ਪੰਚਮੋ ਤੰਤ੍ਰ
੨੮੩
ਭੀ ਆਪ ਪੰਡਿਤਾਂ ਨੂੰ ਬਲਾਕੇ ਪੁਛ ਲਵੋ ਜੋ ਆਖਲ ਸੋ ਕਰੋ ਇਸ ਪ੍ਰਕਾਰ ਆਪਦੀ ਲੋਕ ਵਿਖੇ ਨਿੰਦ੍ਯਾ ਨਾ ਹੋਵੇਗੀ ਅਤੇ ਪਰਲੋਕ ਦਾ ਦੁਖ ਭੀ ਨਾ ਹੋਵੇਗਾ ਇਸ ਪਰ ਕਿਹਾ ਭੀ ਹੈ:—
ਦੋਹਰਾ॥ ਨਿਤ ਪੂਛੇ ਅਰ ਸੁਨੇ ਜੋ ਪੁਨਾ ਧਰੇ ਮਨ ਮਾਂਹਿ।
ਤਾਂਕੀ ਬੁਧੀ ਨਿਤ ਬਢੇ ਕੰਜ ਭਾਨ ਕੀ ਛਾਂਹਿ॥੬੨॥
ਤਥਾ—ਬੁਝਾ ਚਾਹੀਏ ਪੁਰਖ ਕੋ ਗ੍ਯਾਨ ਯੁਕਤ ਜੋ ਹੋਇ॥
ਬੂਝੇ ਤੇ ਦਿਜਵਰ ਛੂਟਾ ਰਾਖਸ ਪਕੜਿਓ ਜੋਇ॥੯੩}
ਇਹ ਸੁਨਕੇ ਰਾਜੇ ਨੇ ਪੁਛਿਆ ਇਹ ਬਾਤ ਕਿਸ ਪ੍ਰਕਾਰ ਹੈ ਓਹ ਬੋਲੇ ਸੁਨੋ:—
੧੩ ਕਥਾ॥ ਹੇ ਪ੍ਰਭੋ ਕਿਸੇ ਬਨ ਵਿਖੇ ਚੰਡ ਕਰਮਾ ਨਾਮੀ ਰਾਖਸ ਰਹਿੰਦਾ ਸੀ ਉਸਨੂੰ ਬਨ ਵਿਖੇ ਫਿਰਦਿਆਂ ਇਕ ਬ੍ਰਾਹਮਨ ਮਿਲਿਆ ਰਾਖਸ ਨੇ ਉਸਦੇ ਮੋਢੇ ਤੇ ਚੜ੍ਹਕੇ ਆਖਿਆਂ ਅੱਗੇ ਚੱਲ, ਬ੍ਰਾਹਮਣ ਬੀ ਡਰਦਾ ਮਾਰਿਆ ਉਸਨੂੰ ਚੁੱਕ ਕੇ ਤੁਰ ਪਿਆ ਤਾਂ ਬ੍ਰਾਹਮਨ ਨੇ ਉਸਦੇ ਕੋਮਲ ਚਰਨ ਦੇਖ ਕੇ ਪੁਛਿਆ ਆਪਦੇ ਅਜੇਹੇ ਨਰਮ ਪੈਰ ਕਿਸਲਈ ਹਨ ਰਾਖਸ ਨੇ ਕਿਹਾ ਮੇਰੀ ਪ੍ਰਤਿਗਯਾ ਹੈ ਜੋ ਮੈਂ ਗਿੱਲੇ ਪੈਰਾਂ ਨਾਲ ਜ਼ਮੀਨ ਨੂੰ ਨਹੀਂ ਛੋਂਹਦਾ, ਇਸ ਬਾਤ ਨੂੰ ਸੁਨਕੇ ਬ੍ਰਾਹਮਨ ਆਪਣੇ ਛੁਟਕਾਰੇ ਦਾ ਹੀਲਾ ਸੋਚਦਾ ਹੀ ਸੀ ਜੋ ਇਕ ਤਲਾ ਆ ਗਿਆ ਤਾਂ ਰਾਖਸ ਨੂੰ ਬ੍ਰਾਹਮਨ ਨੇ ਕਿਹਾ ਹੇ ਬ੍ਰਾਹਮਨ ਜਿਤਨਾ ਚਿਰ ਮੈਂ ਇਥੇ ਇਸਨਾਨ ਤਰਪਣ ਕਰਦਾ ਹਾਂ ਤੂੰ ਇਥੇ ਬੈਠ ਤੇ ਕਿਧਰੇ ਨਾ ਜਾਵੀਂ, ਇਹ ਕਹਿਕੇ ਓਹ ਤਾਂ ਇਸਨਾਨ ਕਰਨ ਨੂੰ ਗਿਆ ਤੇ ਬ੍ਰਾਹਮਨ ਨੇ ਸੋਚਿਆ ਜੋ ਏਹ ਇਸਨਾਨ ਕਰਕੇ ਮੈਨੂੰ ਜਰੂਰ ਖਾ ਲਏਗਾ, ਇਸ ਲਈ ਮੈਂ ਨੱਸ ਜਾਂਦਾ ਹਾਂ ਕਿਉਂ ਜੋ ਇਹ ਤਾਂ ਗਿੱਲੇ ਪੈਰੀਂ ਮੇਰੇ ਪਿੱਛੇ ਨਹੀਂ ਆ ਸੱਕਦਾ ਇਹ ਸੋਚਕੇ ਬ੍ਰਾਹਮਣ ਉਠ ਨੱਠਾ ਤੇ ਰਾਖਸ ਆਪਣੀ ਪ੍ਰਤਿਗਯਾ ਦੇ ਟੁਟਣ ਕਰਕੇ ਪਿੱਛੇ ਨਾ ਗਿਆ ਇਸ ਲਈ ਅਸਾਂ ਆਖਿਆ ਹੈ:—
ਦੋਹਰਾ॥ ਬੂਝਾ ਚਾਹੀਏ ਪੁਰਖ ਕੋ ਗ੍ਯਾਨ ਯੁਕਤ ਜੋ ਹੋਇ॥
ਬੂਝੇ ਤੇ ਦਿਜਵਰ ਛੂਟਾ ਰਾਖਸ ਪਕੜਿਓ ਜੋਇ॥੯੪॥
ਉਨਾਂ ਕੰਚੁਕਿਆਂ ਕੋਲੋਂ ਏਹ ਪ੍ਰਸੰਗ ਸੁਨਕੇ ਰਾਜਾ ਨੇ ਪੰਡਿਤਾਂ ਨੂੰ ਬੁਲਾ ਕੇ ਪੁਛਿਆ ਹੇ ਬ੍ਰਾਹਮਣੋਂ ਮੇਰੇ ਘਰ ਵਿਖੇ ਤਿੰਨਾਂ ਥਨਾਂ