੨੨
ਪੰਚ ਤੰਤ੍ਰ
ਯਥਾ ਭਾਨ ਬਿਨ ਕਿਰਣ ਕੇ ਤੇਜਸ੍ਵੀ ਨਹਿ ਸੋਭ ॥੮੮॥
ਨਾਭੀ ਟਿਕਤੀ ਅਰਨ ਸੇਂ ਅਰ ਨਾਭੀ ਠਹਿਰਾਤ॥
ਰਥ ਚਕ੍ਰ ਸਮ ਦਾਸ ਪ੍ਰਭ ਹੈਂ ਜਗ ਮੇਂ ਵਿਖਿਆਤ ॥੮੯॥
ਪਾਲਨ ਕੀਏ ਸਨੇਹ ਸੇਂ ਸਿਰ ਪੈ ਧਰੇ ਜੁ ਬਾਰ।
ਬਿਨ ਸਨੇਹ ਕਚ ਨਾਟਿਕੇ ਓਮ ਸੇਵਕ ਨਿਰਧਾਰ॥੯੦॥
ਨ੍ਰਿਪ ਪ੍ਰਸੰਨ ਅਨੁਚਰਨ ਪੈ ਧਨ ਮਾਤ੍ਰ ਕਰ ਦਾਨ।
ਵਹ ਆਦਰ ਸੇਂ ਤੁਸਟ ਹੈਂ ਰਣ ਮੇਂ ਦੇ ਨਿਜ ਪ੍ਰਾਨ ॥੯੧॥
ਯਹਿ ਬਿਚਾਰ ਨ੍ਰਿਪ ਕੋ ਜਿਆ ਰਾਖੇ ਐਸੇ ਦਾਸ।
ਸ਼ਕਤ ਭਗਤ ਕ੍ਰਮ ਮੇਂ ਜੋਉ ਅਰ ਕੁਲੀਨ ਬਲਰਾਸ ॥੯੨॥
ਜੋ ਚਰ ਨ੍ਰਿਪ ਕਾਰਜ ਕਰੇ ਦੁਹਕਰ ਹਿਤ ਕੇ ਸਾਥ।
ਮੁੱਖ ਸੇਂ ਕਹੇ ਨ ਲਾਜ ਸੇਂ ਹੈ ਸਹਾਇ ਨਰਨਾਥ ॥੯੩॥
ਜਾਂਕੋ ਕਾਰਜ ਸੌਂਪਕਰ ਹੈ ਪ੍ਰਸੰਨ ਮਨ ਮਾਹਿ।
ਭੂਪ ਰਹੇ ਨਿਸਦਿਨ ਲਖੋ ਚਰ ਕਲੱਤ੍ਰ ਵਤ ਤਾਂਹਿ॥੯੪॥
ਬਿਨਾਂ ਬੁਲਾਏ ਆਇ ਕਰ ਰਹੇ ਦ੍ਵਾਰ ਪੈ ਜੋਇ॥
ਬੂਝੇ ਤੇ ਮਿਤ ਸੱਤ੍ਯ ਕਹਿ ਸੋ ਸੇਵਕ ਦ੍ਰਿੜ ਹੋਇ ॥੯੫॥
ਬਿਨਾਂ ਕਹੇ ਨ੍ਰਿਪ ਹਾਨਿ ਲਖ ਦੂਰ ਕਰਨ ਹਿਤ ਜੋਇ।
ਯਤਨ ਕਰੇ ਅਨੁਚਰ ਲਖੋ ਭੂਪਨ ਕਾ ਦ੍ਰਿੜਲੋਇ॥੯੬॥
ਤਾੜਤ ਝਿੜਕਤ ਨਿਪਤਿ ਸੇਂ ਦੰਡ ਪਾਇਕਰ ਜੋਇ॥
ਨਹਿ ਚਿਤਵੇ ਨ੍ਰਿਪ ਕੇ ਬੁਰੋ ਸੇਂ ਦ੍ਰਿੜ ਸੇਵਕ ਹੋਇ ॥੯੭॥
ਕਰੇ ਗਰਬ ਨਾ ਮਾਨ ਤੇ ਤਪੇ ਨ ਹੈ ਅਪਮਾਨ।
ਨਾਂਹਿ ਜਨਾਵੇ ਦੁਹਿਨ ਕੋ ਸੋ ਚਰ ਨ੍ਰਿਪ ਪ੍ਰਮਾਨ ॥੯੮॥
ਭੂਖ ਪਿਆਸ ਅਰ ਨੀਦ ਪੁਨ ਸਭਾ ਤਪਕੇ ਸਾਥ।
ਦੁਖੀ ਨ ਹੋਵੇ ਰੰਚ ਭਰ ਸੋ ਸੈਵਕ ਨਰਨਾਥ ॥੯੬॥
ਹੋਨਹਾਰ ਸੰਗ੍ਰਾਮ ਸੁਨ ਮਨ ਪਸੰਨ ਹੈ ਜੋਇ।
ਐਸੇ ਅਨੁਚਰ ਭੂਪ ਕਾ ਯੋਗ ਲਖੋ ਸਬ ਕੋਇ ॥੧੦੦॥
ਸੁਕਲ ਪਖ ਕੇ ਚਾਂਦ ਇਮ ਸੀਮਾ ਬਢੇ ਹਮੇਸ।
ਜਾਂਕੇ ਅਧਿਕਾਰੀ ਕੀਏ ਸੋ ਚਰ ਯੋਗ ਨਰੇਸ ॥੧੦੧॥
ਅਗਨਿ ਬੀਚ ਸਮ ਚਰਮ ਕੇ ਸੀਮਾ ਘਟੇਤੀ ਜਾਇ॥
ਜਾਂਕੇ ਅਧਿਕਾਰੀ ਭਏ ਸੋ ਚਰ ਦੂਰ ਹਟਾਇ ॥੧੦੨॥