ਚੌਥਾ ਤੰਤ੍ਰ
੨੪੯
੧੧ ਕਥਾ। ਕਿਸੇ ਬਨ ਵਿਖੇ ਚਤੁਰਕ ਨਾਮੀ ਗਿੱਦੜ ਰਹਿੰਦਾ ਸੀ ਉਸ ਨੇ ਇਕ ਦਿਨ ਬਨ ਵਿਖੇ ਫਿਰਦੇ ਨੇ ਮੋਯਾ ਹੋਯਾ ਹਾਥੀ ਲੱਭਾ ਪਰ ਉਸਦੀ ਖਲੜੀ ਬੜੀ ਕਠੋਰ ਸੀ ਇਸਲਈ ਉਸਦੇ ਚੁਫੇਰੇ ਤਾਂ ਫਿਰਿਆ ਪਰ ਪਾੜ ਨਾ ਸੱਕਿਆ॥ ਇਤਨੇ ਚਿਰ ਵਿਖੇ ਕੋਈ ਸ਼ੇਰ ਇਧਰ ਉਧਰ ਫਿਰਦਾ ਹੋਯਾ ਆ ਪਹੁੰਚਿਆ। ਉਸਨੂੰ ਦੇਖਕੇ ਗਿੱਦੜ ਨੇ ਪ੍ਰਿਥਵੀ ਉਪਰ ਦੋਵੇਂ ਗੋਡੇ ਟਿਕਾ ਕੇ ਹੱਥ ਜੋੜਕੇ ਬੜੀ ਦੀਨਤਾ ਨਾਲ ਅਰਜ਼ ਕੀਤੀ, ਹੇ ਮਹਾਰਾਜ ਮੈਂ ਆਪਦਾ ਨੌਕਰ ਹਾਂ ਇਸ ਲਈ ਹਾਥੀ ਦੀ ਰਾਖੀ ਕਰਦਾ ਹਾਂ ਸੋ ਆਪ ਇਸਨੂੰ ਖਾਵੋ। ਉਸਦੀ ਬੇਨਤੀ ਨੂੰ ਦੇਖ ਕੇ ਸ਼ੇਰ ਨੇ ਕਿਹਾ ਮੈਂ ਹੋਰ ਕਿਸੇ ਦੇ ਮਾਰੇ ਹੋਏ ਨੂੰ ਨਹੀਂ ਖਾਂਦਾ ਇਸ ਪਰੇ ਕਿਹਾ ਬੀ ਹੈ:―
ਦੋਹਰਾ॥ ਸਿੰਘ ਖੁਧਾ ਯੁਤ ਬਨ ਥਿਖੇ ਕਬੀ ਨ ਖਾਵਤ ਘਾਸ॥
ਤਥਾ ਵਿਪਦ ਮੇਂ ਸੰਤਜਨ ਤਜਤ ਨ ਧਰਮ ਹੁਲਾਸ॥੭੫॥
ਇਸਲਈ ਏਹ ਹਾਥੀ ਤੈਨੂੰ ਦਿੱਤਾ ਇਸ ਬਾਤ ਨੂੰ ਸੁਨਕੇ ਗਿੱਦੜ ਖ਼ੁਸ਼ੀ ਨਾਲ ਆਖਣ ਲਗਾ ਏਹ ਕਰਨਾ ਤਾਂ ਆਪ ਨੂੰ ਯੋਗ ਹੀ ਸਾ, ਨੌਕਰਾਂ ਉਪਰ ਦਯਾ ਕਰਨੀ ਇਹ ਆਪਦਾ ਧਰਮ ਹੀ ਹੈ ਇਸ ਬਾਤ ਪਰ ਕਿਹਾ ਬੀ ਹੈ:―
ਛੰਦ॥ ਅੰਤਿਮ ਦਸ਼ਾ ਪਹੁੰਚ ਕਰ ਸੱਜਨ ਅਪਨੇ ਗੁਣ ਨਹਿ ਭਜੇ ਅਗਾਧ। ਕਾਹੇਤੇ ਵਹ ਆਦਿ ਸ਼ੁੱਧ ਥੇ ਅੰਤ ਬਿਖੇ ਕਸ ਕਰੋ ਉਪਾਧ॥ ਸੰਖ ਅਗਨਿ ਮੇਂ ਭਸਮ ਕੀਏ ਜਿਮ ਸ੍ਵੇਤ ਰੰਗ ਨਹਿ ਤ੍ਯਾਗਤ ਬੀਰ॥ ਤਿਮ ਸਤਪੁਰਖ ਨਾ ਛਾਡੇਂ ਨਿਜ ਗੁਨ ਕਰ ਸੰਗਤ ਤਿਨ ਕੀ ਮਤਿ ਧੀਰ॥੭੬॥
ਜਦ ਸ਼ੇਰ ਚਲਿਆ ਗਿਆ ਤਦ ਇੱਕ ਬਘਿਆੜ ਆ ਨਿਕਲਿਆ ਉਸ ਨੂੰ ਦੇਖਕੇ ਗਿੱਦੜ ਨੇ ਸੋਚਿਆ ਕਿ ਇੱਕ ਪਾਪੀ ਤਾਂ ਬੇਨਤੀ ਦੇ ਕੀਤਿਆਂ ਚਲਿਆ ਗਿਆ ਸੀ ਪਰ ਇਸਨੂੰ ਕੀਕੂੰ ਟਾਾਾਲਾਂ ਕਿਉਂ ਜੋ ਏਹ ਬਲੀ ਹੈ ਭੇਦ ਕੀਤੇ ਬਾਝ ਨਹੀਂ ਹਟੇਗਾ ਕਿ ਹਾਬੀ ਹੈ:―
ਦੋਹਰਾ॥ ਸਾਮ ਦਾਮ ਨਹਿ ਕਰ ਸਕੇਂ ਜਾਕੇ ਸੰਗ ਅਪਾਰ॥
ਤਹਾਂ ਭੇਦ ਕਰਨਾ ਉਚਿਤ ਭੇਦ ਅਹੇ ਵਸ ਕਾਰ॥੭੭॥
ਬਲਕਿ ਸਬਨਾਂ ਗੁਨਾਂ ਵਾਲਾ ਭੇਦ ਨਾਲ ਵਸ ਹੁੰਦਾ ਹੈ ਇਸ ਪਰ ਕਿਹਾ ਬੀ ਹੈ:―