ਪੰਨਾ:ਪੰਚ ਤੰਤ੍ਰ.pdf/31

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੩
ਪਹਿਲਾ ਤੰਤ੍ਰ

ਅਤੇ ਹੇ ਪ੍ਰਭੂ! ਆਪਨੇ ਜੋ ਮੈਨੂੰ ਗਿੱਦੜ ਜਾਨਕੇ ਵਿਸਾਰ ਛੱਡਿਆ ਹੈ, ਸੋ ਏਹ ਬੀ ਅਜੋਗ ਹੈ ਕਿਉਂ ਜੋ ਕਿਸੇ ਵਸਤੂ ਦੀ ਪੈਦਾਇਸ਼ ਵਲ ਨਹੀਂ ਦੇਖੀਦਾ ਬਲਕਿ ਗੁਣਾਂ ਵਲ ਦੇਖੀਦਾ ਹੈ,ਇਸ ਪਰ ਕਿਹਾ ਬੀ ਹੈ॥ ਯਥਾ:– ਕਬਿੱਤ॥ ਕੀਟ ਹੂੰ ਤੇ ਰੇਸ਼ਮ ਖਾਨ ਹੈ ਤੇ ਹੇਮ ਭਯੋ ਗਾਇ ਰੋਮ ਹੂੰ ਤੇ ਭਯੋ ਦੂਰਬਾ ਪ੍ਰਮਾਨ ਕਰ॥ ਕੀਚ ਨੂੰ ਤੇ ਕਮਲ ਔ ਚਾਂਦ ਭਯੋ ਬਾਰਿਧ ਮੇਂ ਗੋਬਰ ਤੇ ਨੀਲ ਕੰਜ ਜਾਨ ਲੇ ਜਾਨਵਰ॥ ਲਕੜੀ ਤੇ ਆਗ ਮਣਿ ਭਈ ਸੇਸਨਾਗ ਹੂੰ ਤੇ ਗਾਇ ਪਿੱਤ ਨੂੰ ਤੇ ਭਯੋ ਰੋਚਨ ਧਿਆਨ ਧਰ। ਨਿਜ ਗੁਣ ਹੂੰ ਤੇ ਗੁਣੀ ਹੋਤ ਹੈਂ ਪ੍ਰਸਿੱਧ ਜਗ ਜਨਮ ਮੈਂ ਕੋਊ ਨਹਿ ਹੋਤ ਹੈ ਪ੍ਰਧਾਨ ਵਰ॥੧੦੩॥

ਦੋਹਿਰਾ॥ ਮੂਖਕ ਅਪਕਾਰੀ ਸਮਝ ਘਰ ਉਪਜੇ ਹਨ ਦੇਤ।
ਦੂਧ ਦੇਇਕਰ ਪਾਲਤੇ ਮਰ ਸਾਰੀ ਦੁਖ ਹੇਤ॥੧੦੪॥
ਆਕਨਸਾ ਏਡ ਜਿਮ ਦਾਰੁ ਕਰਮ ਨਹਿ ਦੇਤ॥
ਤਥਾ ਮੂੜ ਨਰ ਜਾਏ ਤਾਂਭੇ ਹੋ ਸੁਚੇਤ॥੧੦੫॥
ਨਿਰਬਲ ਹਿਤਕਾਰੀ ਤਜੋ, ਤਜੋ ਸਭ ਬਲਵਾਨ।
ਸਬਲਦਾਸਲਖਮੋਹਿ ਮਤਯਹਨ॥੧੦੬॥

ਇਸ ਬਾਤ ਨੂੰ ਸੁਨਕੇ ਪਿੰਗਲਕ ਬੋਲਿਆ ਇੱਸੇ ਤਰਾਂ ਹੈ॥ ਅਸਮਰਥ ਹੈਂ ਅੱਥਵਾ ਸਮਰਥ ਹੈਂ ਪਰ ਤੂੰ ਸਾਡੇ ਪੁਰਾਣੇ ਵਜ਼ੀਰ ਦਾ ਪੁਤ੍ਰ ਹੈਂ, ਇਸਲਈ ਬੇਸ਼ਕ ਜੋਕੁਝ ਆਖਿਆ ਚਾਹੁੰਦਾ ਹੈ ਸੋ ਕਹੁ॥

ਦਮਨਕ ਬੋਲਿਆ ਹੇ ਪ੍ਰਭੂ! ਕੁਝ ਥੋੜੀ ਜੇਹੀ ਬੇਨਤੀ ਹੈ। ਪਿੰਗਲਕ ਨੇ ਕਿਹਾ ਜੋ ਤੇਰਾ ਮਤਲਬ ਹੈ ਸੋ ਕਹੁ॥

ਦਮਨਕ ਬੋਲਿਆ॥ ਯਥਾ:–

ਦੋਹਰਾ॥ ਸ੍ਵਲਪ ਕਾਜ ਪ ਕਾ ਜੋਈ ਤੁਮ ਜਾਨੋ ਮਨ ਮਾਂਹਿ।
ਸਭਾ ਬੀਚ ਮਤ ਭਾਖੀਏ ਸੁਰ ਗੁਰ ਕੀਨੀ ਨਾਂਹ॥੧੦੭॥

ਇਸਲਈ ਹੇ ਮਹਾਰਾਜ ਮੇਰੀ ਪ੍ਰਾਰਥਨਾ ਨੂੰ ਏਕਾਂਤ ਬਿਖੇ ਸੁਣੋ-ਇਸ ਪਰ ਕਿਹਾ ਬੀ ਹੈ॥ ਯਥਾ:-

ਦੋਹਰਾ॥ ਮੰਤ੍ਰ ਨਾਮ ਖਦ ਕਾਨ ਸੇ ਚਾਰ ਕਾਨ ਦ੍ਰਿੜ ਰਾਖ।
ਦੇਹਰਾ ਤਾਂਤੇ ਬੁਧੀਜਨ ਮੰਭ ਕੋ ਖਟ ਕਰਣੇ ਮਤ ਭਾਖ॥੧ot॥

ਤਦ ਪਿੰਗਲਕ ਦੇ ਅਭਿਪ੍ਰਾਯ ਨੂੰ ਸਮਝਨ ਵਾਲੇ ਬਘੇਲੇ ਚਿਤ੍ਰੇ