ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪

ਪੰਚ ਤੰਤ੍ਰ


ਆਦਿ ਇਸ ਬਾਤ ਨੂੰ ਸੁਨ ਕੇ ਉਸੇ ਵੇਲੇ ਸਭਾ ਤੋਂ ਬਾਹਰ ਚਲ ਗਏ। ਤਦ ਦਮਨਕ ਬੋਲਿਆ:

ਹੇ ਪ੍ਰਭੋ! ਆਪ ਜਲ ਪੀਣ ਦੇ ਲਈ ਆ ਕੇ ਕਿਸਲਈ ਹਟ ਬੇੈਠੇ ਹੋ। ਇਸ ਬਾਤ ਨੂੰ ਸੁਨ ਮੁਸਕੜਾ ਕੇ ਪਿੰਗਲਕ ਬੋਲਿਆ, ਕੋਈ ਸਬਬ ਨਹੀਂ, ਦਮਨਕ ਬੋਲਿਆ:

ਜੇਕਰ ਨਹੀਂ ਕਹਿਨੇ ਵਾਲੀ ਬਾਤ ਤਾਂ ਨਾ ਕਹੋ ਕਿਉਂ ਜੋ ਇਸ ਉੱਤੇ ਕਿਹਾ ਬੀ ਹੈ॥ ਯਥਾ:

ਦੋਹਰਾ॥ ਨਾਰ ਬਧੁ ਪੁਨ ਮਿਤ੍ਰ ਸੇ ਅਰ ਸੁਤ ਸੇ ਜੋ ਗੋਪ।
ਸੋਚ ਸਮਝ ਤਾਂ ਕੋ ਕਹੈ ਬੁਧਿਜਨ ਕਹਿ ਪਗ ਰੋਪ॥੧੦੯॥

ਇਸ ਬਾਤ ਨੂੰ ਸੁਣਕੇ ਪਿੰਗਲਕ ਸੋਚਣ ਲਗਾ ਜੋ ਏਹ ਲਾਇਕ ਨਜ਼ਰ ਆਉਂਦਾ ਹੈ ਇਸਲਈ ਇਸਦੇ ਅੱਗੇ ਆਪਨਾ ਭੇਦ ਪਰਗਟ ਕਰਾਂ॥ ਇਸ ਪਰ ਮਹਾਤਮਾ ਨੇ ਕਹਿਆ ਭੀ ਹੈ, ਯਥਾ:

ਦਵੈਯਾ ਛੰਦ॥ ਬਿਨਾਂ ਭੇਦ ਸੇਂ ਮੀਤ ਅਹੇ ਜੋ ਅਵਰ ਦੇਖ ਗੁਣ ਯੁਤ ਜੋ ਦਾਸ। ਆਗਯਾਕਾਰੀ ਜੋ ਹੈ ਨਾਰੀ ਸ੍ਵਾਾਮੀ ਹੋਇ ਕ੍ਰਿਪਾ ਯੁਤ ਖਾਸ॥ ਇਨਕੇ ਆਗੇ ਨਿਜ ਦੁਖ ਭਾਖੇ ਪਰਮ ਸੁਖ ਉਪਜਤ ਹੈ ਆਇ। ਜੋ ਨ ਹੋਇ ਯਹਿ ਐਸੇ ਭਾਈ ਮਤ ਕਹੁ ਆਪਨਾ ਭੇਦ ਸੁਨਾਇ॥੧੧੦॥

ਇਹ ਬਾਤ ਸੋਚਕੇ ਪਿੰਗਲਕ ਬੋਲਿਆ:

ਹੇ ਦਮਨਕ! ਤੂੰ ਭੀ ਸੁਣਿਆ ਹੈ ਇਸ ਸ਼ਬਦ ਨੂੰ ਜੋ ਦੂਰੋਂ ਬੜਾ ਭਾਰਾ ਆ ਰਿਹਾ ਹੈ-ਦਮਨਕ ਬੋਲਿਆ। ਹੇ ਪ੍ਰਭੋ ਸੁਨਿਆ ਹੈ,ਪਰ ਤਾਂ ਕੀ ਹੋਯਾ॥ ਪਿੰਗਲਕ ਨੇ ਕਿਹਾ ਮੈਂ ਇਸ ਬਨ ਤੋਂ ਜਾਯਾ ਚਾਹੁੰਦਾ ਹਾਂ,ਦਮਨਕ ਬੋਲਿਆ ਕਿਸ ਲਈ, ਪਿੰਗਲਕ ਬੋਲਿਆ ਇਸ ਲਈ ਜਾਯਾ ਚਾਹੁੰਦਾ ਹਾਂ, ਜੋ ਇਸ ਬਨ ਬਿਖੇ ਕੋਈ ਅਪੂਰਬ ਜੀਵ ਆਯਾ ਹੈ ਜਿਸਦਾ ਏਹ ਬੜਾ ਭਾਰੀ ਸ਼ਬਦ ਸੁਣਿਆ ਜਾਂਦਾ ਹੈ, ਜੇਹਾਕਿ ਏਹ ਸ਼ਬਦ ਹੈ ਉਸ ਜੇਹਾ ਹੀ ਇਸਦਾ ਆਕਾਰ ਅਤੇ ਪ੍ਰਾਕਰਮ ਹੋਵੇਗਾ॥

ਦਮਨਕ ਬੋਲਿਆ ਹੇ ਪ੍ਰਭੋ! ਕੇਵਲ ਅਵਾਜ਼ ਤੋਂ ਹੀ ਡਰ ਜਾਨਾ ਆਪਨੂੰ ਉਚਿਤ ਨਹੀਂ। ਇਸ ਪਰ ਕਿਹਾ ਬੀ ਹੈ। ਯਥਾ:-

ਦੋਹਰਾ॥ ਜਲ ਸੇ ਸੇਤੁ ਬਿਨਾਸ ਹਵੈ ਪ੍ਰਗਟ ਭਏ ਤੇ ਮੰਤ੍ਰ॥
ਪ੍ਰੇਮ ਪਿਸੁਨਤਾ ਕਾਟ ਹੈ ਆਤੁਰ ਸੁਨੇ ਨ ਤੰਤ੍ਰ॥੧੧੧॥