ਪੰਨਾ:ਪੰਚ ਤੰਤ੍ਰ.pdf/277

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੬੯
ਪੰਚਮੋ ਤੰਤ੍ਰ

ਰੋਗੀ ਹੋ ਰਸ ਕੋ ਤਜੇ ਜੋ ਜੀਵਨ ਚਹਿ ਨੀਤ॥੫੨॥

ਦੁਜੇ ਏਹ ਰਾਗ ਬੀ ਕੁਝ ਸੁੰਦਰ ਨਹੀਂ, ਸਿਰਫ ਸੰਖ ਦੀ ਅਵਾਜ ਵਾਂਙੂ ਦੂਰੋਂ ਸੁਨੰਦਾ ਹੈ ਅਤੇ ਇਸ ਖੇਤ ਦੇ ਰਾਖੇ ਬੀ ਹਨ ਨਾਂ ਜਾਨੀਏ ਜੋ ਓਹ ਤੇਰੀ ਅਵਾਜ ਨੂੰ ਸੁਨ ਕੇ ਸਾਨੂੰ ਬੰਨ੍ਹ ਲੈਣ ਅਥਵਾ ਮਾਰਨ॥ ਇਸ ਲਈ ਚੁੱਪ ਚਾਪ ਹੋ ਕੇ ਖਖੜੀਆਂ ਖਾਂਦਾਾ ਰਹੁ ਰਾਗ ਰੰਗ ਨਾ ਕਰ ਇਹ ਸੁਨ ਕੇ ਗਧੇ ਨੇ ਕਿਹਾ ਤੂੰ ਜੰਗਲ ਦੇ ਰਹਿਣ ਵਾਲਾ ਰਾਗ ਦੀ ਸਾਰ ਕੀ ਜਾਨੇਂ ਇਸ ਲਈ ਐਉਂ ਆਖਦਾ ਹਾਂ। ਇਸ ਪਰ ਕਿਹਾ ਬੀ ਹੈ ਯਥਾ:−

ਦੋਹਰਾ॥ ਸਰਦ ਰਿਤੂ ਤਮ ਦੂਰ ਭੇ ਨਿਜ ਪਿਆਂਰੀ ਕੇ ਤੀਰ॥
      ਧੰਨ ਪੁਰਖ ਜੇ ਸੁਨਤ ਹੈ ਗੀਤਨ ਕੀ ਧੁਨ ਬੀਰ॥੫੩॥

ਇਹ ਸੁਨ ਗਿੱਦੜ ਨੇ ਕਿਹਾ ਹੈ ਮਾਮੇਂ ਤੂੰ ਰਾਗੀ ਨੂੰ ਜਾਨਦਾ ਨਹੀਂ ਸਿਰਫ਼ ਬਾਂ ਬਾਾਂ ਕਰੇਂਗਾ, ਇਸ ਲਈ ਆਪਨਾਂ ਪਰੋਜਨ ਕਿਓ ਨਾਸ ਕਰਦਾ ਹੈਂ ਗਧਾ ਬੋਲਿਆ ਜਾ ਮੂਰਖ ਕਿਆ ਮੈਂ ਗੀਤ ਨਹੀਂ ਜਾਨਦਾ ਉਸ ਦੇ ਭੇਦ ਮੇਰੇ ਪਾਸੋਂ ਸੁਨ ਯਥਾ:−

ਦੋਹਰਾ॥ ਗਾਮ ਤੀਨ ਅਰ ਸਾਤ ਸੁਰ ਮੂਰਛਨ ਹੈ ਇੱਕੀਸ॥
       ਤੀਨ ਤੀਨ ਲੈ ਮਾਤਰਾ ਤਾਾਲ ਉਨੰਜਾ ਦੀਸ॥੫੪॥
       ਯਦ ਮਕਾਨ ਸੁ ਤੀਨ ਹੈ ਖਟ ਮੁਖ ਨੌ ਰਸ ਜਾਨ।
       ਛੱਤੀੀ ਜਾਨੇ ਰਾਗ ਸਬ ਚਾਲਿਸ ਭਾਵ ਪਛਾਨ॥੫੫॥
       ਅਹੇ ਪਚਾਸੀ ਸੌ ਸਹਿਤ ਰਾਗੋਂ ਕੇ ਅੰਗ ਬੀਰ॥
       ਭਰਤ ਮੁਨਿ ਭਾਖਨ ਕੀਏ ਰਾਗ ਗ੍ਰੰਥ ਮੇਂ ਧੀਰ॥੫੬॥ਪੁਨਾ॥ਕੁੰਡਲੀਆ ਛੰਦ। ਗਾਇਨ ਬਿਨ ਸੰਸਾਰ ਮੇਂ ਦੇਵਨ ਕੌ ਪ੍ਰਿਯ ਨਾਂਹਿ। ਤਪ ਏ ਰਾਵਨ ਸ਼ੂਕਿਓ ਸ਼ਿਵ ਪ੍ਰਸੰਨ ਭੇ ਨਾਂਹਿ॥ ਸ਼ਿਵ ਪ੍ਰਸੰਨ ਭੇ ਨਾਂਹਿ ਭਏ ਤਿਨ ਰਾਗ ਸੂ ਕੀਨਾ। ਤਾ ਸੁਨ ਭੋ ਸ਼ਿਵ ਖ਼ੁਸ਼ੀ ਸੁਨੋ ਮਮ ਬਚਨ ਪ੍ਰਬੀਨਾ॥ ਕਹਿ ਸ਼ਿਵਨਾਥ ਪੁਕਾਰ ਜਗਤ ਮੇਂ ਅਵਰ ਨਾ ਭਾਇਨ। ਖ਼ੁਸ਼ ਕਰਨੇ ਕੇ ਹੇਤ ਅਹੋ ਇਕ ਵਿਦਯਾ ਗਾਇਨ॥੫੭

ਸੋ ਹੇ ਭਨੇਵੇਂ ਤੂੰ ਮੈਨੂੰ ਰਾਗ ਵਿੱਦ੍ਯਾ ਤੋਂ ਰਹਿਤ ਜਾਨ ਕੇ ਕਿਉਂ ਹਟਾਉਂਦਾ ਹੈ॥ ਗਿੱਦੜ ਨੇ ਕਿਹਾ, ਹੇ ਮਾਮੇ ਜੇਕਰ ਏਹੋ ਬਾਤ ਹੈ ਤਾਂ ਮੈਂ ਵਾੜੇ ਦੇ ਬਾਹਰ ਖੜੋ ਕੇ ਰਾਖਿਆਂ ਦਾ ਧਿਆਨ ਰਖਦਾ ਹਾਂ ਤੂੰ ਆਪ ਪ੍ਰਸੰਨਤਾ ਦੇ ਨਾਲ ਗੀਤ ਗਾ। ਜਦ ਖੋਤੇ ਨੇ