ਪੰਚਮੋ ਤੰਤ੍ਰ
੨੭੫
ਚਕ੍ਰ ਧਾਰੀ ਨੇ ਪੁੱਛਿਆ ਏਹ ਬਾਤ ਕਿਸ ਪ੍ਰਕਾਰ ਹੈ ਓਹ ਬੋਲਿਆ ਸੁਨ:-
॥੧੦ ਕਥਾ॥ ਕਿਸੇ ਨਗਰ ਵਿਖੇ ਚੰਦ੍ਰ ਨਾਮੀ ਰਾਜਾਂ ਰਹਿੰਦਾ ਸੀ ਉਸਦੇ ਪ੍ਰਭੂ ਨੂੰ ਬਾਂਦਰਾਂ ਦਾ ਬੜਾ ਸ਼ੌਕ ਸੀ ਇਸ ਲਈ ਅਨੇਕ ਪ੍ਰਕਾਰ ਦੇ ਭੋਜਨ ਦੇ ਕੇ ਉਨ੍ਹਾਂ ਨੂੰ ਪਾਲਦਾ ਸੀ ਉਨ੍ਹਾਂ ਬਾਂਦਰਾਂ ਦਾ ਇੱਕ ਸਰਦਾਰ ਜੋ ਕਿ ਸ਼ੁੱਕ੍ਰ, ਬ੍ਰਿਹਸਪਤਿ ਤੇ ਚਾਨਿਕ੍ਯ ਦੀ ਨੀਤੀ ਨੂੰ ਜਾਨਦਾ ਸੀ ਉਨਾਂ ਨੂੰ ਪੜ੍ਹਾਉਂਦਾ ਸੀ। ਉਸੇ ਰਾਜਾ ਦੇ ਘਰ ਬਿਖੇ ਛੋਟਿਆਂ ਲੜਕਿਆਂ ਦੀ ਸਵਾਰੀ ਲਈ ਮੋਢਿਆਂ ਦਾ ਡ ਰੱਖਿਆ ਹੋਯਾ ਸਾ ਉਨ੍ਹਾਂ ਵਿੱਚੋਂ ਇੱਕ ਮੇਢਾ ਹਰ ਰੋਜ਼ ਰਸੋਈ ਖਾਨੇ ਵਿੱਚ ਜਾ ਕੇ ਜੋ ਕੁਝ ਦੇਖਦਾ ਸੀ ਸੋ ਛਕ ਲੈਂਦਾ ਸੀ ਰਸੋਈਆਂ ਨੂੰ ਉਸ ਵੇਲੇ ਜੋ ਕੁਝ ਲਕੜੀ, ਮਿਟੀ ਬੇ ਕਾਂਸੀ ਦਾ ਭਾਂਡਾ ਹੱਥ ਆਉਂਦਾ ਸੀ ਉਸ ਨਾਲ ਉਸ ਨੂੰ ਮਾਰਕੇ ਨਸਾਂ ਦੇਂਦੇ। ਇਸ ਬਾਤ ਨੂੰ ਦੇਖ ਕੇ ਬਾਂਦਰ ਦੇ ਵੱਡੇ ਸਰਦਾਰ ਨੇ ਸੋਚਿਆ ਜੋ ਰਸੋਈਆਂ ਅਤੇ ਛੱਤ੍ਰਿਆਂ ਦਾ ਵਿਰੋਧ ਬਾਂਦਰਾਂ ਦੇ ਨਾਸ ਕਰਨ ਵਾਲਾ ਹੈ। ਕਿਉਂ ਜੋ ਅੰਨ ਦੇ ਸ੍ਵਾਾਦੀ ਤਾਂ ਮੇਢੇ ਹਨ ਅਤੇ ਰਸੋਈਏ ਬੜੇ ਕ੍ਰੋਧੀ ਹਨ ਜੋ - ਕੁਝ ਉਨ੍ਹਾਂ ਦੇ ਹੱਥ ਆਉਂਦਾ ਹੈ ਸੋਈ ਖਿੱਚ ਮਾਰਦੇ ਹਨ, ਜੇਕਰ ਕਦੇ ਕੋਈ ਚੀਜ ਇਨ੍ਹਾਂ ਦੇ ਹਥ ਨਾ ਆਈ ਤਾਂ ਜਰੂਰ ਚੁਆਤੀ ਮਾਰਨਗੇ ਸੋ ਇਸ ਛੱਤ੍ਰੇ ਦੇ ਉਪਰ ਉੱਨ ਬਹੁਤ ਹੈ ਤਾਂ ਜਰੂਰ ਅੱਗ ਲਗੇਗੀ ਤੇ ਸੜਦਾ ਹੋਯਾ ਛੱਤ੍ਹਾ ਤਬੇਲੇ ਵਿੱਚ ਜਾ ਵੜੇਗਾ ਤਾਂ ਘਾਸ ਨੂੰ ਅੱਗ ਲੱਗ ਜਾਏਗੀ ਤੇ ਘੋੜੇ ਭੀ ਸੜਨਗੇ ਘੋੜਿਆਂ ਨੂੰ ਅਗਨਿ ਦਾ ਸਾੜਾ ਹੁੰਦਾ ਹੈ ਉਸ ਦੇ ਲਈ ਸਾਲਹੋਤ੍ਰ ਵਿੱਦ੍ਯਾ ਨੇ ਏਹ ਕਿਹਾ ਹੈ ਜੋ ਬਾਂਦਰ ਦੀ ਚਰਬੀ ਅੱਗ ਨਾਲ ਸੜੇ ਹੋਏ ਘੋੜੇ ਨੂੰ ਰਾਜੀ ਕਰਦੀ ਹੈ ਅਤੇ ਇੱਥੇ ਏਹ ਬਾਤ ਹੋਊ ਇਹ ਸੋਚ ਕੇ ਉਸ ਨੇ ਸਾਰਿਆਂ ਬਾਂਦਰਾਂ ਨੂੰ ਬੁਲਾ ਕੇ ਇਕਾਂਤ ਵਿਖੇ ਕਿਹਾ:-
ਦੋਹਰਾ॥ ਸੂਕਾਰ ਅਰ ਮੇਖ ਕੇ ਹੋਰ ਵੈਰ ਜਿਸ ਠੌਰ॥
ਨਿਸਚੇ ਹੀ ਤਹ ਕਪਨ ਕਾ ਨਾਸ ਹੋਇ ਕਰ ਗੌਰ॥੭੪॥
ਤਾਂਤੇ ਜਿਸ ਘਰ ਨਿੱਤ ਹੀ ਕਲਹਿ ਹੋਤ ਹੈ ਭ੍ਰਾਤ।
ਤਾਂ ਗ੍ਰਿਹ ਛਾਡ ਪਧਾਰੀਏ ਜੋ ਜੀਵਨ ਚਹਿਤਾਤ॥੭੫॥
ਤਥਾ―ਕਟੂ ਬਚਨ ਤੇ ਮਿਤ੍ਰਤਾ ਕਲਹਿ ਕਰੇ ਗ੍ਰਹਿ ਨਾਸ।