ਪੰਨਾ:ਪੰਚ ਤੰਤ੍ਰ.pdf/275

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚਮੋ ਤੰਤ੍ਰ

੨੬੭

ਹੈ ਇੱਥੋਂ ਚਲੇ ਜਾਨਾ ਚਾਹੀਦਾ ਹੈ' ਅਥਵਾ ਇਥੇ ਹੀ ਰਹਿਨਾ ਚਾਹੀਦਾ ਹੈ, ਇਸ ਬਾਝ ਨੂੰ ਸੁਨ ਕੇ ਹਜਾਰ ਬੁੱਧਿ ਬੋਲਿਆ ਹੇ ਪੁਤ੍ਰ ਕਿਉਂ ਡਰਦਾ ਹੈਂ ਕਿਆ ਇਨ੍ਹਾਂ ਦੇ ਕਹਿਨ ਤੋਂ ਇਸ ਤਰ੍ਹਾਂ ਡਰਨਾ ਜੈਗ ਹੈ ਇਸ ਪਰ ਕਿਹਾ ਬੀ ਹੈ-

ਦੋਹਰਾ।। ਸਰਪੋਂ ਅਰ ਦੁਰਜਨੋਂ ਕਾ ਹਿਤ ਨਹਿ ਹੋਵਤ ਸਿੱਧ!
       ਤਾਂਤੇ ਇਹ ਜਗੁ ਬਸਤੁ ਹੈ ਬਾਤ ਯਹੇ ਪ੍ਰਸਿੱਧ ।।੪੭॥

ਕੀ ਜਾਨੀਏ ਓਹ ਆਉਨ ਯਾ ਨਾ ਆਉਨ, ਜੇਕਰ ਓਹ ਆਉਨਗੇ ਤਾਂ ਮੈਂ ਤੈਨੂੰ ਆਪਨੀ ਬੁੱਧਿ ਨਾਲ ਬਚਾ ਲਵਾਂਗਾ, ਕਿਉਂ ਜੋ ਮੈਂ ਕਈ ਤਰ੍ਹਾਂ ਜਲ ਦਾ ਤਰਨਾ ਜਾਨਦਾ ਹਾਂ, ਇਹ ਬਾਤ ਸੁਨਕੇ ਸੌ ਬੁੱਧਿ ਬੋਲਿਆ ਅਪਨੇ ਠੀਕ ਕਿਹਾ ਹੈ ਕਿਉਂ ਜੋ ਅ੫ ਹਜ਼ਾਰ ਬੁੱਧਿ ਹੋ ਇਸੇ ਪਰ ਕਿਹਾ ਹੈ:-

ਦੋਹਰਾ॥ ਬੁੱਧਿਮਾਨ ਕੀ ਬੁੱਧ ਤੇ ਕਠਨ ਕੋਊ ਨਹਿ ਬਾਤ॥
      ਬੁੱਧ ਯੂਕਤ ਚਾਨਿਕ੍ਯ ਨੇ ਨੰਦ ਕੀਏ ਨੌਂ ਘਾਤ॥੪੮॥
ਤਬਾ --ਜਹਾਂ ਪਵਨ, ਜਾਵੇ ਨਹੀਂ ਸੂਰਜ ਕਿਰਨ ਨੇ ਜਾਤ।
      ਬੁੱਧਿਮਾਨ ਕੀ ਬੁੱਧ ਤਹ ਜਾਇ ਘੁਸਤ ਹੈ ਭ੍ਰਾਤ॥੪੯॥

ਸੋ ਇਸ ਲਈ ਉਨ੍ਹਾਂ ਦੀ ਗੱਲ ਸੁਨਕੇ ਪਿਉ ਦਾਦੇ ਦੀ ਜਨਮ ਭੂਮੀ ਨੂੰ ਛੱਡ ਨਹੀਂ ਸੱਕੀਦਾ, ਕਿਹਾ ਹੈ:-

ਦੋਹਰਾ॥ ਐਸਾ ਸੁਖ ਨਹਿ ਸ੍ਵਰਗ ਮੇਂ ਜਹਾਂ ਮਿਲੇ ਬਹੁ ਭੋਗ।
             ਜਨਮ ਭੂਮਿ ਕੁਤਸਿਤ ਬਿਖੇ ਜੈਸਾ ਪਾਵੇ ਲੋਗ॥੫੦॥

ਇਸ ਲਈ ਕਦੇ ਬੀ ਨਹੀਂ ਜਾਨਾਾ ਚਾਹੀਦਾ, ਜੇਕਰ ਤੈਨੂੰ ਕੁਝ ਡਰ ਹੈ ਤਾਂ ਮੈਂ ਤੇਰੀ ਰੱਖ਼ਿਆ ਹਜਾਰ ਬੁੱਧਿ ਨਾਲ ਕਰਾਂਗਾ। ਇਹ ਸੁਨ ਡੱਡੂ ਨੇ ਕਿਹਾ ਭਾਈ ਮੇਰੀ ਤਾਂ ਇੱਕ ਬੁੱਧਿ ਹੈ ਕਿ ਆਪਣੀ ਤੀਮੀ ਸਮੇਤ ਹੋਰ ਤਲਾ ਵਿਖੇ ਚਲਿਆਂ ਜਾਂਦਾ ਹਾਂ, ਇਹ ਕਹਿਕੇ ਓਹ ਡੱਡੂ ਤਾਂ ਉਸ ਵੇਲੇ ਦੂਜੇ ਤਲਾ ਵਿਖੇ ਜਾ ਰਿਹਾ। ਤੜਕੇ ਹੀ ਝੀਵਰਾਂ ਨੇ ਆਕੇ ਉਸ ਤਲਾ ਵਿਖੇ ਜਾਲ ਪਾ ਕੇ ਸਾਰੇ ਮੱਛ ਕੱਛ ਡੱਡੂ ਆਦਿ ਪਕੜ ਲਏ ਥੋੜੇ ਚਿਰ ਤੀਕੂੰ ਤਾਂ ਹਜਾਰ ਬੁੱਧਿ ਤੇ ਸੌ ਬੁੱਧਿ ਇੱਧਰ ਉਧਰ ਡਰਦੇ ਲੁਕਦੇ ਫਿਰੇ ਪਰ ਆਖਰ ਨੂੰ ਜਾਲ ਵਿੱਚ ਫਸ ਕੇ ਮਰ ਗਏ, ਅਤੇ ਝੀਵਰ ਭੀ ਤੀਜੇ ਪਹਿਰ ਆਪਨੇ ਘਰ ਨੂੰ ਤੁਰ ਪਏ। ਇੱਕ ਝਵਰ ਨੇ ਸੌ ਬੁੱਧਿ ਨੂੰ ਮੋਢੇ ਤੇ ਧਰ