ਪੰਨਾ:ਪੰਚ ਤੰਤ੍ਰ.pdf/28

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੨੦
ਪੰਚਾਤੰਤ੍ਰ

ਦਮਨਕ ਬੋਲਿਆ ਏਹ ਬਾਤ ਸੱਚ ਹੈ ਯਰੰਤੂ ਕਿਹਾ ਹੈ:--

ਦੋਹਰਾ॥ ਬੁਧਿ ਜਨ ਕੋ ਇਮ ਚਾਹੀਏ ਜੋ ਜਨ ਜੈਸਾ ਹੋਇ॥
ਤੈਸਾ ਹ੍ਵੈ ਤਿਸ ਹੀਏ ਧਸ ਨਿਜ ਵਸ ਕਰੇ ਸੁਲੋਇ॥ ੭੪॥
ਦਾਸਨ ਕੋ ਇਮ ਚਾਹੀਏ ਰਹੇ ਸ਼ਾਮਿ ਅਨੁਕੂਲ॥
ਰਾਖਸ ਭੀ ਯਾ ਕਰਮ ਤੇਂ ਕਬੀ ਨ ਹੈ ਪ੍ਰਤਿਕੂਲ॥੭੫॥
ਚੌਪਈ॥ ਉਸਤਤ ਕਰੋ ਕੋਪ ਨ੍ਰਿਪ ਦੇਖ। ਪ੍ਰਿਯ ਸੋਂ ਹੇਤ ਸਤ੍ਰਮੇਂਦ੍ਵੇਖ॥
ਦਾਨ ਪ੍ਰਸੰਸਾ ਨ੍ਰਿਪ ਕੀ ਕਰੇ। ਮੰਤ੍ਰ ਤੰਤ੍ਰ ਬਿਨ ਨ੍ਰਿਪ ਵਸ ਕਰੇ॥ ੭੬॥

ਕਰਟਕ ਬੋਲਿਆ---ਜੇਕਰ ਇਹ ਬਾਤ ਤੈਨੂੰ ਪਿਆਰੀ ਹੈ ਤਾਂ ਤੈਨੂੰ ਮਾਰਗ ਵਿਖੇ ਕਾਲ੍ਯਾਨ ਹੋਵੇ। ਜੋ ਤੇਰੀ ਇੱਛਯਾ ਹੈ ਸੋ ਕਰ। ਦਮਨਕ ਭੀ ਪ੍ਰਣਾਮ ਕਰਕੇ ਪਿੰਗਲਕ ਵਲ ਤੁਰਪਿਆ॥ ਐਦੂੰ ਪਿੱਛੇ ਆਉਂਦੇ ਹੋਏ ਦਮਨਕ ਨੂੰ ਦੇਖਕੇ ਪਿੰਗਲਕ ਡੇਉਢੀ ਵਾਲੇ ਨੂੰ ਬੋਲਿਆ॥ ਲਾਠੀ ਨੂੰ ਹਟਾ ਦੇਵੋ ਕਿਉਂ ਜੋ ਇਹ ਸਾਡੇ ਪੁਰਾਣੇ ਮੰਤ੍ਰੀ ਦਾ ਪੁਤ੍ਰ ਦਮਨਕ ਹੈ ਅਤੇ ਬਿਨਾਂ ਰੋਕ ਟੋਕ ਦੇ ਆ ਸੱਕਦਾ ਹੈ, ਇਸਲਈ ਲੈ ਆਓ, ਅਤੇ ਦੂਜੇ ਦਰਜੇ ਤੇ ਬੈਠਣ ਦਾ ਅਧਿਕਾਰੀ ਹੈ॥ ਡੇਉਢੀ ਵਾਲਾ ਬੋਲਿਆ ਜੋ ਆਪ ਦੀ ਆਗ੍ਯਾ॥ ਦਮਨਕ ਬੀ ਆ ਕੇ ਪਿੰਗਲਕ ਨੂੰ ਪ੍ਰਣਾਮ ਕਰਕੇ ਹੁਕਮ ਲੈਕੇ ਜਿੱਥੇ ਆਗ੍ਯਾ ਮਿਲੀ ਉੱਥੇ ਬੈਠ ਗਿਆ। ਪਿੰਗਲਕ ਨੇ ਭੀ ਵਜ੍ਰ ਸਾਰਖੇ ਨਵ੍ਹਾਂ ਵਾਲੇ ਸੱਜੇ ਹੱਥ ਨੂੰ ਉਸਦੇ ਉਪਰ ਧਰਕੇ ਆਦਰ ਨਾਲ ਕਿਹਾ ਤੈਨੂੰ ਸੁੱਖ ਹੈ ਕਿਸਲਈ ਚਿਰ ਪਿੱਛੋਂ ਮਿਲਿਆ ਹੈਂ?

ਦਮਨਕ ਬੋਲਿਆ ਹੇ ਪ੍ਰਭੋ! ਸਾਨੂੰ ਤਾਂ ਆਪ ਨਾਲ ਕੁਝ ਪ੍ਰਯੋਜਨ ਨਹੀਂ ਰਿਹਾ, ਪਰ ਤਾਂ ਬੀ ਵੇਲੇ ਸਿਰ ਜੋ ਕੁਝ ਕਹਿਣਾ ਉਚਿਤ ਹੋਵੇ ਸੋ ਕਹਿਣਾ ਠੀਕ ਹੈ ਕਿਉਂ ਤੂੰ ਜੋ ਉੱਤਮ ਮੱਧਮ ਅਤੇ ਨੀਚ ਇਨ੍ਹਾਂ ਸਭਨਾਂ ਨਾਲ ਰਾਜਾ ਦਾ ਹਮੇਸ਼ਾਂ ਕੰਮ ਪੈਂਦਾ ਹੈ॥ ਇਸ ਉੱਤੇ ਕਿਹਾ ਬੀ ਹੈ॥ ਯਥਾ:--

ਦੋਹਰਾ॥ ਕਰਨ ਖਾਜ ਅਰ ਰਦਨ ਮਲ ਦੂਰ ਕਰਾਵਨ ਹੇਤ।
ਜੋ ਤ੍ਰਿਣ ਸੇ ਨ੍ਰਿਪ ਕਾਮ ਹੈ ਚੇਤਨ ਕਿਉਂ ਤਜ ਦੇਤ॥

ਇਸਲਈ ਹੇ ਮਹਾਰਾਜ! ਅਸੀਂ ਪਿਤਾ ਪਿਤਾਮਾ ਤੋਂ ਲੈਕੇ ਆਪਦੇ ਨੌਕਰ ਹਾਂ, ਅਤੇ ਅਪਦਾ ਵਿਖੇ ਭੀ ਆਪਦਾ ਪਿੱਛਾ ਨਹੀਂ ਛਡਦੇ, ਭਾਵੇਂ ਸਾਨੂੰ ਆਪਣਾ ਅਧਿਕਾਰ ਨਹੀਂ ਮਿਲਦਾ, ਪਰ ਤਾਂ