ਪੰਨਾ:ਪੰਚ ਤੰਤ੍ਰ.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੬
ਪਹਿਲਾ ਤੰਤ੍ਰ

ਦੋਹਰਾ॥ ਭਯ ਅਰ ਹਰਖ ਸੰਜੋਗ ਮੇਂ ਜੋ ਨਰ ਕਰੇ ਵਿਚਾਰ।
ਜਲਦੀ ਕਰੇ ਨਾ ਕਾਮ ਮੇਂ ਸੋ ਸੰਤਾਪ ਨ ਧਾਰ ॥੧੧੮॥

ਇਸਲਈ ਪਹਿਲੇ ਮੈਂ ਮਲੂਮ ਕਰਾਂ ਜੋ ਇਹ ਕਿਸਦਾ ਅਵਾਜ਼ ਹੈ, ਇਹ ਸੋਚ ਧੀਰਜ ਨਾਲ ਧੀਰੇ ਧੀਰੇ ਜਿਉਂ ਤੁਰਿਆ ਤੇ ਕੀ ਦੇਖਦਾ ਹੈ ਜੋ ਢੋਲ ਪਿਆ ਹੈ ਉਸਨੂੰ ਚੰਗੀ ਤਰਾਂ ਪਛਾਨ ਕੇ ਨਜੀਕ ਜਾਕੇ ਆਪ ਭੀ ਬਜਾਉਨ ਲੱਗਾ। ਅਤੇ ਫੇਰ ਪ੍ਰਸੰਨ ਹੋਕੇ ਵਿਚਾਰਨ ਲਾਗਾ, ਵਾਹ ਵਾਹ ਇਹ ਸਾਨੂੰ ਬਹੁਤ ਦਿਨਾਂ ਲਈ ਭੋਜਨ ਮਿਲਿਆ ਹੈ, ਕਿਉਂ ਜੋ ਇਹ ਬਹੁਤ ਸਾਰੇ ਮਾਸ ਚਰਬੀ ਅਤੇ ਰੁਧਰਾਂ ਨਾਲ ਭਰਿਆ ਹੋਊ॥ ਤਾਂ ਉਸ ਗਿੱਦੜ ਨੇ ਸਖ਼ਤ ਚਮੜੇ ਨਾਲ ਮੜ੍ਹੇ ਹੋਏ ਢੋਲ ਨੂੰ ਬੜੇ ਜਤਨ ਨਾਲ ਪਾੜਕੇ ਉਸਦੇ ਅੰਦਰ ਪ੍ਰਵੇਸ਼ ਕੀਤਾ ਤੇ ਖਾਲੀ ਦੇਖਿਆ, ਅਤੇ ਉਸ ਸਖ਼ਤ ਖਲੜੇ ਦੇ ਪਾੜਨ ਕਰਕੇ ਉਸਦੇ ਦੰਦ ਟੁੱਟ ਗਏ ਤਦ ਉਸਨੇ ਉਦਾਸ ਹੋਕੇ ਅਤੇ ਉਸਨੂੰ ਲੱਕੜ ਪਛਾਨ ਕੇ ਇਹ ਸਲੋਕ ਪੜ੍ਹਿਆ॥

ਦੋਹਰਾ॥ ਪਹਿਲੇ ਮੈਨੇ ਥਾ ਲਖਾ ਭਰਿਓ ਮੇਦ ਕਰ ਹੋਇ।
ਭੀਤਰ ਹੋਕਰ ਜਾਨਿਓ ਚਰਮਦਾਰ ਹੈ ਜੋਇ ॥੧੯॥

ਇਸਲਈ ਕੇਵਲ ਸ਼ਬਦ ਤੋਂ ਡਰਨਾ ਉਚਿਤ ਨਹੀਂ। ਪਿੰਗਲਕ ਬੋਲਿਆ ਹੇ ਗਿੱਦੜ ਨੂੰ ਦੇਖ ਜੋ ਇਹ ਮੇਰਾ ਸਾਰਾ ਲਸ਼ਕਰ ਡਰਦਾ ਮਾਰਿਆ ਭੱਜਿਆ ਚਾਹੁੰਦਾ ਹੈ ਫੇਰ ਮੈਂ ਕਿਸ ਪ੍ਰਕਾਰ ਧੀਰਜ ਕਰਾਂ। ਓਹ ਬੋਲਿਆ ਹੇ ਪ੍ਰਭੋ! ਇਹ ਇਨ੍ਹਾਂ ਦਾ ਦੋਸ਼ ਨਹੀਂ ਕਿਉਂ ਜੋ ਸ੍ਵਾਮੀ ਜੇਹੇ ਭ੍ਰਿਤ ਹੁੰਦੇ ਹਨ॥ ਇਸ ਪਰ ਕਿਹਾ ਥੀ ਹੈ ॥ ਯਥਾ:-

ਦੋਹਰਾ॥ ਅਸ੍ਵ ਸਸਤ੍ਰ ਨਰ ਸਾਸ ਪੈਨ ਬਣਾ ਬਾਣੀ ਨਾਰਿ।
ਜੈਸਾ ਇਨ ਸੰਜੋਗ ਹੈ ਤੈਸੇ ਹੈ ਨਿਰਧਾਰ॥੧੨੦॥

ਸੋ ਆਪ ਧੀਰਜ ਨੂੰ ਧਾਰਕੇ ਉਤਨਾ ਚਿਰ ਇੱਥੇ ਹੀ ਠਹਿਰੋ ਜਿਤਨਾ ਚਿਰ ਮੈਂ ਅਵਾਜ਼ ਦੇ ਸਰੂਪ ਨੂੰ ਪਛਾਣ ਕੇ ਆਉਂਦਾ ਹਾਂ, ਓਦੇ ਪਿੱਛੇ ਜੋ ਕੁਝ ਮੁਨਾਸਬ ਜਾਨੋ ਸੋ ਕਰੋ। ਪਿੰਗਲਕ ਬੋਲਿਆ ਕਿਆ ਤੂੰ ਉੱਥੇ ਗਿਆ ਚਾਹੁੰਦਾ ਹੈ? ਓਹ ਬੋਲਿਆ ਹੇ ਮਹਾਰਾਜ ਸ੍ਵਾਮੀ ਦੇ ਹੁਕਮ ਨਾਲ ਚੰਗੇ ਨੌਕਰ ਨੂੰ ਉਚਿਤ ਅਨੁਚਿਤ ਦਾ ਬਿਚਾਰ ਕਰਨਾ ਨਹੀਂ ਕਿਹਾ ਹੈ। ਇਸ ਪਰ ਕਿਹਾ ਬੀ ਹੈ ਯਥਾ:-

ਦੋਹਰਾ॥ ਪ੍ਰਭੂ ਆਗੜਾ ਤੇ ਭ੍ਰਿਤਯ ਕੋ ਰੰਚਕ ਭਯ ਨਹਿ ਹੋਤ ॥