ਪੰਨਾ:ਪੰਚ ਤੰਤ੍ਰ.pdf/279

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚਮੋ ਤੰਤ੍ਰ

੨੭੧

ਇਸ ਦੇ ਉਪਰ ਸਮੁ ਦੀਆt ਲਹਿਰਾਂ ਤੋਂ ਬਚਕੇ ਅਤੇ ਹਵਾ ਤੇ ਵਰਖਾ ਦਾ ਬਚਾ ਕਰਕੇ ਸੁਖੀ ਰਹਿੰਦਾ ਹਾਂ। ਇਹ ਬਾਤ ਸੁਨ ਕੇ ਦੁਲਹੇ ਨੇ ਕਿਹਾ ਭਾਈ ਤੂੰ ਤਾਂ ਠੀਕ, ਆਖਦਾ ਹੈ ਪਰ ਲਕੜ ਤੋਂ ਬਿਨਾਂ ਮੇਰਾ ਟੱਬਰ ਭੁੱਖ ਨਾਲ ਮਰਦਾ ਹੈ ਅਤੇ ਇਸ ਵਿਖੇ ਲੱਕੜ ਬਹੁਤ ਹੈ ਸੋ ਤੂੰ ਕਿਧਰੇ ਹੋਰ ਦਰ ਚਲਿਆ ਜਾਹ ਮੈਂ ਇਸਨੂੰ ਕੱਟਗਾਾਂ! ਇਹ ਸੁਣ ਯੱਖ ਬੋਲਿਆ ਮੈਂ ਖੜਾ ਪ੍ਰਸੰਨ ਹੋਯਾ ਹਾਂ ਜੋ ਚਾਹੇਂ ਸੋ ਮੰਗ ਲੈ ਪਰ ਇਸ ਰੁੱਖ ਨੂੰ ਛੱਡ ਦੇਹ। ਜੁਲਾਹੇ ਨੇ ਕਿਹਾ ਜੇਕਰ ਏਹ ਬਾਤ ਠੀਕ ਹੈ ਤਾਂ ਮੈਂ ਘਰ ਜਾਕੇ ਆਪਨੇ ਮਿਤ੍ਰ ਅਤੇ ਤੀਮੀ ਨੂੰ ਪੁੱਛ ਆਵਾਂ ਤਦ ਜੋ ਮੰਗਾਂਗਾ ਜੋ ਦੇਵੀ, ਇਸ ਪ੍ਰਕਾਰ ਯੱਖ ਨਾਲ ਪ੍ਰਤਿਗਯਾ ਕਰਕੇ ਬੜਾ ਖੁਸ਼ੀ ਹੋ ਜੁਲਾਹਾ ਘਰ ਨੂੰ ਗਿਆ। ਜਦ ਓਹ ਪਿੰਡ ਦੇ ਮੁੱਢ ਆਯਾ ਤਾਂ ਉਸਦਾ ਮਿਤ੍ਰ ਨਾਈ ਮਿਲ ਪਿਆ ਉਸਨੂੰ ਉਸਨੇ ਯੱਖ ਦਾ ਹਾਲਾਂ ਸਨਾਯਾ ਤੇ ਪੁੱਛਿਆ ਤੂੰ ਦੱਸ ਜੋ ਮੈਂ ਉਸ ਕੋਲੋਂ ਕੀ ਮੰਗ ਲਵਾਂ ਮੈਂ ਤੈਨੂੰ ਪੁਛਨ ਲਈ ਆਯਾ ਹਾਂ ਨਾਈ ਨੇ ਕਿਹਾ ਹੈ ਮਿਤ੍ਰ ਤੂੰ ਰਾਜ ਮੰਗ ਜੋ ਤੂੰ ਰਾਜਾ ਬਨੇ ਤੇ ਮੈਂ ਤੇਰਾ ਵਜ਼ੀਰ ਬਨਾ ਕਿਉ ਕਿ ਅਸੀਂ ਦੋਵੇਂ ਇੱਥੋਂ ਦਾ ਸੁਖ ਭੋਗ ਕੇ ਪਰਲੋਕ ਦਾ ਬੀ ਸੁਖ ਲਵਾਂਗੇ ਇਸ ਪਰ ਕਿਹਾ ਬੀ ਹੈ॥ ਯਥਾ:−

ਦੋਹਰਾ॥ ਦਾਨ ਕਰਤ ਨ੍ਰਿਪ ਜਗਤ ਮੇਂ ਜਸ ਪਾਵਤ ਹੈ ਮੀਤ॥
            ਪੁਨਾ ਸੂਰਗ ਮੇ ਜਾਇ ਕਰ ਦੇਵਨ ਢਿਗ ਰਹ ਨੀਤ॥੬੧॥

ਏਹ ਸੁਨ ਜੁਲਾਹੇ ਨੇ ਕਿਹਾ ਏਹ ਬਾਤ ਤਾਂ ਠੀਕ ਹੈ ਪਰ ਤਦ ਬੀ ਆਪਣੀ ਤੀਮੀ ਨੂੰ ਪੁੱਛ ਲਵਾਂ ਓਹ ਬੋਲਿਆ ਏਹ ਬਾਤ ਅਜੋਗ ਹੈ ਅਤੇ ਤੀਵੀਂ ਨਾਲ ਸਲਾਹ ਕਰਨੀ ਸ਼ਾਸਤ ਤੋਂ ਵਿਹੁਧ ਹੈ ਕਿਉਂ ਜੋ ਤੀਮੀਆਂ ਦੀ ਬੁੱਧਿ ਥੋੜੀ ਹੁੰਦੀ ਹੈ। ਇੱਸੇ ਪਰ ਮਹਾਤਮਾ ਨੇ ਕਿਹਾ ਹੈ॥ ਯਥਾ:−

ਦੋਹਰਾ॥ ਭੋਜਨ ਭੂਖਨ ਬਸਨ ਪੂਨ ਰਿਭੁ ਕਾਲ ਮੇਂ ਸੰਗ॥
            ਦੋਤ ਰਹੈ ਨਿਜ ਨਾਰਿ ਕੋ ਕਰੇ ਨਾ ਮੰਤ੍ਰ ਅਭੰਗ॥੬੨॥
            ਜਹਾਂ ਨਾਰਿ ਧੂਰਤ ਪੁਠਾ ਬਿਨ ਸਿੱਖ ਕਾਂ ਬਾਲ।
            ਰਹੇ ਤੀਨ ਭ੍ਰਿਗੂ ਇਮ ਕਹੇ ਨਾਸਤ ਹੈ ਤਤਕਾਲ॥੬੩॥
            ਮੁਖ ਸੰਨ ਤਬ ਲਗ ਰਹੇ ਗੁਰ ਜਨ ਕੇ ਸੰਗ ਪ੍ਰੀਤ।
            ਜਬ ਲਗ ਨਾਰੀ ਬਨ ਕੋ ਸੁਤਨ ਨਹੀਂ ਧਰ ਪ੍ਰੀਤ॥੬੪॥