________________
ਪੰਚਮੋ ਡੰਕੂ ੨੫੭ ॥੨-ਕਥਾ | ਕਿਸੀ ਜਗਾਂ ਪਰ ਦੇਵ ਸ਼ਰਮਾ ਨਾਮੀ ਬਾਹਮਨ . . ਰਹਿੰਦਾ ਸੀ ਉਸ ਦੀ ਇਸ ਨੇ ਪੂਤੁ ਜੰਮਿਆ ਉਸੇ ਦਿਨ ਉਸ ਦੇ ਘਰ ਨੇਉਲੀ ਨੇ ਭੀ ਬੱਚਾ ਜੰਮਿਆ । ਉਸ ਝਮਣੀ ਨੇ ਉਸ ਨਉਲ ਦੇ ਬੱਚੇ ਨੂੰ ਭੀ ਆਪਨੇ ਪੂ ਦੀ ਨਯਾਈਂ ਦੁਧ ਪਿਲਾ ਕੇ ਪifਲਿਆ ਪਰ ਉਸ ਦੇ ਉਪਰ ਇਸ ਲਈ ਕਦੇ ਬੀ ਵਿਸਾਹ ਨਹੀਂ ਕਰਦੀ ਸੀ ਕਿ ਨਾ ਜਾਨੀਏ ਜੋ ਏਹ ਨੇਉਲਾ ਆਪਨੀ ਜਾਤ ਦੇ ਸੁਭਾ ਕਰਕੇ ਮੇਰੇ ਪੁੱਤ ਨੂੰ ਮਾਰ ਨਾ ਸਿੱਟੇ ਕਿਹਾ ਬੀ ਹੈਦੋਹਰਾ॥ ਹੈ ਕਪੂਤ ਭੀ ਨ ਕਾ ਦਯਾਨੰਦ ਅਗੂਢ। . . ਯਦਪਿ ਦੁਨਯ ਰੂਪ ਬਿਨ ਵਿਭਚਾਰੀ ਖਲ ਮੂਢ|| ੧॥ ਚੰਦਨ ਸੀਤਲ ਜਨ ਕਹੈਂ ਚੰਦਨ ਤੇ ਸਸਿ ਜਾਨ। ਚੰਦਨ ਸਸਿ ਤੇ ਅਧਿਕ ਹੈ ਪੁਤ੍ਰ ਗਾਤ ਸੁਖ ਖਾਨ ॥੨oll ਸੁਹਿਰਦ ਜਨਕ ਪਾਲਕ ਹਿਤੂ ਇਨ ਸਬ ਤੇ ਅਧਿਕਾਇ ॥ ਪਕੁ ਪ੍ਰੇਮ ਹੈ ਨੇਰਨ ਕੋ ਕਹੈ ਨਾਥ ਸਮਝਾਇ ॥੨੧॥ ਇੱਕ ਦਿਨ ਓਹ ਬ੍ਰਾਹਮਣੀ ਘੜਾ ਲੈ ਕੇ ਪਾਣੀ ਨੂੰ ਚੱਲੀ ਅਤੇ ਬ੍ਰਾਹਮਣਨੂੰ ਬੋਲੀ ਹੈ ਕਿ ਮੈਂ ਪਾਣੀ ਲੈ ਜਾਂਦੇ ਹਾਂ ਤੂੰ ਨੇਉਲੇ ਕੋਲੋਂ ਪ੍ਰਭੂ ਦਾ ਧਯਾਨ ਰੱਖੀਂ, ਏਹ ਕਹਿ ਕੇ ਪਾਣੀ ਨੂੰ ਚਲੀ ਗਈ ਥੋੜੇ ਚਿਰ ਪਿੱਛੋਂ ਬ੍ਰਹਮਣ ਭੀ ਖਾਲੀ ਘਰ ਛੱਡ ਆਪ ਮੰਗਨ ਲਈ ਚਲਿਆ ਗਿਆ, ਇਤਨੇ ਚਿਰ ਵਿਖੇ ਘਰ ਵਿਖੇ ਸਰੂਪ ਨਿਕਲਿਆ ਉਸ ਨੂੰ ਸੁਭਾਵਕ ਵੇਰੀ ਜਾਨਕੇ ਲੜਕੇ ਦੇ ਬਚਾਉਨ ਲਈ ਨੇਉਲੇ ਨੇ ਸਰਪ ਨੂੰ ਮਾਰ ਸੁੱਟਿਆ ॥ ਅਤੇ ਲੋਹੂ ਨਾਲ ਲਿਬੜਿਆ ਹੋਯਾ ਬਾਹਮਣੀ ਨੂੰ ਆਪਣੀ ਬਹਾਦਰੀ ਦਿਖਾਉਨ ਲਈ ਉਸ ਵੱਲ ਤੁਰ ਪਿਆ | ਬਾਹਮਨੀ ਨੇ ਉਸ ਨੂੰ ਲਹੂ ਨਾਲ ਭਰਿਆ ਹੋਯਾ ਦੇਖ ਕੇ ਏਹ ਜਾਨਿਆ ਜੋ ਏਹ ਮੇਰੇ ਖੱਚੇ ਨੂੰ ਮਾਰ ਕੇ ਆਯਾ ਹੈ ਇਸ ਲਈ ਉਸ ਦੇ ਉਪਰ ਓਹ ਜਲ ਦਾ ਘੜਾਂ ਸਿੱਟ ਦਿੱਤਾ । ਇਸ ਪ੍ਰਕਾਰ ਨੇਉਲੇ ਨੂੰ ਮਾਰ ਜਿਉਂ ਘਰ ਆਈ ਤਾਂ ਕੀ ਦੇਖਦੀ ਹੈ ਜੋ ਪੁਚ ਤਾਂ ਸੁੱਤਾ ਪਿਆ ਹੈ ਅਤੇ ਉਸ ਦੇ ਕੋਲ ਕਲਾ ਸਰਪ ਮੋਯਾ ਹੋਯਾ ਟੋਟੇ ਕੀਤਾ ਪਿਆ ਹੈ। ਉਸ ਨੂੰ ਦੇਖ ਕੇ ਪਿੱਟਣ ਲੱਗੀ, ਇਤਨੇ ਚਿਰ ਵਿਖੇ ਜੋ ਬ੍ਰਾਹਮਣ ਭਿੱਛਿਆ ਕਰਕੇ ਆਯਾ ਤਾਂ ਕੀ ਦੇਖਦਾ ਹੈ ਜੋ ਬ੍ਰਾਹਮਣੀ ਰੋਂਦੀ ਹੈ ਤਾਂ ਬਾਹਮਣੀ ਨੇ ਕਿਹਾ ਹੈ ਲੋਭੀ ਤੂੰ ਲਾਲਚ ਦੇ Original with: TYPunjabi Sahit Academy Digitized by: Panjab Digital Library