ਪੰਨਾ:ਪੰਚ ਤੰਤ੍ਰ.pdf/269

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

'ਪੰਚਮੋ ਡੰਭ ਫੇਰ ਚਾਂਦੀ ਤੇ ਹੁਨ ਸੋਨਾ ਮਿਲਿਆ ਹੈ ਇਸ ਤੋਂ ਕੀ ਜਾਨਿ ਆ. ਜਾਂਦਾ ਹੈ ਜੋ ਇਸ ਤੋਂ ਅੱਗੇ ਜਰੂਰ ਹੀਰੇ ਲਾਲ ਮਿਲਣਗੇ ਸੋ ਇੱਕ ਦੇ ਲੀਤਿਆਂ ਹੀ ਸਾਰਾ ਦਲਿਦ ਦੂਰ ਹੋ ਜਾਏਗਾ, ਇਸ ਲਈ ਅਗੇਡੇ ਚੱਲ ਤੋਂ ਬਹੁਤਾ ਭਾਰ ਚੁੱਕ ਕੇ ਕੀ ਕਰਨਾ ਹੈ ਓਹ ਬੋਲਿਆ ਤੂੰ ਅੱਗੇ ਜਾਹ ਤੇ ਮੈਂ ਤੈਨੂੰ ਉਡੀਕਾਂਗਾ ॥ . . ਇਹ ਸੁਨਕੇ ਓਹ ਤਾਂ ਅੱਗੇ ਤੁਰ ਪਿਆ ਜਾਂਦਾ ਜਾਂਦਾ ਅਕੱਲਾ ਸੂਰਜ ਦੀ ਧੁੱਪ ਨਾਲ ਤਪਿਆ ਹੋਯਾ ਪਿਆਸ ਨਾਲ ਘਬਰਾਯਾ ਹੋਯਾ ਰਸਤਾ ਭੁੱਲਕੇ ਇਧਰ ਉਧਰ ਫਿਰਨ ਲੱਗਾ | ਫਿਰਦਾ ਹੋਯਾ ਕੀ ਦੇਖਦਾ ਹੈ ਇੱਕ ਪੁਰਖ ਲਹੂ ਨਾਲ ਲਿਬੜਿਆ ਹੋਯਾ ਜਿਸ ਦੇ ਮੱਥੇ ਤੇ ਚਕੁ ਫਿਰਦਾ ਹੈ ਮਿਲ fਪਆ । ਛੇਤੀ ਨਾਲ ਉਸਦੇ ਕੋਲ ਜਾ ਕੇ ਉਸਨੂੰ ਪੁਛਆਂ ਆਪ ਕੌਨ ਹੈ ਅਤੇ ਏਹ ਚਕ ਆਪਦੇ ਮੱਥੇ ਤੇ ਕਿਉਂ ਫਰਦਾ ਹੈ ਅਤੇ ਮੈਨੂੰ ਪਿਆਸ ਲਗੀ ਹੋਈ ਹੈ ਇਸ ਲਈ ਕਿਧਰੇ ਪਾਨੀ ਦੱਸ ਇਨਾਂ ਕਹਿੰਦਿਆਂ ਹੀ ਓਹ ਚਕੂ ਉਸਦੇ ਮੱਥੇ ਤੋਂ ਉਤਰ ਕੇ ਉਸਦੇ ਮੱਥੇ ਤੇ ਲੱਗ ਗਿਆ॥ ਬਾਹਮਨ ਨੇ ਕਿਹਾ ਏਹ ਕੀ ਬਾਤ ਹੈ ਓਹ ਬੋਲਿਆ ਮੇਰੇ ਬੀ ਇਸ ਤਰ੍ਹਾਂ ਏਹ ਚਕੂ ਮੱਥੇ ਤੇ ਚੰਬੜਿਆ ਹੈ ਬ੍ਰਹਮਨ ਨੇ ਕਿਹਾ . ਏਹ ਮੇਰੇ ਸਿਰ ਤੋਂ ਕਦ ਉਤਰੇਗਾ ਕਿਉਂ ਜੋ ਮੈਨੂੰ ਬੜਾ ਖੇਦ ਹੋਯਾ, ਹੈ ਉਸਨੇ ਕਿਹਾ ਜਦ ਕੋਈ ਇਸ ਪ੍ਰਕਾਰ ਸਿੱਧ , ਬੱਟੀ ਨੂੰ ਲੈਕੇ ਆਵੇਗਾ ਤੇ ਤੇਰੇ ਨਾਲ ਗੱਲ ਬਾਤ ਕਰੇਗਾ ਤਾਂ ਲਹੇਗ ਬਹਮਨ ਖੋਲਿਆ ਤੈਨੂੰ ਇੱਥੇ ਕਿਤਨਾ ਚਿਰ ਇਸਤਰਾਂ ਬੀਤਿਆਂ ਹੈ ਉਸਨੇ ਪੁੱਛਿਆ ਨ ਕਿਸਦਾ ਰਾਜ ਹੈ, ਬਾਹਮਨ ਨੂੰ ਕਿਹਾ ਹਨ ਤਾਂ ਬੀਨਾ ਵਤਸ ਰਾਜਾ ਹੈ, ਉਸਨੇ ਕਿਹਾ ਮੈਨੂੰ ਸਮੇਂ ਦਾ ਤਾਂ ਕੁਝ ਮਲੂਮ ਨਹੀਂ ਪਰ ਜਦ ਰਾਮਚੰਦ੍ਰ ਜੀ ਰਾਜਾ ਸੇ ਤਦ ਮੈਂ ਨਿਰਧਨ ਹੋ ਕੇ ਸਿੱਧ ਬਟੀ ਲੈਕੇ ਇੱਥੇ ਆਯਾ ਸਾਂ ਤਦ ਮੈਂ ਏਹੋ ਜੇਹਾ ਆਦਮੀ ਇੱਥੇ ਦੇਖਿਆ ਸੀ ਤੇ ਉਸ ਨੂੰ ਪੁਛਦੇਸਾਰ ਏਹ ਹਾਲ ਹੋ ਗਿਆ। ਬਾਹਮਨ ਨੇ ਪੁੱਛਿਆ ਇਸਤਰਾਂ ਫਿਰਦਿਆਂ ਭੈਨੂੰ ਅੰਨ ਪਾਨੀ ਕਿੱਥੋਂ ਮਿਲਦਾ ਹੈ ਓਹ ਬੋਲਿਆ ਕੁਬੇਰ ਨੇ ਧਨ ਦੀ ਰੱਖਿਆ ਲਈ ਸਿੱਧi ਵਾਸਤੇ ਏਹ ਭੈ ਰੱਖਿਆ ਹੋਯਾ ਹੈ ਜਿਸ ਲਈ ਕੋਈ ਇੱਥੇ ਆ ਕੇ ਮੋੜਾ ੧5 ਨਾ ਲੈ ਜਾਵੇ ਜੇ ਕਦੇ ਕੋਈ ਆਉਂਦਾ ਬੀ ਹੈ। Original : Punjabi Sahit Academy Digitized by: Panjab Digital Library