ਹਾਂ ਜੋ ਤੂੰ ਰਾਜਾ ਕੋਲ ਜਾਕੇ ਕੀ ਕਹੇਂਗਾ॥ ਦਮਨਕ ਬੋਲਿਆ:--
ਦੋਹਰਾ॥ | ਉੱਤਰ ਕਾ ਉੱਤਰ ਮਿਲੇ ਚਲੇ ਜਬੀ ਪ੍ਰਸੰਨ। ਜਿਮ ਵਰਖਾ ਗੁਣ ਬੀਜ ਤੇ ਅਪਰ ਬੀਜ ਉਤਪੰਨ ॥੬੪॥ |
ਦੋ:-- ਸ਼ੁਭ ਲਛਨ ਤੇ ਸੰਪਤ ਜੈਸੇ। ਪੁਨ ਹੈ ਵਿਪਤ ਅਸੁਭ ਸੈ ਤੈਸੇ।
ਬੁਧਮਾਨ ਪਹਿਲੇ ਕਹਿ ਦੇਤ। ਤਾਂਤੇ ਤਾਂਸੇ ਰਹੇ ਸੁਚੇਤ ॥੬੫॥
ਦੋ:-- ਏਕ ਚਤੁਰ ਉਰ ਮੁਖ ਤੇ ਮੂਕ। ਏਕ ਚਤੁਰ ਮੁਖ ਉਰ ਤੇ ਸੂਕ।
ਉਭਯ ਚਤੁਰ ਜੋ ਹੈ ਬੁਧਿਮਾਨ। ਨਿਜ ਹਾਦਰ ਸੋ ਕਹੇ ਸੁਜਾਨ ॥੬੬॥
ਹੇ ਭਾਈ ਮੈਂ ਸਮਯ ਤੋਂ ਬਿਨਾਂ ਬੋਲਨ ਵਾਲਾ ਨਹੀਂ ਕਿਉਂ ਜੋ ਮੈਂ ਪਿਤਾ ਦੀ ਗੋਦ ਵਿੱਚ ਹੀ ਰਾਜਨੀਤ ਸੁਨਦਾ ਰਿਹਾ ਹਾਂ॥
ਦੋਹਰਾ॥ | ਸੁਰ ਗੁਰ ਭੀ ਜੌ ਸਮਯ ਬਿਨ ਕਹੇ ਕਛੁਕ ਜਬ ਬਾਤ। ਹੋਇ ਨਿਰਾਦਰ ਤਾਸ ਕਾ ਜੜਤਾਈ ਬਿਖ੍ਯਾਤ ॥੬੭॥ |
ਕਰਟਕ ਬੋਲਿਆ:--
ਦੋਹਰਾ॥ | ਨ੍ਰਿਪ ਸੇਵਾ ਅਤਿ ਕਠਨ ਹੈ ਪਰਬਤ ਇਮ ਭੈ ਦਾਇ। ਊਚ ਨੀਚ ਹਿੰਸਕ ਸਹਿਤਜਿਮ ਗਿਰਵਰਦਰ ਸਾਇ ॥੬੮ |
ਤਥਾ--ਕੁਟਿਲ ਕ੍ਰੂਰ ਚੇਸ਼ਟਾ ਕਰੇਂ [1]ਕੰਚੁਕਿ ਯੁਤ ਭੂਪਾਲ॥
ਮੰਤ੍ਰ ਸਾਧਯ ਹੈਂ ਸਰਪ ਇਮ [2]ਭੋਗ ਸਹਿਤ ਲਖ ਲਾਲ ॥੬੯॥
ਕ੍ਰੂਰ ਕਰਮ ਦ੍ਵੈ ਜਿਹਬ ਹੈਂ ਦੇਖ ਛਿਦ੍ਰ ਧਸ ਜਾਤ॥
ਲਖੇ ਦੂਰ ਤੇ ਸਰਪ ਵਤ ਨ੍ਰਿਪ ਕੋ ਸੁਨ ਮਮ ਭ੍ਰਾਤ ॥੭੦॥
ਭੂਪਤਿ ਕੇ ਪਿਆਰੇ ਜੋਊ ਕਰੇਂ ਤੁਛ ਅਪਰਾਧ।
ਤੇ ਨਰ ਜਰੇਂ ਪਤੰਗ ਵਤ ਅਗਨਿ ਵਿਖੇ ਸੁਨ ਸਾਧ ॥੭੧॥
ਨ੍ਰਿਪ ਸੇਵਾ ਦੁਖ ਸੇ ਮਿਲੇ ਸਰਬ ਲੋਕ ਕਰ ਪੂਜ॥
ਬ੍ਰਹਮ ਤੇਜ ਵਤ ਅਲਪ ਅਘ ਤੁਰਤ ਲਗਾਵੈ ਊਜ ॥੭੨॥
ਰਾਜ ਲੱਲ ਦੁਖ ਸੇ ਮਿਲੇ ਗਹੀ ਯਤਨ ਸੇ ਜਾਇ॥
ਯਤਨ ਕੀਏ ਜਿਮ ਪਾਤ੍ਰ ਮੇਂ ਜਲ ਠਹਿਰਤ ਹੈ ਭਾਇ ॥੭੩॥