ਚੌਥਾ ਤੰਤ੍ਰ
੨੪੭
ਨਹੀਂ ਇਸ ਲਈ ਮੈਨੂੰ ਤਰਖਾਣ ਬਣ ਕੇ ਇੱਥੇ ਮਜੂਰੀ ਕਰਨ ਦਾ ਕੀ ਪਰੋਜਨ ਹੈ ਇਹ ਸੋਚਕੇ ਦੇਸ ਵਿਚੋਂ ਨਿਕਲ ਗਿਆ। ਜਦ ਬਨ ਵਿਖੇ ਗਯਾ ਤਦ ਸੰਧਯਾ ਦੇ ਸਮੇਂ ਬਨ ਦੀਆਂ ਝਾੜੀਆਂ ਦੇ ਵਿੱਚ ਆਪਣੇ ਸਾਥ ਤੋਂ ਵਿਛੜੀ ਹੋਈ ਪ੍ਰਸੂਤ ਦੀ ਪੀੜ ਨਾਲ ਪਈ ਹੋਈ ਇਕ ਊਠਣੀ ਦੇਖੀ॥ ਬੱਚੇ ਸਮੇਤ ਉਸ ਊਠਨੀ ਨੂੰ ਲੈਕੇ ਘਰ ਨੂੰ ਮੁੜ ਪਿਆ ਅਤੇ ਘਰ ਵਿਖੇ ਆਕੇ ਉਸਨੂੰ ਬੰਨ੍ਹਕੇ ਕੁਹਾੜਾ ਲੈਕੇ ਪਹਾੜ ਉੱਤੇ ਚੜ੍ਹ ਗਿਆ। ਅਤੇ ਬੜੀਆਂ ਸੁੰਦਰ ਦਾਹਣੀਆਂ ਨੂੰ ਕੱਟ ਕੇ ਸਿਰ ਤੇ ਚੁੱਕ ਕੇ ਲੈ ਆਯਾ ਤੇ ਉਸ ਉਠਣੀ ਅੱਗੇ ਸੱਟ ਦਿੱਤੀਆਂ॥ ਓਹ ਉਨਾਂ ਨੂੰ ਖਾ ਕੇ ਧੀਰੇ ੨ ਮੋਦੀ ਤਾਜੀ ਹੋਈ ਅਤੇ ਓਹ ਬੋਤਾ ਬੀ ਪਲਨ ਲੱਗਾ ਅਰ ਊਠਣੀ ਦੇ ਦੁਧ ਨਾਲ ਕੁਟੰਬ ਦਾ ਬੀ ਗੁਜਾਰਾ ਹੋਨ ਲੱਗਾ॥
ਓਹ ਬੱਚਾ ਉਸਨੂੰ ਬਹੁਤ ਪਿਆਰਾ ਸਾ ਇਸਲਈ ਉਸਦੇ ਗਲ ਵਿਖੇ ਇੱਕ ਘੰਟਾ ਬੰਨ੍ਹ ਦਿੱਤਾ ਅਤੇ ਮਨ ਵਿਖੇ ਸੋਚਣ ਲੱਗਾ ਜੋ ਹੋਰਨਾਂ ਕੰਮਾਂ ਨਾਲੋਂ ਤਾਂ ਇਹ ਕੰਮ ਚੰਗਾ ਹੈ, ਦੇਖੋ ਜੋ ਇੱਕ ਉਠਣੀ ਦੇ ਨਾਲ ਮੇਰਾ ਕੁਟੰਬ ਬੀ ਪਲ ਰਿਹਾ ਹੈ ਅਤੇ ਕੁਝ ਖ਼ਰਚ ਬੀ ਨਹੀਂ ਹੁੰਦਾ, ਤਦ ਆਪਣੀ ਇਸਤ੍ਰੀ ਨੂੰ ਆਖਣ ਲੱਗਾ ਹੈ ਪਿਆਰੀ ਮੈ ਤਾਂ ਕਿਸੇ ਸਾਹੂਕਾਰ ਕੋਲੋਂ ਰੁਪਯਾ ਉਧਾਰਾ ਲੈਕੇ ਗੁਜਰਾਤ ਨੂੰ ਉਠ ਖਰੀਦਣ ਲਈ ਜਾਂਦਾ ਹਾਂ, ਇਤਨਾਂ ਚਿਰ ਤੂੰ ਇਸਦੀ ਰਾਖੀ ਕਰੀ॥ ਸੋ ਉਸਨੇ ਏਹੋ ਕੰਮ ਕੀਤਾ ਅਤੇ ਇੱਕ ਉਠਨੀ ਹੋਰ ਖਰੀਦ ਕੇ ਲੈ ਆਯਾ, ਇਸ ਪ੍ਰਕਾਰ ਉਸਦੇ ਬਹੁਤ ਸਾਰੇ ਉਠ ਤੇ ਬੋਤੇ ਹੋ ਗਏ ਤਦ ਉਸਨੇ ਉਨ੍ਹਾਂ ਦੀ ਰਾਖੀ ਲਈ ਇੱਕ ਨੌਕਰ ਰੱਖਿਆ, ਹਰ ਸਾਲ ਉਠਨੀਆਂ ਤਾਂ ਬਚੇ ਦੇਣ ਅਤੇ ਮੁਫ਼ਤ ਪਲਨ ਅਰ ਦੁਧ ਨਾਲ ਕੁਟੰਬ ਦੀ ਪਾਲਨਾ ਹੋਵੇ ਤੇ ਬਾਕੀ ਦੁਧ ਵੇਚਕੇ ਰੂਪੈਯੇ ਇਕੱਠੇ ਹੋਨ॥
ਇਸ ਪ੍ਰਕਾਰ ਉਸ ਤਰਖਾਣ ਦਾ ਸੁਖਾਲਾ ਗੁਜਾਰਾ ਹੋਣ ਲੱਗ ਓਹ ਸਾਰੇ ਉਠ ਚਰਨ ਲਈ ਬਨ ਵਿਖੇ ਚਲੇ ਜਾਨ ਅਰ ਬੜੇ ਸੁੰਦਰ ਪਤ੍ਰ ਖਾ ਕੇ ਜਲ ਪਾਨ ਕਰਕੇ ਸੰਧਯਾ ਵੇਲੇ ਧੀਰੇ ੨ ਆਪਣੇ ਮਕਾਨ ਪਰ ਆ ਜਾਨ। ਓਹ ਜੇਹੜਾ ਪਹਿਲਾ ਊਠ ਦਾ ਬੱਚਾ ਸੀ ਉਹ ਮਸਤਿਆ ਹੋਯਾ ਸਬਨਾਂ ਤੋਂ ਪਿੱਛੋਂ ਆਯਾ ਕਰੇ॥