੨੫੨
ਪੰਚ ਤੰਤ੍ਰ
ਰੋਜ ਚਲਿਆ ਜਾਵੇ ਅਤੇ ਉਸ ਤੀਮੀ ਦੀ ਗਾਫਲੀ ਕਰ ਚੰਗੇ ੨ ਭੋਜਨ ਛੱਕ ਆਯਾ ਕਰੇ, ਇੱਕ ਦਿਨ ਘਰੋਂ ਨਿਕਲਦੇ ਨੂੰ ਹੋਰਨਾਂ ਕੁੱਤਿਆਂ ਨੇ ਦੇਖ ਚੁਫੇਰਿਓਂ ਘੇਰ ਕੇ ਚੱਕਾਂ ਨਾਲ ਵਲੂੰਧਰ ਦਿੱਤਾ ਤਦ ਉਸਨੇ ਸੋਚਿਆ ਭਈ ਆਪਣਾ ਦੇਸ ਹੀ ਚੰਗਾ ਹੈ ਜਿੱਥੇ ਕਾਲ ਵਿੱਚ ਬੀ ਸੁਖ ਨਾਲ ਰਹੀਦਾ ਹੈ ਅਤੇ ਕਿਸੇ ਨਾਲ ਲੜਾਈ ਨਹੀਂ ਕਰਨੀ ਪੈਂਦੀ, ਇਸ ਲਈ ਮੈਂ ਆਪਣੇ ਦੇਸ ਨੂੰ ਹੀ ਜਾਂਦਾ ਹਾਂ ਇਹ ਬਿਚਾਰ ਕੇ ਆਪਣੇ ਪਿੰਡ ਵਿੱਚ ਆ ਗਿਆ ਪਰਦੇਸੋਂ ਆਏ ਹੋਏ ਨੂੰ ਸੰਬੰਧੀਆਂ ਨੇ ਪੁੱਛਿਆ ਹੇ ਚਿਤ੍ਰਾਂਗ ਪਰਦੇਸ ਦਾ ਹਾਲ ਤਾਂ ਦੱਸ ਜੋ ਉੱਥੋਂ ਦੇ ਆਦਮੀ ਕਿਸ ਤਰਾਂ ਦੇ ਹਨ ਅਰ ਉਨ੍ਹਾਂ ਦਾ ਕੀ ਸੁਭਾਉ ਹੈ ਕੀ ਖਾਨ ਪਾਨ ਹੈ ਅਰ ਕੀ ਵਿਵਹਾਰ ਕਰਦੇ ਹਨ ਓਹ ਬੋਲਿਆ ਮੈਂ ਪਰਦੇਸ ਦਾ ਕੀ ਹਾਲ ਦੱਸਾ॥
ਦੋਹਰਾ॥ ਅੰਨ ਬਹੁਤ ਪਰਦੇਸ ਮੇਂ ਗਾਫਲ ਹੈ ਪੁਰ ਨਾਗਿ
ਪਰ ਆਪਨ ਜਾਤੀ ਸਦਾ ਕਰਤ ਵੈਰ ਨਿਰਧਾਰ॥੮੩॥
ਸੰਸਾਰ ਇਸ ਬਾਤ ਨੂੰ ਸੁਨ ਮਰਣ ਦਾ ਨਿਸਚਾ ਕਰ ਬਾਂਦਰ ਤੋਂ ਆਗ੍ਯਾ ਲੈ ਆਪਨੇ ਘਰ ਨੂੰ ਚਲਿਆ ਗਿਆ। ਉੱਥੇ ਜਾਕੇ ਉਸ ਨਾਲ ਯੁੱਧ ਕਰਕੇ ਉਸਨੂੰ ਮਾਰਕੇ ਆਪਣਾ ਮਕਾਨ ਲੈਕੇ ਸੁਖ ਨਾਲ ਰਹਿਣ ਲੱਗਾ। ਕਿਆ ਏਹ ਠੀਕ ਕਿਹਾ ਹੈ:—
ਦੋਹਰਾ॥ ਬਿਨ ਉਦਮ ਸੰਪਤ ਮਿਲੀ ਕਛੂ ਕਾਜ ਨਹਿ ਦੇਤ॥
ਦੈਵ ਦੀਏ ਤ੍ਰਿਣ ਖਾਤ ਹੈਂ ਬ੍ਰਿੱਧ ਬੈਲ ਸੁਖ ਹੇਤ॥ ੮੪॥
ਇਤਿ ਸ੍ਰੀ ਵਿਸਨੁ ਸਰਮਾ ਨਿਰਮਿਤਸਯ ਪੰਚ ਤੰਤ੍ਰਸ੍ਯ ਭਾਖਾ ਅਨੁਵਾਦੇ ਪੰਡਿਤ ਜੋਗੀ ਸ਼ਿਵਨਾਥ ਵਿਸਾਰਦ ਵਰੇਨ ਨਿਰਮਿਤੇ ਚਤੁਰਥ ਤੰਤ੍ਰ ਸਮਾਪਤੰ॥
ਸੁਭੰ ਭੂਯਾਤ॥
ਅਥ ਪੰਚਮੰ ਤੰਤ੍ਰੰ
ਦੋਹਰਾ॥ ਪੰਚ ਭੂਤ ਮੈਂ ਤੰਤ੍ਰ ਤਨ ਜਾ ਨੇ ਦੀਯੋ ਬਨਾਇ॥
ਤਾ ਪਦ ਪੰਕਜ ਧਾਰ ਉਰ ਰਚੋਂ ਗ੍ਰੰਥ ਸੁਖਦਾਇ॥
ਵਿਸ਼ਨੂ ਸ਼ਰਮਾ ਬੋਲਿਆ ਹੇ ਰਾਜ ਪੁੜੋ ਹੁਨ ਅਪਰੀਛਿਤ