ਪੰਚਮੋ ਤੰਤ੍ਰ
੨੭੭
ਸੜਿਆਂ ਦਾ ਇਲਾਜ ਦੱਸੋ ਉਨ੍ਹਾਂ ਨੇ ਪੁਸਤਕ ਕੱਢਕੇ ਦੱਸਿਆ ਇਸਦਾ ਇਲਾਜ ਸਾਲਹੋ ਨੇ ਐਉਂ ਕਿਹਾ ਹੈ ਯਥਾ:—
ਦੋਹਰਾ॥ ਅਗਨਿ ਦਾਹ ਦੁਖ ਅੱਸ੍ਵ ਕਾ ਕਪਿ ਚਰਬੀ ਸੇ ਜਾਤ।
ਜਿਮ ਸੂਰਜ ਕੇ ਉਦੇ ਤੇ ਅੰਧਕਾਰ ਮਿਟ ਜਾਤ॥੭੯॥
ਹੇ ਮਹਾਰਾਜ ਇਨ੍ਹਾਂ ਦਾ ਇਲਾਜ ਛੇਤੀ ਕਰੋ ਨਹੀਂ ਤਾਂ ਮਰ ਜਾਨਗੇ। ਰਾਜੇ ਨੇ ਸੁਨਕੇ ਕਿਹਾ ਸਾਰੇ ਬਾਂਦਰ ਮਾਰ ਲਵੋ ਬਾਹਲਾ ਕੀ ਕਹਿਨਾ ਭਿਰਾ ਭਨੇਵੇਂ ਸਬ ਮਾਰੇ ਗਏ ਹਨ ਤਦ ਬੜਾ ਚਿੰਤਾਵਾਨ ਹੋਕੇ ਭੋਜਨ ਪਾਨੀ ਛੱਡ ਕੇ ਬਨਾਂ ਵਿਖੇ ਫਿਰਦਾ ਸੋਚ ਕਰਨ ਲੱਗਾ ਭਈ ਮੈਂ ਕਿਸ ਪ੍ਰਕਾਰ ਉਸ ਨੀਚ ਰਾਜੇ ਕੋਲੋਂ ਪਲਟਾਂ ਲੈਕੇ ਸੁਰਖ਼ਰੂ ਹੋਵਾਂ॥ ਕਿਹਾ ਬੀ ਹੈ:—
ਦੋਹਰਾ॥ ਸ਼ਤ੍ਰੂ ਸੇ ਨਿਜ ਵੰਸ ਕਾ ਨਾਸ ਦੇਖਕੇ ਭ੍ਰਾਤ।
ਤਾਂਕਾ ਬਦਲਾ ਨਾ ਲਏ ਸੋ ਨਰ ਅਧਮ ਕਹਾਤ॥੮੦॥
ਇਸ ਪ੍ਰਕਾਰ ਸੋਚਦੇ ਹੋਏ ਉਸ ਬੁੱਢੇ ਬਾਂਦਰ ਨੇ ਪਿਆਸ ਨਾਲ ਘਬਰਾ ਕੇ ਕੌਲ ਫੁੱਲਾਂ ਨਾਲ ਭਰੇ ਹੋਏ ਤਲਾ ਨੂੰ ਦੇਖਿਆ ਉਸਦੇ ਚਾਰੋਂ ਪਾਸੇ ਸੂਛਮ ਦ੍ਰਿਸ਼ਟੀ ਨਾਲ ਜੋ ਦੇਖਿਆ ਤਾਂ ਕੀ ਨਜਰ ਆਯਾ ਜੋ ਮਨੁੱਖਾਂ ਦੇ ਪੈਰਾਂ ਦਾ ਖੋਜ ਤਲਾ ਵੱਲ ਜਾਂਦਿਆਂ ਦਾ ਤਾਂ ਦਿਸਦਾ ਹੈ, ਪਰ ਬਾਹਰ ਆਉਨ ਦੀ ਖੋਜ ਨਹੀਂ ਦਿਸਦਾ ਏਹ ਦੇਖਕੇ ਸੋਚਿਆ ਭਈ ਇੱਥੇ ਕੋਈ ਦੁਸ਼ਟ ਜੀਵ ਰਹਿੰਦਾ ਹੈ ਜੋ ਇਸਦੇ ਅੰਦਰ ਜਾਕੇ ਪਾਨੀ ਨਹੀਂ ਪੀਵਾਂਗਾ ਇਹ ਸੋਚਕੇ ਇਕ ਕੌਲ ਦੀ ਡੰਡੀ (ਭਿੰਹ) ਨਾਲ ਪਾਨੀ ਪੀਤਾ। ਇਸ ਹਾਲ ਨੂੰ ਦੇਖ ਕੇ ਜੇਹੜਾ ਰਾਖਸ਼ ਉਸਦੇ ਅੰਦਰ ਰਹਿੰਦਾ ਸੀ ਓਹ ਰਤਨਾਂ ਦੀ ਮਾਲਾ ਪਾਕੇ, ਬਾਹਰ ਆਕੇ, ਬੋਲਿਆ ਇਸ ਪਾਨੀ ਵਿਖੇ ਜੇਹੜਾ ਆਉਂਦਾ ਹੈ ਸੋ ਮੇਰਾ ਭੋਜਨ ਹੁੰਦਾ ਹੈ, ਸੋ ਤੂੰ ਬੜਾ ਚਲਾਕ ਹੈਂ ਜੋ ਇਸ ਤ੍ਰਕੀਬ ਨਾਲ ਪਾਣੀ ਪੀਤਾ ਹੈ ਇਸ ਲਈ ਮੈਂ ਤੇਰੇ ਉਪਰ ਪ੍ਰਸੰਨ ਹੋਯਾ ਹਾਂ ਜੋ ਚਾਹੇ ਸੋ ਮੰਗ। ਬਾਂਦਰ ਨੇ ਕਿਹਾ ਤੂੰ ਕਿਤਨੇ ਕੁ ਮਨੁਖਾਂ ਨੂੰ ਖਾ ਸੱਕਦਾ ਹੈਂ ਓਹ ਬੋਲਿਆ ਜਲ ਦੇ ਅੰਦਰ ਤਾਂ ਮੈਂ ਹਜਾਰਾਂ ਨੂੰ ਭੁੱਖ ਲੈਂਦਾ ਹਾਂ ਪਰ ਜਲ ਤੋਂ ਬਾਹਰ ਗਿੱਦੜ