ਪੰਨਾ:ਪੰਚ ਤੰਤ੍ਰ.pdf/264

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਾਲਾ ਦੀ " - - ੨੫੬ . ਪੰਚ ਕੁ ਇੱਕ ਇੱਕ ਦੇ ਅੱਗੇ ਬੜੀ ਬੇਨਤੀ ਕਰਕੇ ਆਪਣੇ ਘਰ ਲੈ ਆਯਾ ॥ ਓਹ ਸਾਰੇ ਹੀ ਕਪੜੇ ਤੇ ਧਨ ਦੇ ਲਾਲਚ ਕਰਕੇ ਅਪਨ ਰੋਜ ਦੇ ਸੇਵਾ ਕਰਨ ਵਾਲੇ ਸਰਾਉ ਗੀਆਂ ਨੂੰ ਛੱਡ ਕੇ ਪ੍ਰਸੰਨ ਹੋ ਉਸਦੇ ਪਿੱਛੇ ੨ ਤੁਰ ਪਏ । fxਆਂ ਠੀਕ ਕਿਹਾ ਹੈਦੋਹਰਾ ॥ ਏਕਾ ਘਰ ਜਾ ਹਾਥ ਪਾ ਇਸ ਚਾਰ ਸੋ ਸੁਨਾ ਕਰ ਡੋਲਤੇ ਭਜ ਕਰ ਅਪਨੀ ਧੀਰ ll ੧੫ ॥ ਕਯਾ ਭੋ ਜੀਰਨ ਭਏ ਨੈਨ ਕਾਨ ਦਈ ਹਰ ! ਕੇਸ ਸਬੀ ਉੱਜਲ ਭਏ ਕ੍ਰਿਸ਼ਨਾ ਭਈ ਬਲਕਾਰ ॥ ੧੬ ॥ ਨਾਈ ਨੇ ਉਨ੍ਹਾਂ ਨੂੰ ਘਰ ਵਿਖੇ ਲਿਜਾ, ਬੂਹਾ ਚੜਾ, ਸੋਟਾ ਲਿਆ, ਕੁੱਟਨ ਲੱਗ ਪਿਆ ਉਨ੍ਹਾਂ ਵਿੱਚੋਂ ਕਈ ਤਾਂ ਮੋਏ ਅਤੇ ਕਈ ਹਾਇ ੨ ਕਰਦੇ ਨੱਸ ਪਏ ਇਤਨੇ ਵਿੱਚ ਉਨ੍ਹਾਂ ਦੇ ਹਾਹਾਕਾਰ ਨੂੰ ਸੁਨਕੇ ਨਗਰ ਦੇ ਰਾਖੇ ਨੇ ਕਿਹਾ ਇਹ ਕਿਹਾ ਰੌਲਾ ਹੈ ਛੇ ਸਾਕੇ ਖਬਰ ਲੈ ਆਵੋ ਓਹ ਸਾਰੇ ਸਪਾਹੀ ਦੋੜਕੇ ਨਾਈ ਦੇ ਘਰ ਗਏ ਅਤੇ ਉਨ੍ਹਾਂ ਸਾਧਾਂ ਨੂੰ ਜੋ ਲੋਹੂ ਨਾਲ ਭਿੱਜੇ ਹੋਏ ਸੇ ਨਸਦਿਆਂ ਨੂੰ ਦੇਖਿਆ। ਰਾਖਿਆਂ ਨੇ ਬਚੇ ਹੋਏ ਸਾਧਾਂ ਸਮੇਤ ਉਸ ਨਾਈ ਨੂੰ ਬੰਨ੍ਹ ਕੇ ਕਚੈਹਰੀ ਵਿਖੇ ਆਂਦਾ। ਹਾਕਮ ਨੇ ਪੁੱਛਿਆ ਕਿਉਂ ਓਏ ਏਹ ਨੂੰ ਕਿਹਾ ਮੰਦ ਕਰਮ ਕੀਤਾ ਹੈ ਨਾਈ ਨੇ ਕਿਹਾ ਮੈਂ ਤਾਂ ਕੁਝ ਨਹੀਂ ਕੀਤਾ ਮਨਿਭਦੁ ਸੇਠ ਦੇ ਘਰ ਏਹ ਬ੍ਰਿਤਾਂਤ ਦੇਖਿਆ ਸੀ ਸੋ ਸਾਰਾ ਬਿਛ ਕਹਿ ਸੁਨਾਯਾ॥ ਤਦ ਉਨਾਂ ਅਦਾਲਤੀਆਂ ਨੇ ਮਨਿਭਦ ਨੂੰ ਬੁਲਾਕੇ ਪੁੱਛਿਆ ਕਿ ਆ- ਤੂੰ ਬੀ ਕਦੇ ਕਿਸੇ ਸਰੇਵੜੇ ਨੂੰ ਮਾਰਿਆ ਸੀ ਤਾਂ ਉਸਨੇ ਸਾਰਾ ਬ੍ਰਿਤ ਕਹਿ ਸੁਨਾਯਾ ਤਦ ਉਨ੍ਹਾਂ ਨੇ ਕਿਹਾ ਇਸਨੂੰ ਸੂਲੀ ਤੇ ਚੜ੍ਹਾ ਦੇਵੇ ਏਹ ਬਿਨਾਂ ਪਰਖੇ ਗੱਲ ਕਰਦਾ ਹੈ ਇਸ ਪ੍ਰਕਾਰ ਕਰਨੇ ਪਰ ਉਨ੍ਹਾਂ ਨੇ ਏਹਸ਼ਲੋਕ ਪੜਿਆਦੋਹਰਾ ॥ ਦੇਖੋ ਸੋਚੇ ਸੁਨੇ ਬਿਨ ਬਿਨਾ ਪਰੀਛਿਆ ਲੀਨ॥ ਐਸੇ ਕਾਮ ਨ ਕਰੇ ਨਰ ਜੋ ਨਾਈ ਨੇ ਕੀਨ ॥੧੭॥ | ਅਥਵਾ ਇਹ ਠੀਕ ਕਿਹਾ ਹੈਦੋਹਰਾ ॥ ੫ਛਿਆ ਕਾਰਜ ਕਰੇ ਬਿਨ ਪਰਖੇ ਜ ਕਰਾਇ। ਯਥਾ ਨਕੁਲ ਹਿਤ ਬਾਹਮਨੇ ਪੀਛੇ ਸੇ ਪਛੁਤਾਇ ॥ ਮਨਿਲ ਨੇ ਪੂਛ ਆ ਏਹ ਬਾਤ ਕਿਸ ਪ੍ਰਕਾਰ ਹੈ ਓਹ ਬੋਲੇ ਸੁਨ: Original rub: Punjabi Sahit Academy Digitized by: Panjab Digital Library