ਪੰਨਾ:ਪੰਚ ਤੰਤ੍ਰ.pdf/274

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬੬

ਪੰਚ ਤੰਤ੍ਰ

ਪ੍ਰਕਾਰ ਓਹ ਤਿੰਨੇ ਪੰਡਿਤ ਭੁੱਖੇ ਤਿਹਾਏ ਲੋਕਾਂ ਦੀ ਹਾਂਸੀ ਕਰਕੇ ਅਪਨੇ ਦੇਸ ਨੂੰ ਚਲੇ ਗਏ, ਇਹ ਹਾਲ ਸੁਨਾਕੇ ਸੋਨੇ ਵਾਲੇ ਨੇ ਕਿਹਾ ਹੇ ਮਿਤ੍ਰ ਤੂੰ ਸੰਸਾਰ ਦੇ ਵਿਵਹਾਰ ਨੂੰ ਨਾ ਜਾਨਦਾ ਹੋਯਾ ਮੇਰੇ ਕਹਿਨੇ ਕਰਕੇ ਮਨਹ ਕੀਤਾ ਹੋਯਾ ਬੀ ਨਾ ਰਿਹੋਂ ਤੇ ਇਸ ਹਾਲ ਨੂੰ ਪਹੁੰਚੋਂ ਇੱਸੇ ਲਈ ਮੈਂ ਕਿਹਾ ਹੈ:-

ਦੋਹਰਾ॥ ਸਬ ਸ਼ਾਸਤ੍ਰਨ ਮੇਂ ਚਤੁਰ ਜੋ ਲਖੇ ਨ ਲੋਕਾਚਾਰ।
      ਹਾਂਸੀ ਪਾਵਤ ਜਗਤ ਮੇਂ ਜਿਮ ਪੰਡਿਤ ਥੇ ਚਾਰ॥ ੪੩॥

ਇਹ ਸੁਨਕੇ ਚਕ੍ਰ ਵਾਲੇ ਨੇ ਕਿਹਾ ਏਹ ਮੇਰੇ ਅਧੀਨ ਨਹੀਂ ਦੇਖ:-

 ਦੋਹਰਾ॥ ਬਹੁ ਬੁੱਧੀ ਭੀ ਨਾਸ ਹੈ ਭਏ ਦੈਵ ਪ੍ਰਤਿਕੂਲ।
      ਅਲਪ ਬੁੱਧ ਜਨ ਸੂਖ ਲਹੈ ਕੁਲ ਮੇਂ ਵਿਧਿ ਅਨੁਕੂਲ॥੪8

ਹੋਰ ਸੁਨ:-

 ਦੋਹਰਾ॥ ਇਲਖਿਆ ਬਨ ਮੇਂ ਬਚੇ ਸੁਰ ਰਾਖੇ ਜਾਸ॥
             ਰੱਖਿਆ ਕੀਨੇ ਘਰ ਬਿਖੇ ਮਰੇ ਬਿਨਾ ਉਸ ਆਸ (੪੫|

  ਤਬਾ-ਦੋਹਰਾ॥ ਸੌ ਬੁੱਧੀ ਸਿਰ ਮੈਂ ਧਰਾ ਲਟਕਿਓ ਬੁੱਧਿ ਹਜਾਰ।
     ਹੇ ਪਿਆਰੀ ਇਕ ਬੁੱਧ ਮੈਂ ਜਲ ਮੇਂ ਕਰੋ ਬਿਹਾਰ॥੪੬॥

ਸੋਨੇ ਵਾਲੇ ਨੇ ਕਿਹਾ ਏਹ ਬਾਤ ਕਿਸ ਪ੍ਰਕਾਰ ਹੈ ਓਹ ਬੋਲਿਆ ਸੁਨ:-

੬ ਕਥਾ॥ ਕਿਸੇ ਤਲਾ ਵਿਖੇ ਸੌ ਬੁੱਧਿ ਅਤੇ ਹਜਾਰ ਬੁੱਧਿ ਦੋ ਮੱਛ ਰਹਿੰਦੇ ਸੀ। ਉਨ੍ਹਾਂ ਦਾ ਇੱਕ ਬੁੱਧਿ ਵਾਲਾ ਡੱਡੂ ਮਿਤ੍ਰ ਬਨ ਗਿਆ ਓਹ ਤਿੰਨੇ ਜਲ ਦੇ ਕਿਨਾਰੇ ਪਰ ਕੁਝ ਚਿਰ ਤੀਕੂੰ ਆਪਸ ਵਿਖੇ ਅਨੇਕ ਤਰ੍ਹਾਂ ਦੀਆਂ ਗੱਲਾਂ ਬਾਤਾਂ ਦਾ ਸੁਖ ਲੈਕੇ ਫੇਰ ਪਾਨੀ ਵਿਖੇ ਜਾ ਰਹਿੰਦੇ ਸੇ। ਇੱਕ ਦਿਨ ਜੋ ਓਹ ਇਕੱਠੇ ਬੈਠੇ ਹੋਏ ਸੇ ਜੋ ਬਹੁਤ ਸਾਰੇ ਝੀਵਰ, ਮੱਛੀਆਂ ਨੂੰ ਮਾਰ ਕੇ ਸਿਰ ਤੇ ਚੁੱਕੀ ਆਉਂਦੇ ਸੇ। ਉਨ੍ਹਾਂ ਨੇ ਸੰਧਯਾ ਦੇ ਵੇਲੇ ਓਹ ਤਲਾ ਦੇਖ ਕੇ ਆਪਸ ਵਿਖੇ " ਆਖਿਆ ਕਿ ਭਾਈ ਇਸ ਤਲਾ ਵਿੱਚ ਬੜੇ ਮੱਛ ਹਨ, ਅਤੇ ਪਾਨੀੀ ਭੀ ਥੋੜਾ ਹੈ ਸੋ ਕਲ ਇੱਥੇ ਆਵਾਂਗੇ, ਏਹ ਕਹਿਕੇ ਘਰ ਨੂੰ ਚਲੇ ਗਏ॥ ਇਸ ਝਾਤ ਨੂੰ ਸੁਨ ਕੇ ਮੱਛ ਆਪਸ ਵਿਖੇ ਸਲਾਹ ਕਰਨ ਲੱਗੇ, ਤਦ ਡੱਡੂ ਨੇ ਕਿਹਾ ਤੁਸਾਂ ਨੇ ਸੁਨਿਆ ਹੈ ਜੋ ਝੀਵਰ ਕੀ ਆਖ ਗਏ ਹਨ ਇਸਲਈ ਆਪ ਦੱਸੋ ਜੋ ਹੁਨ ਕੀ ਕਰਨਾ ਚਾਹੀਦਾ