ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/293

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚਮੋ ਤੰਤ੍ਰ

੨੮੫


ਵਾਲੇ ਨੂੰ ਆਖਿਆ ਜੋ ਮੈਂ ਕੰਨ੍ਯਾਂ ਨੂੰ ਵਯਾਾਹਾਂਗਾ, ਤਦ ਰਾਜਾਾ ਕੋਲ ਉਨ੍ਹਾਂ ਨੇ ਜਾ ਆਖਿਆ ਜੋ ਹੇ ਮਹਾਰਾਜ ਇੱਕ ਅੰਨੇ ਨੇ ਇਸ ਬਾਤ ਨੂੰ ਮੰਨ ਲਿਆ ਹੈ ਅੱਗੇ ਜੋ ਆਪਦੀ ਇੱਛਿਆ ਹੈ, ਰਾਜਾ ਬੋਲਿਆ:—

ਦੋਹਰਾ॥ ਅੰਧ ਬਧਿਰ ਕੁਸ਼ਟੀ ਪੁਨਾ ਅਥਵਾ ਅੰਤਜ ਹੋਇ।
      ਤਜੇ ਦੇਸ ਲੈ ਮਮ ਸੁਤਾ ਲਾਖ ਰੂਪੈਯਾ ਸੋਇ॥੯੮॥

ਇਸ ਪ੍ਰਕਾਰ ਰਾਜਾ ਦੇ ਹੁਕਮ ਨਾਲ ਰਾਜਾ ਦੇ ਨੌਕਰਾਂ ਨੇ ਉਸ ਅੰਨੇ ਨੂੰ ਨਦੀ ਦੇ ਕਿਨਾਰੇ ਪਰ ਜਾਕੇ ਲੱਖ ਰੁਪੈਯੇ ਦੇਕੇ ਕੰਨ੍ਯਾਂ ਨੂੰ ਅੰਨੇ ਦੇ ਨਾਲ ਵਿਵਾਹ ਕੇ ਕੁੱਬੇ ਸਮੇਤ ਬੇੜੀ ਤੇ ਬਿਠਾ ਕੇ ਮਲਾਹਾਂ ਨੂੰ ਆਖਿਆ ਕਿ ਇਸ ਨੂੰ ਦੂਰ ਲਿਜਾਕੇ ਕਿਸੇ ਹੋਰ ਰਾਜਾ ਦੇ ਦੇਸ ਵਿਖੇ ਛੱਡ ਦੇਓ, ਓਹ ਤਿੰਨੇ ਬੀ ਇਸ ਪ੍ਰਕਾਰ ਨਿਕਾਲੇ ਹੋਏ ਕਿਸੇ ਨਗਰ ਬਿਖੇ ਜਾਕੇ ਇੱਕ ਮਕਾਨ ਕਿਰਾਏ ਲੈਕੇ ਸੁਖ ਨਾਲ ਰਹਿਨ ਲੱਗੇ॥ ਅੰਨਾ ਤਾਂ ਕੇਵਲ ਪਲੰਘ ਉੱਤੇ ਬੈਠਾ ਰਹੇ ਹੋਰ ਸਾਰੇ ਕੰਮ ਓਹ ਕੁੱਬਾ ਕਰੇ ਇਸਤਰਾਂ ਚਿਰ ਤੀਕੂੰ ਰਹਿੰਦਿਆਂ ਤਿੰਨਾਂ ਥਨਾਂ ਵਾਲੀ ਦਾ ਕੁੱਬੇ ਨਾਲ ਪ੍ਰੇਮ ਹੋ ਗਿਆ। ਵਾਹ ਵਾਹ ਕਿਆ ਠੀਕ ਕਿਹਾ ਹੈ:—

ਦੋਹਰਾ॥ ਅਗਨੀ ਸੀਤਲ ਹੋਇ ਜੋ ਚੰਦ੍ਰ ਝੜੇ ਅੰਗਾਰ।
          ਸਾਗਰ ਮੀਠਾ ਜੋ ਬਨੇ ਤੌ ਨ ਸਤੀ ਹੁਇ ਨਰ॥੯੯॥

ਇੱਕ ਦਿਨ ਤਿੰਨਾਂ ਥਲਾਂ ਵਾਲੀ ਨੇ ਕੁੱਬੇ ਨੂੰ ਕਿਹਾ ਹੇ ਕੁੱਬੇ ਜੇਕਰ ਏਹ ਅੰਨ੍ਹਾਂ ਮਰ ਜਾਏ ਤਾਂ ਅਸੀਂ ਸੁਖ ਨਾਲ ਗੁਜਾਰਾ ਕਰੀਏ, ਸੋ ਇਸ ਲਈ ਕਿਧਰੋਂ ਜਹਿਰ ਲਿਆਕੇ ਇਸਨੂੰ ਦੇਹ ਜੋ ਅਸੀਂ ਸੁਖਾਲੇ ਹੋਈਏ। ਇੱਕ ਦਿਨ ਕੁੱਬੇ ਨੂੰ ਮੋਯਾ ਹੋਯਾ ਕਾਲਾ ਸਰਪ ਮਿਲ ਪਿਆ ਉਸਨੇ ਉਸਨੂੰ ਲਿਆਕੇ ਤਿੰਨਾਂ ਥਨਾਂ ਵਾਲੀ ਨੂੰ ਕਿਹਾ ਹੇ ਹੇ ਪਿਆਰੀ ਏਹ ਕਾਲਾ ਸਰਪ ਮਿਲਿਆ ਹੈ ਜੋ ਇਸ ਨੂੰ ਕੁੱਟ ਕੁੱਟਕੇ ਖੂਬ ਮਸਾਲੇ ਲਾਕੇ ਇਸ ਅੰਨੇ ਨੂੰ ਮੱਛੀ ਦਾ ਮਾਸ ਕਹਿਕੇ ਦੇਹ, ਜੋ ਇਸ ਨੂੰ ਖਾ ਕੇ ਛੇਤੀ ਮਰੇ, ਕਿਉਂ ਜੋ ਇਸ ਨੂੰ ਮੱਛੀ ਦਾ ਮਾਸ ਬੜਾ ਪਿਆਰਾ ਹੈ, ਇਹ ਕਹਿਕੇ ਕੁੱਬਾ ਤਾਂ ਕਿਧਰੇ ਕੰਮ ਕਾਜ ਨੂੰ ਚਲਆ ਗਿਆ ਅਤੇ ਉਸ ਤਿੰਨਾਂ ਥਨਾਂ ਵਾਲੀ ਨੇ ਅੱਗ ਬਾਲਕੇ ਉਸ ਸੱਪ ਦੇ ਟੋਟੇ ਕਰਕੇ ਖੂਬ ਮਿਰਚ ਮਸਾਲਾ ਲਾਕੇ ਅਤੇ ਛਾਹ ਵਿੱਚ ਪਾਕੇ, ਅੱਗ ਤੇ ਚੜ੍ਹਾਕੇ, ਆਪ ਘਰ ਦੇ ਕੰਮ ਵਿਖੇ ਲੱਗੀ ਹੋਈ ਨੇ ਅੰਨ੍ਹੇ ਨੂੰ