ਪੰਨਾ:ਪੰਚ ਤੰਤ੍ਰ.pdf/278

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੭੦
ਪੰਚ ਤੰਤ੍ਰ

ਰਾਗ ਛੇੜਿਆ ਤਾਂ ਰਾਖੇ ਬੜੇ ਕ੍ਰੋਧ ਨਾਲ ਦੰਦਾਂ ਨੂੰ ਪੀਸਦੇ ਦੌੜੇ ਉਨ੍ਹਾਂ ਨੇ ਆ ਕੇ ਜੋ ਗਧੇ ਨੂੰ ਦੇਖਿਆ ਤਾਂ ਅਜਿਹਾ ਮਾਰਿਆ ਜੋ ਮਾਰ ਦਾ ਮਾਰਿਆ ਜਮੀਨ ਤੇ ਡਿੱਗ ਪਿਆਂ ਅਤੇ ਰਾਖਿਆਂ ਨੇ ਇੱਕ ਉਖਲ ਛੇਕ ਵਾਲਾ ਉਸ ਗਧੇ ਦੇ ਗਲ ਬੰਨ੍ਹ ਕੇ ਆਪ ਸੌਂ ਰਹੇ ਅਤੇ ਗਧਾ ਆਪਨ ਜਾਤ ਦੇ ਸੁਭਾਉ ਕਰਕੇ ਥੋੜੀ ਦੇਰ ਤੋਂ ਪਿਛੇ ਉਠ ਖੜੋਤਾ। ਇਸ ਪਰ ਅਖਿਆ ਬੀ ਹੈ:−

ਦੋਹਰਾ॥ ਸ੍ਵਾਨ ਅਸ਼੍ਵ ਅਰ ਗਧੇ ਕੋ ਏਕ ਮਹੁਰਤ ਬਾਦ॥
            ਚੋਟ ਪੀੜ ਨਹਿ ਰਹਿਤ ਹੈ ਬਾਤ ਰਾਖਿਯੋ ਯਾਦ॥੫੮॥

ਤਾਂ ਖੋਤਾਂ ਉਸ ਉਖਲੀ ਦੇ ਸਮੇਡ ਵਾੜ ਟੱਪ ਕੇ ਨੱਸ ਗਿਆ ਇਤਨੇ ਚਿਰ ਵਿਖੇ ਅੱਗੇ ਗਿੱਦੜ ਨੇ ਦੂਰੋਂ ਹੀ ਖੋਤੇ ਨੂੰ ਦੇਖ ਹੱਸ ਕੇ ਇਹ ਕਿਹਾ:−

ਦੋਹਰਾ॥ਹੇ ਮਾਤੁਲ ਮਮ ਬਦਨ ਤਜ ਸੁੰਦਰ ਗਾਇਨ ਕੀਨ॥
            ਅਤਿ ਅਦਭੁਤ ਬਾਂਧੀ ਮਨੀਗਲ ਮੇਂ ਪਰਮ ਪ੍ਰਬੀਨ॥੫੯॥

ਸੋ ਆਪ ਮੇਰੇ ਹਟਾਏ ਬੀ ਨਹੀਂ ਹਟੇ ਸੇ ਸੋ ਉਸ ਦਾ ਫਲ ਭੋਗੋ॥ ਇਸ ਬਾਤ ਨੂੰ ਸੁਨ ਕੇ ਚਕ੍ਰਧਾਰੀ ਖੋਲਿਆ ਏਹ ਬਾਤ ਠੀਕ ਹੈ ਅਤੇ ਕਿਹਾ ਬੀ ਹੈ:−

ਦੋਹਰਾ॥ ਜਾਂ ਕੋ ਨਿਜ ਬੁਧੀ ਨਹੀਂ ਮਿ ਬਚਨ ਨਹਿ ਭਾਤ॥
            ਮੰਥਰ ਕੋਲਕ ਕੀ ਤਰਹਿ ਅਪਨੋ ਨਾਸ ਕਰਾਤ॥੬੦॥

ਸੋਨੇ ਵਾਲੇ ਨੇ ਪੁੱਛਯਾ ਏਹ ਬਾਤ ਕਿਵੇਂ ਹੀ ਹੈ ਉਸਨੇ ਕਿਹਾ ਸਨ:−

੮ ਕਥਾ॥ ਕਿਸੇ ਜਗਾਂ ਪੁਰ ਮੰਬਰਕ ਨਾਮੀ ਜੁਲਹਾਾ ਰਹਿੰਦਾ ਸੀ। ਉਹ ਹਮੇਸ਼ਾਂ ਰੇਸ਼ਮੀ ਕਪੜੇ ਬੁਨਦਾ ਸੀ, ਇੱਕ ਦਿਨ ਉਸ ਦੇ ਸਾਰੇ ਕਾਠ ਦੇ ਸਾਧਨ ਟੁੱਟ ਗਏ ਤਦ ਓਹ ਕੁਹਾੜਾ ਲੈਕੇ ਬਨ ਵਿਖੇ ਲਕੜ ਲੈਨ ਲਈ ਗਿਆ ਉਸਨੇ ਬਨ ਵਿਖੇ ਢੂੰਡ ਭਾਲ ਸਮੁਦ ਜਲ ਦੇ ਕਿਨਾਰੇ ਪਰ ਟਾਹਲੀ ਦਾ ਬ੍ਰਿਛ ਦੇਖਿਆ ਤੇ ਸੋਚਿਆ ਜੋ ਇਸਦਾ ਕਾਠ ਬਹੁਤ ਹੈ ਇਸ ਦੇ ਕੱਟਿਆਂ ਬਹੁਤ ਸਾਰੀਆਂ ਪੱਟ ਬੁਨਨ ਦੀਆਂਘੁਮਾਲਾਂ ਬਨ ਜਾਨਗੀਆਂ। ਇਹ ਬਿਚਾਰ ਕੇ ਕੱਟਨ ਲਈ ਕੁਹਾੜਾ ਚਲਾਯਾ, ਪਰ ਉਸ ਦੇ ਉਪਰ ਇੱਕ ਯੱਖ ਰਹਿੰਦਾ ਸੀ ਉਸਨੇ ਕਿਹਾ ਹੈ ਜੁਲਾਹੇ ਏਹ ਰੁੱਖ ਮੇਰੇ ਨਿਵਾਸ ਦੀ ਜਗਾ ਹੈ ਇਸ ਲਈ ਇਸ ਦੀ ਰੱਖਿਅ ਕਰ ਕਿਉਂ ਜੋ ਮੈਂ ਹਮੇਸ਼ਾਂ