ਪੰਨਾ:ਪੰਚ ਤੰਤ੍ਰ.pdf/271

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਚਮੋ ਤੰਤ੍ਰ

੨੬੩


ਕਮਾਯਾ ਧਨ ਨਹੀਂ ਦੇਵਾਂਗੇ ਸੋ ਇਹ ਘਰ ਨੂੰ ਮੁੜ ਜਾਵੇ ਤਾਂ ਦੂਜੇ ਕਿਹਾ ਹੈ ਖੁੱਧਮਾਨ ਤੂੰ ਘਰ ਨੂੰ ਮੁੜ ਜਾ, ਕਿਉਂ ਜੋ ਤੂੰ ਵਿਦਯਾ ਤੋਂ ਰਹਿਤ ਹੈ ਤੀਜੇ ਨੇ ਕਿਹਾ ਏਹ ਬਾਤ ਨਹੀਂ ਕਰਨੀ ਚਾਹੀਦੀ, ਕਿਉਂ ਜੋ ਅਸੀਂ ਸਾਰੇ ਬਾਲ ਅਵਸਥਾ ਤੋਂ ਲੈਕੇ ਇਕੱਠੇ ਖੇਲਦੇ ਰਹੇ ਹਾਂ ਇਸ ਲਈ ਏਹ ਸਾਡੇ ਨਾਲ ਹੀ ਰਹੇ ਅਤੇ ਸਾਡੇ ਕਮਾਏ ਹੋਏ ਧਨ ਦਾ ਹਿੱਸੇਦਾਰ ਬਰਾਬਰ ਹੈ ਕਿਹਾ ਬੀ ਹੈ। ਯਥਾ:ਦੋਹਰਾ I ਸੋ ਲਛਮੀ ਹੈ ਕਾਜ ਕਿਸ ਜੋ ਹੈ ਬਧੂ ਸਮਾਨ॥ ਵਾਰ ਬਧੁ ਸਮ ਇੱਛ ਸੋ ਪਬਿਕਨ ਕੇ ਹਿਤ ਜਾਨ॥੩੭ll ਤਥਾ-ਲਘੁ ਬੁੱਧੀ ਐਸੇ ਕਰੇਂ ਯਹਿ ਨਿਜ ਯਹਿ ਪਰ ਆਹਿ॥ ਉਚ ਬੁਧ ਸੁਤ ਨਰ ਸਦਾ ਜਗਤ ਕੁਟੰਬ ਲਖਹਿ॥੩੮॥ ਇਸ ਲਈ ਏਹ ਬੀ ਸਾਡੇ ਨਾਲ ਚੱਲੇ ਇਹ ਕਹਿਕੇ ਸਾਰੇ ਹੀ ਭੁਰ ਪਏ, ਜਾਂਦੇ ਹੋਏ ਰਸਤੇ ਵਿੱਚ ਮੋਏ ਹੋਏ ਸ਼ੇਰ ਦੀਆਂ ਹੱਡੀਆਂ ਦੇਖੀਆਂ ਤਦ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਭਈ ਆਪਣੀ ਵਿਦੜਾ ਦੀ ਪਰੀਭਿਆ ਕਰੀਏ ਤੇ ਦੇਖੀਏ ਜੋ ਇਹ ਕਿਸ ਜੀਵ ਦੀਆਂ ਹੱਡੀਆਂ ਹਨ, ਸੋ ਅਸੀਂ ਆਪਨੀ ਵਿਦਯਾ ਦੇ ਬਲ ਕਰਕੇ ਇਸ ਨੂੰ ਜਿਉਂਦੇ ਹਾਂ, ਤਾਂ ਇਕ ਨੇ ਹੱਡੀਆਂ ਜੋੜ ਦਿੱਤੀਆਂ ਦੂਜੇ ਨੇ ਮਾਸ ਖਲੜੀ ਬਨਾ ਦਿਖਾਈ, ਇਤਨੇ ਚਿਰ ਵਿਖੇ ਤੀਜੇ ਨੇ ਜਿਉਂ ਚਾਹਿਯਾ ਜੋ ਜੀਉਂਦਾ ਕਰਾਂ ਤਦ ਉਸ ਬੁਧਿਮਾਨ ਨੇ ਕਿਹਾ ਇਹ ਕੰਮ ਨਾ ਕਰ, ਏਹ ਤਾਂ ਸ਼ੇਰ ਹੈ ਉਠਦੀਸਾਰ ਸਬਨਾਂ ਨੂੰ ਮਾਰ ਸਿੱਟੇਗਾ ਤਦ ਉਸਨੇ ਕਿਹਾ ਤੂੰ ਬੜਾ ਮੂਰਖ ਹੈ ਜੋ ਮੈਨੂੰ ਟੋਕਦਾ ਹੈ ਮੈਂ ਆਪਨਾ ਇਲਮ ਨਾ ਪਰਖਾਂ, ਉਹ ਬੋਲਿਆ ਵੱਛਾ ਮੈਨੂੰ ਬ੍ਰਿਛ ਉਪਰ ਚੜ੍ਹ ਜਾਨਦੇ ਇਹ ਆਖਕੇ ਓਹ ਤਾਂ ਇੱਛ ਤੇ 1 ਚੜ ਗਿਆ ਤੇ ਉਸਨੇ ਜਿਵੇਂ ਸ਼ੇਰ ਨੂੰ ਜਿਵਾਯਾ ਉਠਦਿਆਂ ਹੀ ਉਸਨੇ ਤਿੰਨੇ ਮਾਰ ਸੁੱਟੇ ਅਤੇ ਆਪ ਬਨ ਨੂੰ ਚਲਿਆ ਗਿਆ ਓਹ ਬਿਛ ਤੋਂ ਉਤਰ ਕੇ ਘਰ ਨੂੰ ਚਲਿਆ ਗਿਆ ਇਸ ਲਈ ਮੈਂ ਆਖਿਆ ਸੀ। ਦੋਹਰਾ॥ ਵਿਦਯਾ ਬੁਧੀ ਮੋਸਟ ਯੁਗ ਦਪਿ ਉਤਮ ਬੁਧ। | ਦੇਖੋ ਸਿੰਘ ਬਨਾਇ ਇਜ ਨਾਸ ਭਏ ਬਿਨ ਸੁਧ 11 ੩੯॥ ਇਸ ਪਰ ਹੋਰ ਬੀ ਕਿਹਾ ਹੈ॥ ਯਥਾ' rs 3 i) dt i z: Punjabi Sahit Academy Digitavy: Dab Digital Library