ਲਿਆ ਅਤੇ ਹਜਾਰ ਬੁੱਧਿ ਨੂੰ ਲਟਕਾ ਕੇ ਲੈ ਤੁਰਿਆ, ਤਦ ਬਾਉਲੀ ਦੇ ਕੰਢੇ ਤੇ ਬੈਠੇ ਹੋਏ ਡੱਡੂ ਨੇ ਉਨ੍ਹਾਂ ਨੂੰ ਦੇਖਕੇ ਅਪਨੀ ਤੀਮੀ ਨੂੰ ਇਹ ਕਿਹਾ ਹੈ ਪਿਆਰੀ ਦੇਖ:−
ਦੋਹਰਾ॥ ਸੌ ਬੁਧਿ ਸਿਰ ਪੈ ਧਰਾ ਲਟਕਿਯੋ ਬੁਧ ਹਜਾਰ॥
ਹੇ ਪਿਆਰੀ ਇਕ ਬੁੱਧ ਮੈਂ ਜਲ ਮੇਂ ਕਰੋਂ ਬਿਹਾਰ॥
ਇਸੇ ਲਈ ਮੈਂ ਆਖਿਆ ਹੈ ਕਿ ਸਿਰਫ਼ ਬੁੱਧਿ ਭੀ ਕੰਮ ਨਹੀਂ ਦੇਂਦੀ॥ ਸੋਨੇ ਵਾਲੇ ਨੇ ਕਿਹਾ ਭਾਵੇਂ ਏਹ ਬਾਤ, ਠੀਕ ਹੈ ਤਾਂ ਬੀ ਮਿਤ੍ਰ ਦਾ ਬਚਨ ਮੋੜਨਾ ਨਹੀਂ ਚਾਹੀਦਾ, ਪਰ ਕੀ ਕਰੀਏ ਜੋ ਉ ਮੇਰਾ ਹਟਾਯਾ ਹੋਯਾ ਬੀ ਨਾ ਹਟਿਯੋਂ ਕਿਉਂ ਜੋ ਵਿਦਯਾ ਦਾ ਹੰਕਾਰ ਅਤੇ ਲਾਲਚ ਤੈਨੂੰ ਕਦ ਟਿਕਨ ਦੇਂਦਾ ਸੀ ਇਸ ਪਰ, ਕਿਹਾ ਬੀ ਹੈ:-
ਦੋਹਰਾ॥ ਹੇ ਮਾਤੁਲ ਮਮ ਬਚਨ ਭਜ ਸੁੰਦਰ ਗਾਇਨ ਕੀਨ॥
ਅਤਿ ਅਦਭੁਤ ਬਾਂਧੀ ਮਨੀ ਗਲ ਮੇਂ ਪਰਮ ਪ੍ਰਬੀਨ॥੫੧
ਚਕ੍ਰਧਾਰੀ ਨੇ ਪੁੱਛਿਆਂ ਏਹ ਬਾਤ ਕਿਸ ਪ੍ਰਕਾਰ ਹੈ ਓਹ ਬੋਲਿਆ ਸੁਨ:−
॥੭ ਕਥਾ॥ ਕਿਸੇ ਜਗਾਂ ਪਰ ਮਸਤਿਆ ਹੋਯਾ ਖੋਤਾ ਰਹਿੰਦਾ ਸੀ ਓਹ ਸਦਾ ਧੋਬੀ ਦੇ ਭਾਰ ਨੂੰ ਸਿੱਟਕੇ ਰਾਤ ਨੂੰ ਆਪਣੀ ਮਰਜੀ ਨਾਲ ਚਰਦਾ ਰਹਿੰਦਾ ਸੀ ਤੜਕੇ ਬੰਧਨ ਤੋਂ ਡਰਦਾ ਮਾਰਿਆ, ਆਪੇ ਹੀ ਧੋਬੀ ਦੇ ਘਰ ਆ ਜਾਂਦਾ ਸੀ ਧੋਬੀ ਉਸ ਨੂੰ ਕਦੇ ਰੱਸਾਾ ਨਹੀਂ ਪਾਂਦਾ ਸੀ॥ ਇੱਕ ਦਿਨ ਦਾ ਪ੍ਰਸੰਗ ਹੈ ਕਿ ਰਾਤ ਨੂੰ ਬਨ ਬਿਖੇ ਫਿਰਦਿਆਂ ਖੋਤੇ ਦੀ ਮਿੜ੍ਹਾਈ ਇੱਕ ਗਿਦੜ ਨਾਲ ਹੋ ਗਈ॥ ਓਹ ਖੋਤਾ ਮਸਤਿਆ ਹੋਯਾ ਸੀ ਇਸ ਲਈ ਵਾੜ ਨੂੰ ਤੋੜ ਕੇ ਰਾਤ ਦੇ ਵੇਲੇ ਖਖੜੀਆਂ ਦੇ ਖੇਤ ਵਿਖੇ ਜਾ ਵੜਿਆ। ਇਸ ਪ੍ਰਕਾਰ ਹਰ ਰੋਜ ਖੀਰੇ ਖਾ ਕੇਓਹ ਦੋਵੇਂ ਦਿਨ ਚੜ੍ਹੇ ਚਲੇ ਜਾਂਦੇ ਸੇ ਇੱਕ ਦਿਨ ਉਸ ਮਸਤੇ ਹੋਏ ਖੋਤੇ ਨੇ ਗਿਦੜ ਨੂੰ ਕਿਹਾ ਹੈ ਭਾਨਜੇ ਦੇਖ ਕਿਆ ਸੋਹਨੀ ਰਾਤ ਹੈ ਸੋ ਤੂੰ ਦੱਸ ਜੇ ਮੈਂ ਕਿਸ ਰਾਗ ਨੂੰ ਗਾਵਾਂ ਇਹ ਸੁਨ ਗਿੱਦੜ ਨੇ ਕਿਹਾ ਹੇ ਮਾਮੇ ਸਾਨੂੰ ਇਸ ਬੇ ਮਤਲਬੀ ਬਾਤ ਨਾਲ ਕੀ ਪਰੋਜਨ ਹੈ ਕਿਉਂ ਜੋ ਅਸੀਂ ਤਾਂ ਚੋਰੀ ਕਰਨ ਆਏ ਹਾਂ ਸੋ ਚੋਰ ਅਤੇ ਯਾਰ ਨੂੰ ਚੁੱਪ ਰਹਿਨਾ ਕਿਹਾ ਹੈ ਇੱਸੇ ਪਰ ਕਿਹਾ ਬੀ ਹੈ ਯਥਾ:−
ਦੋਹਰਾ॥ ਖਾਸੀ ਨਿੰਦ੍ਰਾਾ ਯੁਤ ਜੋਊ ਚੋਰੀ ਕਰੇ ਨ ਮੀਤ॥