੨੭੪
ਪੰਚ ਤੰਤ੍ਰ
ਉਸ ਘੜੇ ਨੂੰ ਕਿਲੀ ਨਾਲ ਲਟਕਾ ਕੇ ਉਸਦੇ ਹੇਠ ਮੰਜਾ ਵਿਛਾ ਕੇ ਹਮੇਸ਼ ਉਸ ਨੂੰ ਦੇਖਦਾ ਰਹਿੰਦਾ ਸੀ ਇੱਕ ਦਿਨ ਲੰਮਾ ਪਿਆ ੨ ਸੋਚਨ ਲੱਗਾ ਇਹ ਘੜਾ ਸਤੂਆਂ ਨਾਲ ਭਰ ਗਿਆ ਹੈ। ਸੋ ਜਦ ਮਹਿੰਗ ਹੋਵੇਗਾ ਤਦ ਇਨ੍ਹਾਂ ਦੇ ਵੇਚਿਆਂ ਸੌ ਰੁਪੈਯਾ ਮਿਲੇਗਾ ਉਨਾਂ, ਰੁਪੈਯਾਂ ਦੀਆਂ ਬਕਰੀਆਂ ਖਰੀਦਾਂਗਾ ਤਾਂ ਛੇਆਂ ਮਹੀਨਿਆਂ ਵਿੱਚ ਉਨ੍ਹਾਂ ਦਾ ਐਯੜ ਬਨ ਜਾਏਗਾ ਤਦ ਉਨ੍ਹਾਂ ਨੂੰ ਵੇਚਕੇ ਗਊਆਂ ਖਰੀਦਾਂਗਾ ਫੇਰ ਓਹ ਜਦ ਵਧਨਗੀਆਂ ਤਦ ਮਹੀਆਂ ਖਰੀਦਾਂਗਾ ਤੇ ਫੇਰ ਘੋੜੀਆਂ ਖਰੀਦ ਲਵਾਂਗਾ ਜਦ ਬਹੁਤ ਸਾਰੀਆਂ ਘੋੜੀਆਂ ਹੋਨਗੀਆਂ - ਉਨ੍ਹਾਂ ਨੂੰ ਵੇਚ ਕੇ ਬਹੁਤ ਸਾਰਾ ਸੋਨਾ ਹੋ ਜਾਵੇਗਾ ਫੇਰ ਇੱਕ ਹਵੇਲੀ ਤੇ ਘੋੜਿਆਂ ਲਈ ਤਬੇਲਾ ਬਨਾਵਾਂਗਾ ਤਦ ਫੇਰ ਕੋਈ ਬ੍ਰਾਹਮਨ ਮੈਨੂੰ ਆਪਨੀ ਲੜਕੀ ਵਯਾਹ ਦੇਵੇਗਾ ਫੇਰ ਮੇਰੇ ਘਰ ਪੁੱਤ ਜੰਮੇਗਾ ਉਸ ਦਾ ਨਾਮ ਸੋਮ ਸ਼ਰਮਾਂ ਰੱਖਾਂਗਾ ਜਦ ਓਹ ਲੜਕਾ ਗੋਡਿਆਂ ਦੇ ਭਾਰ ਤੁਰਨ ਜੋਗਾ ਹੋ ਜਾਏਗਾ ਤਦ ਮੈਂ ਪੁਸਤਕ ਲੈ ਕੇ ਘੋੜਸਾਲਾ ਦੇ ਉਪਰ ਬੈਠ ਕੇ ਪੜ੍ਹਿਆ ਕਰਾਂਗਾ ਤੇ ਓਹ ਸੋਮ ਸ਼ਰਮਾ ਮੈਨੂੰ ਦੇਖ ਕੇ ਆਪਨੀ ਮਾਤਾ ਦੀ ਗੋਦ ਵਿੱਚੋਂ ਉਤਰ ਕੇ ਘੋੜਿਆਂ ਦੀ ਪਿਛਾੜੀ ਵੱਲੋਂ ਮੇਰੇ ਪਾਸ ਆਉਨ ਲੱਗੇਗਾ, ਤਾਂ ਮੈਂ ਬ੍ਰਾਹਮਨੀ ਨੂੰ ਗੁੱਸੇ ਨਾਲ ਆਖਾਂਗਾ ਹੇ ਬ੍ਰਾਹਮਨੀ ਬਾਲਕ ਦੀ ਰੱਖਿਆ ਕਰ ਪਰ ਓਹ ਘਰ ਦੇ ਕੰਮ ਕਾਜ ਵਿੱਚ ਲੱਗੀ ਹੋਈ ਮੇਰੀ ਬਾਤ ਨੂੰ ਨਾ ਸੁਨੇਗੀ ਤੇ ਮੈਂ ਕ੍ਰੋਧ ਨਾਲ ਉੱਠਕੇ ਉਸ ਨੂੰ ਲੱਤ ਮਾਰਾਂਗਾ ਇਸ ਪ੍ਰਕਾਰ ਉਸ ਧਯਾਨ ਵਿਖੇ ਲੱਗੇ ਹੋਏ ਬ੍ਰਾਹਮਨ ਨੇ ਅਜੇਹਾ ਪੈਰ ਮਾਰਿਆ ਜੋ ਓਹ ਘੜਾ ਟੁੱਟ ਕੇ ਸਾਰੇ ਸਤੂੰ ਉਸ ਦੇ ਉਪਰ ਢੈ ਪਏ ਤੇ ਉਨ੍ਹਾਂ ਨਾਲ ਓਹ ਪਿੱਲਾ ਹੋਗਿਆ ਇੱਸੇ ਪਰ ਮੈਂ ਕਿਹਾ ਹੈ:-
ਯਥਾ ਦੋਹਰਾ॥ ਹੋਨਹਾਰ ਕੇ ਕਾਜ ਹਿਤ ਅਤੇ ਚਿੰਤਾਤੁਰ ਜੌਨ।
ਸੋਮਸ਼ਰਮ ਕੇ ਪਿਤਾ ਵਤ ਲੇਤ ਹੋਤ ਹੈ ਦੌਨ॥੭੨॥
ਇਸ ਬਾਤ ਨੂੰ ਸੁਨਕੇ ਸੋਨੇ ਵਾਲੇ ਨੇ ਕਿਹਾ ਇਹ ਬਾਤ ਠੀਕ ਹੈ ਤੇਰਾ ਇਸ ਵਿਖੇ ਕੁਝ ਦੋਸ਼ ਨਹੀਂ ਸਾਰੇ ਹੀ ਮਨੁਖ ਲੋਭ ਕਰਕੇ ਠੱਗੇ ਜਾਂਦੇ ਹਨ ਤੇ ਦੁਖ ਭੋਗਦੇ ਹਨ ਕਿਹਾ ਬੀ ਹੈ:—
ਦੋਹਰਾ॥ ਲੋਭ ਧਾਰ ਕਾਰਜ ਕਰਤ ਦੂਰ ਅੰਦੇਸੀ ਤ੍ਯਾਗ।
ਚੰਦ੍ਰ ਨ੍ਰਿਪਤਿ ਕੀ ਭਾਂਤ ਵਹ ਠਗਿਯੋ ਜਾਤ ਵਡ ਭਾਗ॥੭੩