ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੨੫

ਇਸ ਲਈ ਆਪ ਨੂੰ ਏਹ ਕਦੀਮੀ ਬਨ ਛੱਡਨਾ ਉਚਿਤ ਨਹੀਂ ਕਿਉਂ ਜੋ ਭੇਰੀ ਬੀਨ ਮ੍ਰਿਦੰਗ ਢੋਲ ਸੰਖ ਅਤੇ ਤੁਰੀ ਤੋਂ ਆਦਿ ਲੈਕੇ ਅਨੇਕ ਪ੍ਰਕਾਰ ਦੇ ਸ਼ਬਦ ਹੁੰਦੇ ਹਨ ਸੋ ਇਸ ਲਈ ਕੇਵਲ ਸ਼ਬਦ

ਤੋਂ ਹੀ ਡਰ ਜਾਣਾ ਯੋਗ ਨਹੀਂ ਇਸਪਰ ਕਿਹਾ ਬੀ ਹੈ॥ ਯਥਾ:

ਦੋਹਰਾ॥ਭਯਦਾਈ ਅਤਿ ਪ੍ਰਬਲ ਰਿਪੁ ਚੜ੍ਹ ਆਏ ਤੇ ਜਾਸ॥
ਧੀਰਜ ਟਰੇ ਨ੍ਰਿਪਤਿ ਸੋ ਕਹਾਂ ਪਰਾ ਭਵ ਤਾਸ॥੧੧੨॥
ਧੀਰਜ ਤਜੇ ਨ ਧੀਰ ਜਨ ਲਖੇ ਬਿਧਾਤਾ ਬਾਮ॥
ਗ੍ਰੀਖਮ ਮੇਂ ਸਰਿਤਾ ਸੁਕੇ ਉਛਰਤ ਸਿੰਧੁ ਅਕਾਮ॥੧੧੩॥

ਤਥਾਾ॥ ਸੰਪਤ ਹਰਖ ਨ ਵਿਪਦ ਦੁਖ ਰਣ ਮੇਂ ਭਯ ਨਹਿ ਜਾਸ॥
ਐਸੇ ਤ੍ਰਿਭਵਨ ਤਿਲਕ ਸੁਤ ਜਨਤੀ ਜਨਣੀ ਖਾਸ ॥੧੧੪॥

ਔਰਭੀ–॥ਸਕਤਿ ਬਿਨਾਂ ਜੋ ਨੰਮ੍ਰ ਹੈ ਅਰ ਬਲ ਬਿਨ ਲਘੁ ਜੌਨ।
ਮਾਨ ਬਿਨਾਂ ਨਰ ਹੋਇ ਜੌ ਤ੍ਰਿਣ ਸਮ ਜਾਨੋ ਤੌਨ॥੧੧੫॥
ਅਨਯ ਪੁਰਖ ਕੇ ਭੇਜ ਸੋ ਜੋ ਨਰ ਦ੍ਰਿੜ ਨਹਿ ਹੋਇ॥
ਜਿਮ ਭੂਖਨ ਹੈ ਲਾਖ ਕਾ ਰੂਪ ਭਏ ਨਹਿ ਸੋਹਿ॥੧੧੬॥

ਇਸ ਲਈ ਆਪ ਨੂੰ ਇਹ ਵਿਚਾਰ ਕੇ ਧੀਰਜ ਕਰਨਾ ਚਾਹੀਦਾ ਹੈ ਅਤੇ ਕੇਵਲ ਸ਼ਬਦ ਤੋਂ ਹੀ ਡਰਨਾ ਨਹੀਂ ਚਾਹੀਦਾ॥ ਇਸ ਪਰ ਕਿਹਾ ਭੀ ਹੈ ॥ਯਥਾ:–

ਦੋਹਰਾ॥ ਪਹਿਲੇ ਮੈਨੇ ਥਾ ਲਖਾ ਭਰਯੋ ਮੇਦ ਕਰੋ ਹੋਇ॥
ਭੀਤਰ ਹੋਕਰ ਜਾਨਿਯੋ ਚਰਮ ਦਾਰ ਹੈ ਜੋਇ ॥੧੧੭॥

ਪਿੰਗਲਕ ਬੋਲਿਆ–ਏਹ ਬਾਤ ਕਿਸ ਪ੍ਰਕਾਰ ਹੈ ਓਹ ਬੋਲਿਆ॥ ਸੁਨੀਏ:–

੨ ਕਥਾ॥ ਕੋਈ ਗੋਮਾਯੂ ਨਾਮ ਵਾਲੇ ਗਿਦੜ ਨੇ ਭੁਖ ਨਾਲ ਬਯਾਕੁਲ ਹੋ ਇਧਰ ਉਧਰ ਫਿਰਦੇ ਨੇ ਬਨ ਵਿਖੇ ਦੋ ਸੈਨਾਂ ਦੀ ਯੁਧ ਭੁਮਿ ਨੂੰ ਦੇਖਿਆ ਉੱਥੇ ਡਿਗੇ ਹੋਏ ਢੋਲ ਦੇ ਸ਼ਬਦ ਨੂੰ ਜੋ ਹਵਾ ਦੇ ਨਾਲ ਬੇਲ ਦੀ ਟਾਹਣੀ ਦੇ ਲੱਗਨੇ ਕਰਕੇ ਹੋ ਰਿਹਾ ਸੀ ਸੁਣਿਆ ਅਤੇ ਡਰ ਦੇ ਨਾਲ ਸੋਚਨ ਲੱਗਾ॥ ਹਾਇ! ਮੈ ਮੋਯਾ ਜਦ ਤੇੜੀ ਮੈਂ ਇਸ ਸ਼ਬਦ ਨੂੰ ਅੱਖੀਆਂ ਨਾਲ ਨਾ ਦੇਖਾਂ ਤਦ ਭੋੜੀ ਇਥੋਂ ਨਸ ਜਾਵਾਂ ਅਥਵਾ ਏਹ ਬਾਤ ਭੀ ਯੋਗ ਨਹੀਂ ਜੋ ਇਤਨੀ ਜਲਦੀ ਆਪਨੇ ਪਿਉ ਦਾਦੇ ਦੇ ਬਨਨੂੰ ਛੱਡ ਜਾਵਾਂ॥ਮਹਾਤਮਾ ਨੇ ਕਿਹਾ ਬੀ ਹੈ।ਯਥਾ:–