹੀਂ ਪੁੱਛੋ ਕਿ ਕੀ ਕਰਨਾ ਚਾਹੀਦਾ ਹੈ ਕਿਉਂ ਜੋ ਮਹਾਤਮਾ ਨੇ ਕਿਹਾ ਹੈ:—
ਦੋਹਰਾ॥ ਮਿਤ੍ਰ ਹਿਤੁ ਗੁਰੁ ਸੋ ਜੋਉ ਬੂਝ ਕਰਤ ਹੈ ਕਾਜ।
ਤਾਂ ਕੈ ਵਿਘਨ ਨਾ ਹੋਤ ਹੈ ਕਿਸੀ ਕਾਜ ਮੇਂ ਆਜ॥੬੭॥
ਇਹ ਬਾਤ ਨਿਸਚੇ ਕਰ ਜੰਮੂ ਬ੍ਰਿਛ ਤੇ ਬੈਠੇ ਹੋਏ ਉੱਸੇ ਬਾਂਦਰ ਨੂੰ ਪੁਛਨ ਲੱਗਾ॥ ਹੇ ਭਾਈ ਮੇਰੇ ਮੰਦ ਭਾਗਾਂ ਨੂੰ ਦੇਖੋ, ਜੋ ਮੇਰਾ ਘਰ ਬੀ ਕਿਸੇ ਬਲਵਾਨ ਸੰਸਾਰ ਨੇ ਰੋਕ ਲਿਆ ਹੈ ਇਸਲਈ ਮੈਂ ਤੈਨੂੰ ਪੁੱਛਦਾ ਹਾਂ ਜੋ ਮੈਂ ਕੀ ਕਰਾਂ॥ ਸਾਮ ਆਦਿਕ ਉਪਾਯਾਂ ਵਿੱਚੋਂ ਇੱਥੇ ਕੇਹੜਾ ਜਤਨ ਕਰਾਂ॥ ਬਾਂਦਰ ਬੋਲਿਆ ਹੈ ਕ੍ਰਿਤਘਨ ਪਾਪੀ ਮੈਂ ਤੈਨੂੰ ਵਰਜਿਆ ਬੀ ਹੈ ਫੇਰ ਮੈਨੂੰ ਕਿਉਂ ਪੁੱਛਦਾ ਹੈਂ॥ ਇਹ ਸੁਨ ਸੰਸਾਰ ਨੇ ਕਿਹਾ ਹੈ ਮਿਤ੍ਰ ਬੇਸ਼ਕ ਮੈਂ ਅਪਰਾਧੀ ਹਾਂ ਤਾਂ ਬੀ ਤੂੰ ਪਿਛਲੇ ਪ੍ਰੇਮ ਨੂੰ ਯਾਦ ਕਰਕੇ, ਮੈਨੂੰ ਸਿੱਖਿਆ ਦੇਹ। ਬਾਂਦਰ ਬੋਲਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਕਿਉਂ ਜੋ ਤੂੰ ਤੀਮੀ ਦੇ ਕਹੇ ਲੱਗ ਕੇ ਮੇਨੂੰ ਸਮੁਦ੍ਰ ਵਿੱਚ ਡੁਬਾਉਨ ਲੈ ਗਿਆ ਸੀ। ਤੋੜੇ ਤੀਮੀ ਸਬ ਕੋਲੋਂ ਪਿਆਰੀ ਹੁੰਦੀ ਹੈ ਤਦ ਬੀ ਉਸ ਦੇ ਕਹੇ ਮਿਤ੍ਰ ਅਤੇ ਸੰਬੰਧੀ ਸਮੁਦ੍ਰ ਵਿਖੇ ਸੱਟੇ ਨਹੀਂ ਜਾਂਦੇ॥ ਸੋ ਹੇ ਮੂਰਖ ਤੂੰ ਤਾਂ ਆਪਨੀ ਮੂਰਖਤਾਈ ਕਰਕੇ ਆਪਣਾ ਆਪ ਬਿਗਾੜ ਚੁੱਕਾ ਹੈਂ ਇਹ ਬਾਤ ਮੈਂ ਤੈਨੂੰ ਪਹਿਲੇ ਹੀ ਕਹਿ ਚੁੱਕਾ ਹਾਂ ਇਸ ਪਰ ਕਿਹਾ ਬੀ ਹੈ:—
ਦੋਹਰਾ॥ ਮਦ ਸੇਂ ਜੋ ਨਹਿ ਕਰਤ ਹੈ ਸਤਪੁਰਖੋਂ ਕੀ ਬਾਤ॥
ਨਾਸ ਹੋਤ ਹੈ ਤਿਸੀ ਘੰਟ ਉਠ ਕੀ ਭਾਂਤ ॥੬੮॥
ਸੰਸਾਰ ਨੇ ਕਿਹਾ ਇਹ ਪ੍ਰਸੰਗ ਕਿਸ ਪ੍ਰਕਾਰ ਹੈ ਬਾਂਦਰ ਨੇ ਕਿਹਾ ਸੁਨ:—
੧੦ ਕਥਾ॥ ਕਿਸੇ ਜਗਾਂ ਵਿਖੇ ਇਕ ਤਰਖਾਣ ਰਹਿੰਦਾ ਸੀ ਓਹ ਬੜਾ ਗਰੀਬ ਹੋਗਿਆ ਫੇਰ ਸੋਚਨ ਲਗਾ ਕਿ ਇਸ ਗਰਬੀ ਨੂੰ ਧਿੱਕਾਰ ਹੈ ਦੇਖੋ ਭਈ ਸਾਰੇ ਮਨੁੱਖ ਆਪਣੇ ੨ ਕੰਮ ਵਿਖੇ ਲੱਗੇ ਹੋਏ ਹਨ ਪਰ ਸਾਡੇ ਜੋਗਾ ਕੋਈ ਵਪਾਰ ਇੱਥੇ ਨਹੀਂ ਹੈ ਅਤੇ ਹੋਰਨਾਂ ਸਬਨਾਂ ਦੇ ਮਕਾਨ ਬੀ ਹਨ ਪਰ ਮੇਰਾ ਕੋਈ ਮਕਾਨ ਬੀ